ਮੈਨਜ਼ ਪਾਰਲਰ ਦੀ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਬਾਲ ਕੈਦਿਆਂ ਨੂੰ ਸਵੈਰੋਜ਼ਗਾਰ ਸਿਖਲਾਈ ਸੰਸਥਾ ਨੇ ਵੰਡੇ ਸਰਟੀਫਿਕੇਟ

ਹੁਸ਼ਿਆਰਪੁਰ (ਦ  ਸਟੈਲਰ ਨਿਊਜ਼)। ਬਾਲ ਸੁਧਾਰ ਘਰ (ਜੁਵਨਾਇਲ ਹੋਮ) ਵਿਖੇ ਬਾਲ ਕੈਦੀਆਂ ਨੂੰ ਮੈਨਜ਼ ਪਾਰਲਰ ਦੀ 30 ਦਿਨਾਂ ਮੁਫ਼ਤ ਚੱਲ ਰਹੀ ਟ੍ਰੇਨਿਗ ਦੇ ਸੰਪਨ ਹੋਣ ‘ਤੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਵਲੋਂ ਸਰਟੀਫਿਕੇਟ ਵੰਡੇ ਗਏ। ਇਸ ਦੌਰਾਨ ਬਾਲ ਕੈਦੀਆਂ ਨੂੰ ਪ੍ਰੇਰਿਤ ਕਰਨ ਵਾਲੇ ਲੈਕਚਰ ਅਤੇ ਗੇਮਾਂ ਰਾਹੀਂ ਆਪਣਾ ਕੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਟਰੇਨਿੰਗ ਦੇ ਕੇ ਸਵੈਰੋਜ਼ਗਾਰ ਦੇ ਮੌਕੇ ਉਪਲਬੱਧ ਕਰਾਉਣਾ ਹੈ, ਤਾਂ ਜੋ ਦੇਸ਼ ਵਿੱਚੋਂ ਵੱਧਦੀ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ।

Advertisements

ਉਹਨਾਂ ਦੱਸਿਆ ਕਿ ਸੰਸਥਾ ਵਲੋਂ ਵੱਖ-ਵੱਖ ਟਰੇਨਿੰਗ ਪ੍ਰੋਗਰਾਮ ਕੰਪਿਊਟਰਾਇਜ਼ਡ ਅਕਾਊਂਟਿੰਗ, ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਮੇਕਿੰਗ, ਵੂਮੈਨ ਟੇਲਰ, ਬਿਊਟੀ ਪਾਰਲਰ ਮੈਨੇਜਮੈਂਟ, ਘਰੇਲੂ ਬਿਜਲੀ ਉਪਕਰਨ ਰਿਪੇਅਰ, ਆਚਾਰ-ਚੱਟਨੀ, ਮੋਬਾਇਲ ਰਿਪੇਅਰ, ਪਲੰਬਰ ਅਤੇ ਸੈਨੇਟਰੀ, ਏ.ਸੀ., ਫਰਿਜ ਰਿਪੇਅਰ ਦੀ ਟਰੇਨਿੰਗ 18 ਸਾਲ ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਮੁਫ਼ਤ ਕਰਵਾਈ ਜਾ ਰਹੀ ਹੈ, ਤਾਂ ਜੋ ਸਿਖਿਆਰਥੀ ਕੋਈ ਨਾ ਕੋਈ ਟਰੇਨਿੰਗ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਣ। ਸਿਖਲਾਈ ਦੌਰਾਨ ਮੁਫ਼ਤ ਟਰੇਨਿੰਗ ਦੇ ਨਾਲ ਖਾਣਾ ਅਤੇ ਯੂਨੀਫਾਰਮ ਵੀ ਮੁਫ਼ਤ ਦਿੱਤੀ ਜਾਂਦੀ ਹੈ।

ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਸਿਖਿਆਰਥੀਆਂ ਦੀ ਫੀਡ ਬੈਕ ਲੈਂਦਿਆਂ ਉਹਨਾਂ ਨੂੰ ਕੰਮ ਕਰਨ ਅਤੇ ਉਹਨਾਂ ਨੂੰ ਸੁਧਾਰ ਘਰ ਜਾਣ ਤੋਂ ਉਪਰੰਤ ਕਿਸੇ ਨਾ ਕਿਸੇ ਕੰਮ ‘ਤੇ ਲੱਗਣ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਡਾਇਰੈਕਟਰ ਨੇ ਟਰੇਨਿੰਗ ਲੈ ਚੁੱਕੇ ਸਿਖਿਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਬੈਂਕ ਤੋਂ ਕਰਜ਼ਾ ਲੈਣ ਲਈ ਕਿਹਾ। ਉਹਨਾਂ ਦੱਸਿਆ ਕਿ ਸੰਸਥਾ ਵਿੱਚ 1 ਜਨਵਰੀ ਤੋਂ ਬਿਊਟੀ ਪਾਰਲਰ ਦੀ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਲਈ ਚਾਹਾਵਾਨ ਉਮੀਦਵਾਰ ਜਲਦ ਤੋਂ ਜਲਦ ਸੰਸਥਾ ਵਿੱਚ ਆ ਕੇ ਆਪਣਾ ਨਾਮ ਰਜਿਸਟਰ ਕਰਵਾਉਣ। ਇਸ ਮੌਕੇ ਸੰਸਥਾ ਦੇ ਫੈਕਲਟੀ ਗੁਰਜੀਤ ਕੌਰ, ਜੇਲ ਸੁਪਰਡੰਟ ਬਾਲ ਸੁਧਾਰ ਘਰ ਸ੍ਰੀ ਨਰੇਸ਼ ਕੁਮਾਰ, ਮੈਡਮ ਪਲਵਿੰਦਰ ਕੌਰ ਅਤੇ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here