ਨੀਨਾ ਨਯੀਅਰ ਨੇ ‘ਸਾਂਝੀ ਰਸੋਈ’ ਵਿਖੇ ਮਨਾਈ ਪਤੀ ਦੀ ਬਰਸੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੀਨਾ ਨਯੀਅਰ ਵਾਸੀ ਮਾਲ ਰੋਡ, ਹੁਸ਼ਿਆਰਪਰ ਨੇ ਆਪਣੇ ਪਤੀ ਸਵਰਗਵਾਸੀ ਵਿਨੋਦ ਕੁਮਾਰ ਦੀ ਬਰਸੀ ‘ਸਾਂਝੀ ਰਸੋਈ’  ਵਿੱਚ 11 ਹਜ਼ਾਰ ਰੁਪਏ ਦਾ ਯੋਗਦਾਨ ਪਾ ਕੇ ਮਨਾਈ।

Advertisements

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਨੀਨਾ ਨਯੀਅਰ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਕੁਸ਼ ਨਯੀਅਰ ਅਤੇ ਨਿਤਿਨ ਮਲਹੋਤਰਾ ਵੀ ‘ਸਾਂਝੀ ਰਸੋਈ’ ਵਿਖੇ ਹਾਜ਼ਰ ਹੋਏ। ਉਹਨਾ ਕਿਹਾ ਕਿ ਉਹਨਾਂ ਨੂੰ ‘ਸਾਂਝੀ ਰਸੋਈ’ ਵਿੱਚ ਆਪਣੇ ਪਤੀ ਦੀ ਯਾਦਗਾਰ ਮਨਾ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਸਾਂਝੀ ਰਸੋਈ ਦੀ ਰਿਵਾਇਤ ਅਨੁਸਾਰ ਪਰਿਵਾਰ ਨੂੰ ਜ਼ਿਲਾ ਰੈਡ ਕਰਾਸ ਵਲੋਂ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ।

ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਆਪਣੇ ਵਿਸ਼ੇਸ਼ ਦਿਨ ‘ਇਕ ਦਿਨ ਸਾਂਝੀ ਰਸੋਈ ਦੇ ਨਾਲ’ (ਬੁੱਕ-ਏ-ਡੇਅ) ਮੁਹਿੰਮ ਤਹਿਤ ਬੁੱਕ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਬੁਕਿੰਗ ਲਈ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਅਤੇ ਅਗਵਾਈ ਵਿੱਚ ‘ਸਾਂਝੀ ਰਸੋਈ’ ਵਿੱਚ ਰੋਜ਼ਾਨਾ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here