ਜਿਲਾ ਬਸਪਾ ਨੇ ਡਿਪਟੀ ਕਮਿਸ਼ਨਰ ਨਾਲ ਭੇਂਟ ਕਰਕੇ ਬਜਵਾੜਾ ਸਕੂਲ ਵਿਸ਼ੇ ਤੇ ਕੀਤੀ ਚਰਚਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 26 ਫਰਵਰੀ 2020 ਨੂੰ ਜਿਲਾ ਬਸਪਾ ਹੁਸ਼ਿਆਰਪੁਰ ਨੇ ਐਸ.ਬੀ.ਏ.ਸੀ. ਸਕੂਲ ਬਜਵਾੜਾ ਵਿਖੇ ਉਪਜੇ ਮਸਲੇ ਨੂੰ ਦੇਖਦੇ ਹੋਏ ਬਜਵਾੜਾ ਸਕੂਲ ਪਹੁੰਚੇ। ਇਸ ਦੌਰਾਨ ਬਸਪਾ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਸਹਿਤ ਸੀਨੀਅਰ ਬਸਪਾ ਲੀਡਰ ਮਹਿੰਦਰ, ਉਕਾਰ ਝੱਮਟ, ਦਲਜੀਤ ਆਪਣੀ ਪੂਰੀ ਟੀਮ ਨਾਲ ਪਹੁੰਚੇ। ਉਹਨਾਂ ਕਿਹਾ ਕਿ ਬਜਵਾੜਾ ਵਿਖੇ ਸਥਿਤ ਇਹ ਸਕੂਲ ਪਿਛਲੇ 130 ਸਾਲਾਂ ਤੋਂ ਚਲਦਾ ਆ ਰਿਹਾ ਹੈ ਅਤੇ ਇਸ ਵਿੱਚ 550 ਤੋਂ ਜਿਆਦਾ ਵਿਦਿਆਰਥੀ ਪੜਾਈ ਪ੍ਰਾਪਤ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਸਕੂਲ ਦੀ ਪ੍ਰਾਪਰਟੀ ਕਾਂਗ੍ਰੇਸ ਪਾਰਟੀ ਦੇ ਕਿਸੇ ਨੇਤਾ ਦੀ  ਹੈ ਅਤੇ ਕੁਝ ਦਿਨਾਂ ਬਾਅਦ ਇਸ ਸਕੂਲ ਨੂੰ ਬੰਦ ਕਰ ਦੇਣ ਦੇ ਨਿਰਦੇਸ਼ ਹੋਏ ਹਨ। ਜਿਸ ਕਾਰਣ ਵਿਦਿਆਰਥੀਆਂ ਨੂੰ ਇੱਧਰ-ਉੱਧਰ ਦੇ ਸਕੂਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ, ਕਿਉਂਕਿ ਇਸ ਜਮੀਨ ਤੇ ਫੋਜੀ ਸਿਖਲਾਈ ਕੈਂਪ ਬਣਾਇਆ ਜਾਵੇਗਾ।

Advertisements

ਉਹਨਾਂ ਕਿਹਾ ਕਿ ਜਦ ਇਸ ਸੰਬੰਧੀ ਬੱਚਿਆਂ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਬੱਚਿਆਂ ਸਹਿਤ ਸਕੂਲ ਦੇ ਗੇਟ ਅੱਗੇ ਦਰੀਆਂ ਬਿਛਾ ਕੇ ਧਰਨਾ ਲਗਾਇਆ ਅਤੇ ਆਪਣੇ ਹੱਕ ਦੀ ਮੰਗ। ਇਸ ਦੌਰਾਨ ਪਹੁੰਚੇ ਜਿਲਾ ਪ੍ਰਧਾਨ ਪਰਸ਼ੋਤਮ ਰਾਜ ਅਹੀਰ ਨੇ ਬੱਚਿਆਂ ਦੇ ਅਭਿਭਾਵਕਾਂ ਨੂੰ ਸਕੂਲ ਬੰਦ ਨਾਂ ਕਰਵਾਉਣ ਦਾ ਆਸ਼ਵਾਸਨ ਦਿੱਤਾ ਅਤੇ ਬੱਚਿਆਂ ਨੂੰ ਧਰਨੇ ਤੋਂ ਉਠਾ ਕੇ ਸਕੂਲ ਅੰਦਰ ਪ੍ਰਵੇਸ਼ ਕਰਵਾਇਆ। ਇਸ ਮੌਕੇ ਤੇ ਸਕੂਲ ਅਧਿਆਪਕਾਂ ਤੇ ਮੁੱਖੀ ਨਾਲ ਗੱਲਬਾਤ ਦੌਰਾਨ ਜਾਣਕਾਰੀ ਮਿਲੀ ਕਿ ਸਰਕਾਰ ਆਪਣੇ ਇਸ ਫੈਸਲੇ ਨਾਲ 550 ਬੱਚਿਆਂ ਦਾ ਭਵਿੱਖ ਹਨੇਰੇ ਵੱਲ ਧੱਕ ਰਹੀ ਹੈ। ਸ਼੍ਰੀ ਅਹੀਰ ਨੇ ਕਿਹਾ ਕਿ ਫੋਜੀ ਸਿਖਲਾਈ ਕੈਂਪ ਖੋਲਣ ਲਈ ਸਰਕਾਰ ਨੂੰ ਹੁਸ਼ਿਆਰਪੁਰ ਵਿੱਚ ਕੋਈ ਹੋਰ ਜਗਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਸਕੂਲ ਪਿਛਲੇ 130 ਸਾਲਾਂ ਤੋਂ ਚੱਲ ਰਿਹਾ ਹੈ।

ਇਸ ਮੌਕੇ ਤੇ ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ ਸਾਹਿਬ ਮੌਕੇ ਤੇ ਪਹੁੰਚੇ ਅਤੇ ਇਸ ਮਸਲੇ ਦਾ ਕੋਈ ਹੱਲ ਨਾ ਹੁੰਦਾ ਦੇਖ ਉਹਨਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਨੂੰ ਬੇਨਤੀ ਕੀਤੀ ਜਿਸ ਉਪਰੰਤ ਬਸਪਾ ਦਾ ਵਫਦ ਬੱਚਿਆਂ ਦੇ ਮਾਤਾ-ਪਿਤਾ ਨੂੰ ਲੈਕੇ ਡਿਪਟੀ ਕਮਿਸ਼ਨਰ ਨਾਲ ਭੇਂਟ ਕੀਤੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਬੰਦ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਕਿਹਾ ਕਿ ਬੱਚਿਆਂ ਨੂੰ ਇਸ ਗੱਲ ਦਾ ਸਪਸ਼ਟੀਕਰਣ ਦੇਣ ਲਈ ਪ੍ਰਸ਼ਾਸਨ ਵਲੋਂ ਉੱਚ ਅਧਿਕਾਰੀ ਸਵੇਰ ਦੀ ਸਭਾ ਵਿੱਚ ਜਾ ਕੇ ਬੱਚਿਆਂ ਨੂੰ ਇਸ ਬਾਰੇ ਜਾਣੂ ਕਰਵਾਏਗਾ।

ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਕੋਈ ਵੀ ਫੈਸਲਾ ਫਾਈਨਲ ਨਹੀਂ ਕੀਤਾ ਗਿਆ ਹੈ ਕਿ ਫੋਜੀ ਸਿਖਲਾਈ ਕੈਂਪ ਉਸ ਜਗਾ ਤੇ ਹੀ ਬਣਾਇਆ ਜਾਵੇਗਾ ਜਾ ਇਸ ਲਈ ਕੋਈ ਹੋਰ ਜਗਾ ਬਣਾਈ ਜਾਵੇਗੀ। ਇਸ ਮੌਕੇ ਤੇ ਬਿੰਦਰ ਸਰੋਆ, ਲਾਡੀ ਅਸਲਾਮਾਬਾਦ, ਮੁਨੀਸ਼ ਬੂਲਾਵੜੀ, ਪ੍ਰੇਮ ਕਿਕਰਾ ਬਸੀ, ਪਰਿਨਸ ਬਜਵਾੜਾ, ਲੱਕੀ ਬਜਵਾੜਾ, ਰਮੇਸ਼ ਬਹਾਦਰਪੁਰ ਤੇ ਹੋਰ ਜਿੰਮੇਵਾਰ ਸਾਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here