ਕਹਾਰਪੁਰ ਦਾ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸਮਾਪਤ, ਪੱਦੀ ਸੂਰਾ ਸਿੰਘ ਦੀ ਟੀਮ ਰਹੀ ਜੇਤੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਦੇ ਨਾਮ ਤੇ ਯੂਥ ਸਪੋਰਟਸ ਕਲੱਬ ਕਹਾਰਪੁਰ ਵਲੋਂ ਕਲੱਬ ਮੈਂਬਰਾਂ, ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਫਾਈਨਲ ਮੈਚ ਪੱਦੀ ਸੂਰਾ ਸਿੰਘ ਤੇ ਰਾਮਪੁਰ ਸੈਣੀਆਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪੱਦੀ ਸੂਰਾ ਸਿੰਘ ਨੇ ਰਾਮਪੁਰ ਸੈਣੀਆਂ ਨੂੰ ਹਰਾ ਕੇ ਨਗਦ ਅਠਾਰਾਂ ਹਜਾਰ ਰੁਪਏ ਤੇ ਟਰਾਫੀ ਤੇ ਕਬਜਾ ਕੀਤਾ। ਰਨਰ ਅਪ ਰਹੀ ਟੀਮ ਰਾਮਪੁਰ ਸੈਣੀਆਂ ਨੂੰ ਪੰਦਰਾਂ ਹਜਾਰ ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

Advertisements

ਫਾਈਨਲ ਮੈਚ ਵਿੱਚ ਡਾ. ਦਿਲਬਾਗ ਰਾਏ ਪ੍ਰਧਾਨ ਐਸ.ਸੀ ਸੈਲ ਪੰਜਾਬ ਨੇ ਪਹੁੰਚ ਕੇ ਖਿਡਾਰੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੰਤ ਸਾਧੂ ਸਿੰਘ ਕਹਾਰਪੁਰ ਜੀ ਵਲੋਂ ਕੀਤੀ ਗਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਕੁਰਸੀ ਰੇਸ ਵੀ ਕਰਵਾਈ ਗਈ। ਇਸ ਮੌਕੇ ਕਲੱਬ ਪ੍ਰਧਾਨ ਜਗਜੀਤ ਸਿੰਘ, ਗਆਨ ਚੰਦ ਸਰਪੰਚ, ਸਰਬਜੀਤ ਸਿੰਘ, ਗੁਰਮੀਤ ਸਿੰਘ, ਮਨਜਿੰਦਰ ਸਿੰਘ ਪੰਚ, ਮਾਸਟਰ ਕਿਸ਼ਨ ਸਿੰਘ, ਮਾਸਟਰ ਜਸਵੀਰ ਸਿੰਘ, ਮਾਸਟਰ ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਸੂਬੇਦਾਰ ਪ੍ਰਮਾਤਮਾ ਸਿੰਘ, ਪਲਵਿੰਦਰ ਸਿੰਘ, ਮਾਸਟਰ ਸਤਪਾਲ, ਗੁਰਦਿਆਲ ਸਿੰਘ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ।

LEAVE A REPLY

Please enter your comment!
Please enter your name here