ਸ਼ਹਿਰਵਾਸੀਆਂ ਨੂੰ ਠੰਡ ਤੋਂ ਬਚਾਉਣ ਲਈ ਵੱਖ-ਵੱਖ ਥਾਵਾਂ ਤੇ ਕੀਤਾ ਗਿਆ ਹੈ ਅੱਗ ਜਲਾਉਣ ਦਾ ਪ੍ਰਬੰਧ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਪੈ ਰਹੀ ਜਿਆਦਾ ਠੰਡ ਕਾਰਨ ਸ਼ਹਿਰਵਾਸੀਆਂ ਨੂੰ ਠੰਡ ਤੋ ਬਚਾਉ ਕਰਨ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮੁੱਖ ਥਾਵਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਹਿਲਪੁਰ ਅੱਡਾ ਆਦਿ ਵਿਖੇ ਲੱਕੜੀਆਂ ਲਗਾ ਕੇ ਸਵੇਰੇ ਅਤੇ ਸ਼ਾਮ ਅੱਗ ਜਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

Advertisements

ਤਾਂ ਜੋ ਬੇਸਹਾਰਾ ਲੋਕ ਅਤੇ ਯਾਤਰੀ ਇਸ ਅੱਗ ਦਾ ਸਹਾਰਾ ਲੈ ਕੇ ਕੜਾਕੇ ਦੀ ਪੈ ਰਹੀ ਠੰਡ ਤੋਂ ਆਪਣਾ ਬਚਾਉ ਕਰ ਸਕਣ। ਉਹਨਾਂ ਦੱਸਿਆ ਕਿ ਜਦ ਤੱਕ ਜਿਆਦਾ ਠੰਡ ਪੈਦੀਂ ਰਹੇਗੀ ਨਗਰ ਨਿਗਮ ਵਲੋਂ ਇਹ ਪ੍ਰਬੰਧ ਜਾਰੀ ਰੱਖੇ ਜਾਣਗੇ।  

LEAVE A REPLY

Please enter your comment!
Please enter your name here