ਤਾਲਮੇਲ ਕਮੇਟੀ, ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਤਾਲਮੇਲ ਕਮੇਟੀ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਸਮੂਹ ਜਥੇਬੰਦੀਆਂ ਵੱਲੋ ਇਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਮੁੱਖ ਰੂਪ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਵੱਲੋ ਇਕ ਪੱਤਰ ਜਾਰੀ ਕੀਤਾ ਗਿਆ ਸੀ , ਜਿਸ ਵਿੱਚ ਸੀ. ਐਚ. ਉ. ਨੂੰ ਐਮ. ਪੀ. ਐਚ. ਡਬਲਯੂ. ਮੇਲ ਅਤੇ ਫੀਮੇਲ ਦੀ ਸੁਪਵੀਜਨ ਕਰਨ ਸਬੰਧੀ ਅਤੇ ਉਹਨਾਂ ਦੀ ਚੈਰਕਿੰਗ ਕਰਨ ਸਬੰਧੀ ਜਾਰੀ ਕੀਤਾ ਗਿਆ ਸੀ। ਇਸ ਮੋਕੇ ਪ੍ਰਮੋਦ ਗਿੱਲ ਮਲਟੀਪਰਪਜ ਦੱਸਿਆ ਕਿ  ਇਸ ਦੇ  ਵਿਰੋਧ ਵੱਜੋ ਤਾਲਮੇਲ ਕਮੇਟੀ , ਪੈਰਾਮੈਡੀਕਲ ਯੂਨੀਅਨ ਅਤੇ ਮਲਟੀਪਰਪਜ ਹੈਲਥ ਇੰਮਪਲਾਈਜ ਯੂਨੀਅਨ ਵੱਲੋਂ ਸਿਵਲ ਸਰਜਨ ਹੁਸਿਆਰਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਕੀਤੀ ਗਈ ਕਿ ਇਸ ਪੱਤਰ ਜਲਦ ਤੋ ਜਲਦ ਵਾਪਿਸ ਲਿਆ ਜਾਵੇ ਜਾ ਖਾਰਜ ਕੀਤਾ ਜਾਵੇ, ਜੇਕਰ ਅਜਿਹਾ ਨਹੀ ਹੁੰਦਾ ਤਾਂ ਸਮੂਹ ਜਥੇਬੰਦੀਆਂ ਇਸ ਦੇ ਵਿਰੋਧ ਵੱਜੋ ਸਘੰਰਸ਼ ਕਰਨ ਲਈ ਮਜਬੂਰ ਹੋਣਗੀਆ।

Advertisements

 ਇਸ ਨਾਲ ਨਾਲ ਸਮੂਹ ਯੂਨੀਅਨ ਵੱਲੋ ਇਹ ਵੀ ਮੰਗ ਕੀਤੀ ਗਈ , ਮਲਟੀਪਰਪਜ ਹੈਲਥ ਵਰਕਰ ਮੇਲ ਫੀਮੇਲ , ਸੁਪਰਵਾਈਜਰ ਮੇਲ ਫੀਮੇਲ ਨੂੰ ਸਰਕਾਰੀ ਬੈਗ ਡਾਇਰੀਆਂ ਮੁਹਾਈਆ ਕਰਵਾਈਆਂ ਜਾਣ , ਮਲਟੀਪਰਪਜ ਹੈਲਥ ਵਰਕਰ ਦੀ ਕੁਝ ਸਾਥੀਆਂ ਦੀ ਜੁਆਨਿੰਗ ਮਿਤੀ 30-6-11 ਤੋਂ 1-4-11 ਕੀਤੀ ਜਾਵੇ । ਸੀ.ਐਚ.ਓ ਦੀ ਕਿਸੇ ਤਰਾਂ ਦੀ ਵੀ ਦਖਲ ਅੰਦਾਜੀ ਮਲਟੀਪਰਜ ਮੇਲ ਅਤੇ ਫੀਮੇਲ ਦੇ ਕੰਮਾਂ ਵਿੱਚ ਨਾ ਕੀਤੀ ਜਾਵੇ । ਏ.ਐਨ. ਐਮ. ਦੋਆਰਾ ਕੀਤੀ ਗਈਆੰ ਗਤੀ ਵਿਧੀਆਂ ਅਤੇ ਫੀਲਡ ਦੇ ਕੇਮਾਂ ਦਾ ਵੇਰਵਾਂ ਉਹਨਾਂ ਦੀ ਮਲਟੀਪਰਪਜ ਹੈਲਥ ਸੁਪਰਵਾਈਜਰ ਦੁਆਰਾ ਹੀ ਲਿਆ ਜਾਵੇ ।

ਮਲਟੀਪਰਪਜ ਹੈਲਥ ਵਰਕਰ ਮੇਲ ਆਤੇ ਫੀਮੇਲ ਦੀ ਹਾਜਰੀ ਰਿਪੋਰਟ ਨੂੰ ਤਸਦੀਕ ਮਲਟੀਪਰਜ ਸੁਪਰਵਾਈਜਰ ਮੇਲ ਅਤੇ ਫੀਮੇਲ ਦੁਆਰਾ ਹੀ ਕੀਤ ਜਾਵੇ । ਇਸ ਮੋਕੇ ਤੇ ਮਨਜੀਤ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ,ਇੰਦਰਜੀਤ ਵਿਰਦੀ, ਪਰਮੋਦ ਗਿੱਲ, ਜਤਿੰਰਦਰ ਸਿੰਘ, ਮਨੋਹਰ ਸਿੰਘ, ਲੈਬਰ ਸਿੰਘ, ਅਮਰਜੀਤ ਸਿੰਘ , ਸੁਨੀਲ ਕੁਮਾਰ, ਰਾਜਦੀਪ ਸਿੰਘ, ਐਲ ਐਚ ਵੀ ਕ੍ਰਿਸ਼ਨਾ ਦੇਵੀ, ਪਰਮਜੀਤ ਕੋਰ, ਕਮਲਾਦੇਵੀ, ਮਨਜੀਤ ਕੋਰ ਏ.  ਐਨ .ਐਮ, ਸੁਮਨ ਬਾਲਾ,  ਗੀਤਾ ਦੇਵੀ, ਬਲਜਿੰਦਰ ਕੋਰ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here