ਕ੍ਰਿਸ਼ੀ ਵਿਗਿਆਨ ਕੇਂਦਰ ਨੇ ਅਜਨੋਹਾ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਲਗਾਇਆ ਜਾਗਰੁਕਤਾ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਰਾਲੀ ਸੰਭਾਲਣ ਸਬੰਧੀ ਵਿੱਢੀ ਮਹਿੰਮ ਤਹਿਤ ਸਰਕਾਰੀ  ਸੀਨੀਅਰ  ਸੈਕੰਡਰੀ  ਸਮਾਰਟ  ਸਕੂਲ,  ਅਜਨੋਹਾ  ਦੇ  ਵਿਦਿਆਰਥੀਆਂ  ਲਈ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ  ਕੈਂਪ  ਦੌਰਾਨ  ਉਪ  ਨਿਰਦੇਸ਼ਕ  (ਸਿਖਲਾਈ),  ਕ੍ਰਿਸ਼ੀ  ਵਿਗਿਆਨ  ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਡਾ.  ਮਨਿੰਦਰ  ਸਿੰਘ  ਬੌੰਸ  ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਕਿਰਸਾਨੀ ਪ੍ਰਤੀ ਸੇਵਾਵਾਂ ਬਾਰੇ ਚਾਨਣਾ ਪਾਇਆ। ਉਹਨਾਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਬਾਬਤ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ.ਬੌਂਸ ਨੇ ਪਰਾਲੀ ਨੂੰ  ਅੱਗ  ਲਾਉਣ  ਨਾਲ  ਹੋਣ  ਵਾਲੇ  ਨੁਕਸਾਨ  ਸਬੰਧੀ  ਅਤੇ  ਪਰਾਲੀ  ਵਿੱਚ  ਮੋਜੂਦ  ਵੱਖ-ਵੱਖ  ਤੱਤਾਂ  ਦੀ  ਮਹਤੱਤਾ  ਬਾਰੇ  ਵੀ ਵਿਸਥਾਰ  ਪੂਰਵਕ  ਦੱਸਿਆ। ਉਨ੍ਹਾਂ  ਸਕੂਲ  ਵਿਦਿਆਰਥੀਆਂ  ਨੂੰ  ਇਸ  ਜਾਗਰੁਕਤਾ  ਮੁਹਿੰਮ  ਵਿੱਚ  ਅਹਿਮ  ਜਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਆ।

Advertisements

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ  ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ  ਵਿੱਚ  ਜਾਗਰੁਕਤਾ  ਪੈਦਾ  ਕਰਨ  ਲਈ  ਭਾਸ਼ਣ,  ਲੇਖ  ਲਿਖਣ  ਅਤੇ  ਪੇਟਿੰਗ  ਦੇ  ਮੁਕਾਬਲੇ  ਵੀ  ਕਰਵਾਏ ਗਏ। ਇਹ ਮੁਕਾਬਲੇ  ਕ੍ਰਿਸ਼ੀ  ਵਿਗਿਆਨ  ਕੇਂਦਰ  ਦੇ  ਸਾਇੰਸਦਾਨਾਂ-  ਡਾ.  ਅਜੈਬ  ਸਿੰਘ,  ਸਹਾਇਕ  ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ), ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਅਤੇ ਸਕੂਲ ਸਟਾਫ ਦੀ ਦੇਖ-ਰੇਖ ਅਧੀਨ ਹੋਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਬੜੀ ਗਰਮਜੋਸ਼ੀ ਨਾਲ ਹਿੱਸਾ ਲਿਆ ਗਿਆ ਅਤੇ ਆਏ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ। ਪਿੰਡ  ਅਜਨੋਹਾ  ਦੇ  ਸਰਪੰਚ   ਮਮਤਾ  ਰਾਣੀ  ਵੀ  ਵਿਦਿਆਰਥੀਆਂ  ਨਾਲ  ਰੂਬਰੂ  ਹੋਏ  ਅਤੇ  ਉਹਨਾਂ  ਨੂੰ ਇਹ ਸੁਨੇਹਾ ਘਰ-ਘਰ ਪਹੁੰਚਾਉਣ ਲਈ ਵੀ ਜੋਰ ਦਿੱਤਾ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ,  ਇੰਦਰਜੀਤ ਸਿੰਘ ਨੇ ਆਏ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਪ੍ਰਤੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here