ਨੇਤਰਦਾਨ ਸੰਸਥਾ ਦੇ 20 ਸਾਲ ਪੂਰੇ ਹੋਣ ਤੇ ਸਮੂਹ ਮੈਂਬਰਾਂ ਨੇ ਜਾਗਰੂਕਤਾ ਫੈਲਾਉਣ ਸੰਬਧੀ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੇਂ ਸਾਲ ਦੀ ਆਰੰਭਤਾ ਦੇ ਸਮੇਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਮੂਹ ਮੈਂਬਰਾਂ ਦੀ ਪਹਿਲੀ ਇਕੱਤਰਤਾ ਸੰਸਥਾ ਦੇ ਦਫਤਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਦੀ ਆਰੰਭਤਾ ਵਿੱਚ ਸੰਸਥਾ ਦੇ ਪ੍ਰਧਾਨ ਪ੍ਰੋ.ਬਹਾਦਰ ਸਿੰਘ ਸੁਨੇਤ ਨੇ ਦੱਸਿਆ ਇਹ ਸਾਲ ਸੰਸਥਾ ਦੀ ਸਥਾਪਨਾ ਦਾ 20ਵਾਂ ਸਾਲ ਹੈ। ਇਸ 20 ਸਾਲ ਦੇ ਸਫਰ ਦੌਰਾਨ ਸਮੂਹ ਨੇਤਰਦਾਨੀ ਪਰਿਵਾਰਾਂ, ਜਿਲਾ ਪ੍ਰਸ਼ਾਸ਼ਨ ਅਤੇ ਜਿਲਾ ਸਿਹਤ ਵਿਭਾਗ ਦਾ ਧੰਨਵਾਦ ਕਰਦਿਆ ਕਿਹਾ ਕਿ ਹੁਸ਼ਿਆਰਪੁਰ ਦੇ ਨੇਤਰਦਾਨੀਆਂ ਨੇ ਪੂਰੇ ਦੇਸ਼ ਵਿੱਚ ਨੇਤਰਦਾਨ ਕਰਨ ਲਈ ਜਾਗਰੁਕਤਾ ਫੈਲਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।

Advertisements

ਸਕੱਤਰ ਇੰਜ. ਜਸਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਨੇਤਰਹੀਣਤਾ ਮੁਕਤ ਕਰਨ ਵਿੱਚ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦਾ ਅਹਿਮ ਯੋਗਦਾਨ ਰਿਹਾ ਹੈ।  ਸੰਸਥਾ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਸੰਸਥਾ ਦੇ 20 ਸਾਲ ਦੇ ਸਫਰ ਨੂੰ ਧਿਆਨ ਵਿੱਚ ਰੱਖਦਿਆ ਨੇਤਰਦਾਨ ਜਾਗਰੁਕਤਾ ਸੰਬੰਧੀ ਇੱਕ ਰਾਜ ਪੱਧਰੀ ਸਮਾਗਮ ਹੁਸ਼ਿਆਰਪੁਰ ਵਿੱਚ ਕਰਵਾਇਆ ਜਾਵੇ ਅਤੇ ਇਸ ਸਮਾਗਮ ਵਿੱਚ ਜਿਲੇ ਦੀਆ ਸਮੂਹ ਸਮਾਜਸੇਵੀ ਸੰਸਥਾਵਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਇਸ ਮੌਕੇ ਸੰਸਥਾ ਦੇ ਮੈਂਬਰ ਰਕੇਸ਼ ਮੋਹਣ, ਗੁਰਪ੍ਰੀਤ ਸਿੰਘ, ਮਸਤਾਨ ਸਿੰਘ ਗਰੇਵਾਲ, ਕਰਮਜੀਤ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ,  ਕਿਸ਼ੋਰੀ ਲਾਲ  ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here