ਐਨ.ਆਰ.ਆਈ. ਵੀਰ ਸਮਾਜਿਕ ਤੇ ਧਾਰਮਿਕ ਸੇਵਾ ਲਈ ਅੱਗੇ ਆਉਣ: ਸਰਪੰਚ ਬਲਦੀਪ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਸਰਪੰਚਾਂ ਵਿੱਚੋਂ ਬਲਦੀਪ ਸਿੰਘ ਸਰਪੰਚ ਇਬਰਾਹੀਮਪੁਰ ਦਾ ਨਾਮ ਪਹਿਲੀਆਂ ਕਤਾਰਾਂ ਵਿੱਚ ਆਉਂਦਾ ਹੈ।ਨੌਜਵਾਨ ਤੇ ਸੰਘਰਸ਼ੀਲ ਸਰਪੰਚ ਬਲਦੀਪ ਸਿੰਘ ਵਲੋਂ ਹਮੇਸ਼ਾਂ ਪਿੰਡ ਦੀ ਭਲਾਈ ਲਈ ਯਤਨ ਕੀਤੇ ਜਾਂਦੇ ਰਹਿੰਦੇ ਹਨ।ਇਸੇ ਲੜੀ ਵਿੱਚ ਉਹਨਾਂ ਦੇ ਯਤਨਾਂ ਸਦਕਾ ਐਨ ਆਰ ਆਈ ਦਰਸ਼ਨ ਸਿੰਘ ਪਿੰਕਾ ਵਲੋਂ ਪਿੰਡ ਵਿੱਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਲਈ 251000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ।

Advertisements

ਲੋਕ ਭਲਾਈ ਦੇ ਇਸ ਕਾਰਜ਼ ਦੀ ਪ੍ਰਸੰਸਾਂ ਕਰਦਿਆਂ ਸਰਪੰਚ ਬਲਦੀਪ ਸਿੰਘ ਇਬਰਾਹੀਮਪੁਰ ਵਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਸਰਕਾਰਾਂ ਦੇ ਨਾਲ਼ ਨਾਲ ਐਨ ਆਰ ਆਈ ਵੀਰਾਂ ਭੈਣਾਂ ਨੂੰ ਸਮਾਜਿਕ ਤੇ ਧਾਰਮਿਕ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦਾ ਸਰਵਪੱਖੀ ਵਿਕਾਸ ਨਿਰੰਤਰ ਜ਼ਾਰੀ ਰਹੇ। ਉਹਨਾਂ ਲੋਕ ਭਲਾਈ ਕਾਰਜ਼ਾਂ ਲਈ ਐਨ.ਆਰ.ਆਈ ਗੁਰਦੀਪ ਸਿੰਘ ਤੇ ਮੰਗਲ ਸਿੰਘ ਬੰਗਾਂ ਵਲੋਂ ਸਕੂਲ ਵਾਸਤੇ ਦਿੱਤੇ ਇੱਕ  ਲੱਖ ਰੁਪਏ ਦਾ ਜ਼ਿਕਰ ਕਰਦਿਆਂ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਮੂਹ ਪੰਚਾਇਤ ਮੈਂਬਰ, ਮਾਸਟਰ ਬਲਬੀਰ ਸਿੰਘ, ਐਨ.ਆਰ.ਆਈ ਅਵਤਾਰ ਸਿੰਘ, ਠੇਕੇਦਾਰ ਪ੍ਰਕਾਸ਼, ਅਵਤਾਰ ਸਿੰਘ ਮਨੀਲਾ, ਹੈਡ ਟੀਚਰ ਸੁਰਿੰਦਰ ਕੌਰ, ਮਾਸਟਰ ਸਤਪਾਲ, ਸੁਰਿੰਦਰ ਸਿੰਘ ਸਪੇਨ ਤੇ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here