ਜਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ 61ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ

Photo 2222

ਹੁਸ਼ਿਆਰਪੁਰ, 7 ਸਤੰਬਰ: ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਮਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ 61ਵੀਆਂ ਜਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ ਕੀਤਾ। ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲ ਖੇਡਾਂ ਵਿੱਚ ਅੰਡਰ 14,17 ਅਤੇ 19 ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਬਾਸਕਿਟ ਬਾਲ, ਬੈਡਮਿੰਟਨ, ਕੁਸ਼ਤੀਆਂ, ਵੇਟ ਲਿਫਟਿੰਗ, ਬਾਕਸਿੰਗ, ਜੂਡੋ ਅਤੇ ਵੁਸ਼ੂ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਤਵੱਜੋ ਦੇਣ।  ਖੇਡਾਂ ਸਾਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਅਤੇ ਇਨ੍ਹਾਂ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਹਾਇਕ ਜਿਲ੍ਹਾ ਸਿੱਖਿਆ ਅਫ਼ਸਰ (ਖੇਡਾਂ) ਧਰਮਜੀਤ ਸਿੰਘ ਬਰਾੜ ਦੀ ਰਹਿਨੁਮਾਈ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਖੇਡਾਂ ਦਾ ਸਮੁੱਚਾ ਪ੍ਰਬੰਧ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰੀ ਸਕੂਲ ਖਨੌੜਾ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਦਰਮਿਆਨ ਬਾਸਕਟਬਾਲ ਦਾ ਉਦਘਾਟਨੀ ਮੈਚ ਖੇਡਿਆ ਗਿਆ ਜਿਸ ਵਿੱਚ ਸਰਕਾਰੀ ਸਕੂਲ ਖਨੌੜਾ ਜੇਤੂ ਰਿਹਾ। ਇਸ ਮੌਕੇ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ ਬੜੈਚ, ਜਾਇੰਟ ਸਕੱਤਰ ਪਰਮਜੀਤ ਸਿੰਘ ਬੈਂਸ, ਮੀਤ ਪ੍ਰਧਾਨ ਸੰਜੀਵ ਕੁਮਾਰ, ਪ੍ਰਮੁੱਖ ਸਲਾਹਕਾਰ ਦਰਵਿੰਦਰ ਪਾਲ ਸਿੰਘ, ਸਲਾਹਕਾਰ ਅਸ਼ਵਨੀ ਕੁਮਾਰ, ਵਿੱਤ ਸਕੱਤਰ ਸ਼ਰਨਦੀਪ ਕੌਰ, ਪ੍ਰਿੰਸੀਪਲ ਬਲਵਿੰਦਰ ਕੌਰ, ਪ੍ਰਿੰ: ਲਲਿਤਾ ਰਾਣੀ, ਪ੍ਰਿੰ: ਸੰਜੀਵ ਕੁਮਾਰ, ਪ੍ਰਿੰ: ਰਾਜਨ ਅਰੋੜਾ, ਪਿੰ੍ਰ: ਭਾਰਤ ਭੂਸ਼ਨ, ਪ੍ਰਿੰ: ਵਿਕਰਮ ਸਿੰਘ, ਪ੍ਰਿੰ: ਤਰਲੋਚਨ ਸਿੰਘ, ਸਤਵੰਤ ਕੌਰ, ਕੁਲਦੀਪ ਸਿੰਘ, ਨੀਲਮ ਕੁਮਾਰੀ, ਹਰਜਿੰਦਰ ਸਿੰਘ, ਕ੍ਰਾਂਤੀਪਾਲ, ਬਲਵਿੰਦਰ ਸਿੰਘ, ਰਛਪਾਲ ਸਿੰਘ, ਇੰਦਰਜੀਤ ਸਿੰਘ ਸਮੇਤ ਭਾਰਤੀ ਮਾਤਰਾ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here