ਸਿੱਧਾ ਬੈਂਕ ਵਿੱਚ ਜਮ੍ਹਾਂ ਹੋਵੇਗੀ ਰੈਡ ਕਰਾਸ ਸੁਸਾਇਟੀ ਦੀਆਂ ਫੀਸਾਂ ਤੇ ਕਿਰਾਏ: ਡਿਪਟੀ ਕਮਿਸ਼ਨਰ

DSC05554

ਹੁਸ਼ਿਆਰਪੁਰ, 7 ਸਤੰਬਰ: ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਸੁਸਾਇਟੀ ਵੱਲੋਂ ਸਿੱਧੀ ਬੈਂਕ ਵਿੱਚ ਰਾਸ਼ੀ ਜਮ੍ਹਾਂ ਕਰਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਦੇ ਸਿਖਿਆਰਥੀਆਂ ਤੋਂ ਪ੍ਰਾਪਤ ਹੋਣ ਵਾਲੀਆਂ ਫੀਸਾਂ, ਦੁਕਾਨਾਂ ਤੇ ਬਿਲਡਿੰਗਾਂ ਦੇ ਕਿਰਾਏ, ਹੋਮ ਨਰਸਿੰਗ ਟਰੇਨਿੰਗ ਸਰਟੀਫਿਕੇਟਾਂ ਦੀਆਂ ਫੀਸਾਂ, ਦਾਨ ਅਤੇ ਮੈਂਬਰਸ਼ਿਪ ਸਬੰਧੀ ਸਾਰੀ ਰਾਸ਼ੀ ਸਿੱਧੇ ਤੌਰ ‘ਤੇ ਬੈਂਕ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਦੇ ਨਾਲ ਵਿਦਿਆਰਥੀ ਵੀ ਆਪਣੇ ਕੋਰਸਾਂ ਸਬੰਧੀ ਫੀਸ ਸਿੱਧੀ ਬੈਂਕ ਵਿੱਚ ਜਾ ਕੇ ਜਮ੍ਹਾਂ ਕਰਾਉਣਗੇ। ਇਸ ਦੇ ਨਾਲ ਉਨ੍ਹਾਂ ਨੂੰ ਬੈਕਿੰਗ ਦੀ ਕਾਰਜ ਪ੍ਰਣਾਲੀ ਦਾ ਵੀ ਪਤਾ ਲਗ ਸਕੇਗਾ। ਇਸ ਤਰ੍ਹਾਂ ਦੇ ਨਾਲ ਸੁਸਾਇਟੀ ਵੱਲੋਂ ਸਾਰੀਆਂ ਫੀਸਾਂ ਤੇ ਕਿਰਾਏ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਦੇ ਨਾਲ ਕੰਮ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਕਿਸੇ ਕਿਸਮ ਦੀ ਗਲਤੀ ਹੋਣ ਦੀ ਬਹੁਤ ਘੱਟ ਸੰਭਾਵਨਾ ਰਹਿ ਜਾਵੇਗੀ। ਇਸ ਦੌਰਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਾਪਤ ਰਕਮਾਂ ਦੇ ਭੁਗਤਾਨ ਸਿੱਧੇ ਤੌਰ ‘ਤੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਐਕਸਿਸ ਬੈਂਕ, ਕੋਰਟ ਰੋਡ ਹੁਸ਼ਿਆਰਪੁਰ ਵਿਖੇ ਖਾਤੇ ਖੋਲ੍ਹੇ ਗਏ ਹਨ। ਅੱਜ ਤੋਂ ਬਾਅਦ ਰੈਡ ਕਰਾਸ ਅਤੇ ਇਸ ਦੀਆਂ ਸਬੰਧਤ ਬਰਾਂਚਾਂ ਵਿਖੇ ਹਰੇਕ ਪ੍ਰਕਾਰ ਦੇ ਫੰਡਾਂ ਦੀ ਕੈਸ਼ ਹੈਡਲਿੰਗ ਨੂੰ ਪੂਰਨ ਤੌਰ ‘ਤੇ ਬੰਦ ਕੀਤਾ ਗਿਆ ਹੈ। ਹੁਣ ਸੁਸਾਇਟੀ ਵੱਲੋਂ ਵੋਕੇਸ਼ਨਲ ਟਰੇਨਿੰਗ ਕੋਰਸ ਕਰਨ ਵਾਲੇ ਕਰੀਬ 350 ਵਿਦਿਆਰਥੀ ਆਪਣੇ ਦਾਖਲਾਂ ਅਤੇ ਮਹੀਨਾਵਾਰ ਫੀਸਾਂ ਸਿੱਧੇ ਤੌਰ ‘ਤੇ ਬੈਂਕ ਵਿੱਚ ਜਮ੍ਹਾਂ ਕਰਾਉÎਣਗੇ। ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੋਕੇਸ਼ਨਲ ਟਰੇਨਿੰਗ ਸੈਂਟਰ ਦੇ ਵਿਦਿਆਰਥੀਆਂ ਨੂੰ ਬੈਂਕ ਸਲਿੱਪਾਂ ਵੀ ਵੰਡੀਆਂ ਗਈਆਂ। ਇਸ ਮੌਕੇ ‘ਤੇ ਪ੍ਰਿੰਸੀਪਲ ਦੇਸ਼ ਵੀਰ ਸ਼ਰਮਾ, ਐਸ ਐਸ ਪਰਮਾਰ, ਰਾਜੀਵ ਬਜਾਜ, ਰਜੇਸ਼ ਜੈਨ, ਅਵਿਨਾਸ਼ ਭੰਡਾਰੀ, ਮਹਿੰਦਰ ਸਿੰਘ ਚੌਧਰੀ, ਕੁਮਕੂਮ ਸੂਦ, ਰਾਕੇਸ਼ ਕਪਿਲਾ, ਕਰਮਜੀਤ ਕੌਰ ਆਹਲੂਵਾਲੀਆ, ਹਰਲੀਨ ਦਿਓਲ, ਮਨਜੀਤ ਕੌਰ ਅਤੇ ਐਕਸਿਸ ਬੈਂਕ ਮੈਨੇਜਰ ਅਭੇ ਗੁਪਤਾ ਸਮੇਤ ਸੁਸਾਇਟੀ ਦੇ ਮੈਂਬਰ ਮੌਜੂਦ ਸਨ।

Advertisements

LEAVE A REPLY

Please enter your comment!
Please enter your name here