‘ਵਿਲੇਜ ਪੁਲਿਸ ਅਫਸਰ’ ਸਕੀਮ ਦੇ ਤਹਿਤ ਪੁਲਿਸ ਦਾ ਕੰਮ ਹੋਵੇਗਾ ਹੋਰ ਵੀ ਪ੍ਰਭਾਵਸ਼ਾਲੀ: ਦੀਪਕ ਹਿਲੋਰੀ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲਾ ਪਠਾਨਕੋਟ ਵਿੱਚ ਪੁਲਿਸ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਕਰਨ ਲਈ ਜ਼ਿਲਾ ਪੁਲਿਸ ਪਠਾਨਕੋਟ ਵੱਲੋਂ ‘ਵਿਲੇਜ ਪੁਲਿਸ ਅਫਸਰ’ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਜ਼ਿਲਾ ਪਠਾਨਕੋਟ ਦੇ 455 ਪਿੰਡਾਂ ਅਤੇ 60 ਵਾਰਡਾਂ ਵਿੱਚ ਵਿਲੇਜ ਪੁਲਿਸ ਅਫਸਰ ਨਿਯੁਕਤ ਕੀਤੇ ਗਏ ਹਨ।

Advertisements

ਇਹ ਜਾਣਕਾਰੀ ਦੀਪਕ ਹਿਲੋਰੀ ਆਈ.ਪੀ.ਐਸ., ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਹ ਵਿਲੇਜ ਪੁਲਿਸ ਅਫਸਰ ਪਿੰਡਾਂ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਤੋਂ ਇਲਾਵਾ ਪੁਲਿਸ ਅਤੇ ਪਬਲਿਕ ਦੇ ਵਿਚਕਾਰ ਇੱਕ ਵਿਚੋਲੇ ਦਾ ਕੰਮ ਕਰਣਗੇ। ਉਹਨਾਂ ਦੱਸਿਆ ਕਿ ਇਹ ਵਿਲੇਜ ਪੁਲਿਸ ਅਫਸਰ (ਵੀਪੀਓ) ਪਿੰਡ ਦੀ ਅਬਾਦੀ ਅਤੇ ਭੂਗੋਲਿਕ ਸਥਿਤੀ ਅਨੁਸਾਰ ਨਿਯੁਕਤ ਕੀਤੇ ਗਏ ਹਨ। ਵੀਪੀਓਜ ਸਿਸਟਮ ਪੁਰਾਣੇ ਸਿਸਟਮ ਨੂੰ ਹੋਰ ਮਜਬੂਤ ਕਰੇਗਾ ਅਤੇ ਪਿੰਡਾਂ ਵਿੱਚ ਪੁਲਿਸ ਦੀ ਮੋਜੂਦਗੀ ਨੂੰ ਵਧਾਏਗਾ।

ਇਹ ਵਿਲੇਜ ਪੁਲਿਸ ਅਫਸਰ ਪਿੰਡਾਂ ਵਿੱਚ ਪਬਲਿਕ ਦੀਆਂ ਮੁਸ਼ਕਿਲਾਂ ਨੂੰ ਸੁਨੰਣਗੇ ਅਤੇ ਇਸ ਨੂੰ ਸਬੰਧਤ ਵਿਭਾਗ ਤੱਕ ਪਹੁੰਚਾਉਣਗੇ। ਐਸ.ਐਸ.ਪੀ. ਨੇ ਦੱਸਿਆ ਕਿ ਵਿਲੇਜ ਪੁਲਿਸ ਅਫਸਰਾਂ ਵੱਲੋਂ ਪਿੰਡਾਂ ਦੇ ਮੁੱਖ ਸਥਾਨਾਂ ਜਿਵੇਂ ਧਾਰਮਿਕ ਅਸਥਾਨ, ਬੈਂਕ ਸਕੂਲ ਆਦਿ ਵਿੱਖੇ ਘੱਟੋ-ਘੱਟ ਹਫਤੇ ਵਿੱਚ 01 ਵਾਰ ਵਿਜ਼ਿਟ ਕਰਕੇ ਪਬਲਿਕ ਨਾਲ ਮੀਟਿੰਗਾਂ ਕਰਣਗੇ। ਉਹਨਾਂ ਦੱਸਿਆ ਕਿ ਵਿਲੇਜ ਪੁਲਿਸ ਅਫਸਰ ਵੱਲੋਂ ਮੀਟਿੰਗਾਂ ਦੌਰਾਨ ਪਬਲਿਕ ਨੂੰ ਆਪਣਾ ਫੋਨ ਨੰਬਰ ਦਿੱਤਾ ਜਾਵੇਗਾ ਅਤੇ ਪਬਲਿਕ ਦੇ ਨੁਮਾਇੰਦਿਆ ਦੇ ਫੋਨ ਨੰਬਰ ਹਾਸਲ ਕੀਤੇ ਜਾਣਗੇ, ਤਾਂ ਜੋ ਪਬਲਿਕ ਕਿਸੇ ਸਮੇਂ ਵੀ ਪੁਲਿਸ ਨਾਲ ਸੰਪਰਕ ਕਰ ਸਕੇ ਅਤੇ ਕਿਸੇ ਸਮੇਂ ਵੀ ਸੂਚਨਾ ਦਾ ਅਦਾਨ ਪ੍ਰਦਾਨ ਹੋ ਸਕੇ।

ਉਹਨਾਂ ਦੱਸਿਆ ਕਿ ਵਿਲੇਜ ਪੁਲਿਸ ਅਫਸਰ ਵੱਲੋਂ ਸੋਸ਼ਲ ਮੀਡੀਆ ‘ਤੇ ਪਬਲਿਕ ਨਾਲ ਸੋਸ਼ਲ ਗਰੁੱਪ ਬਣਾਏ ਜਾਣ ਤਾਂ ਜੋ ਪਿੰਡ ਦੇ ਨੋਜਵਾਨਾਂ ਨਾਲ ਸੰਪਰਕ ਵਿੱਚ ਰਿਹਾ ਜਾ ਸਕੇ ਅਤੇ ਨੋਜਵਾਨਾਂ ਵਿੱਚਕਾਰ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਰਹੇ। ਉਹਨਾਂ ਦੱਸਿਆ ਕਿ ਵਿਲੇਜ ਪੁਲਿਸ ਅਫਸਰਾਂ ਵੱਲੋਂ ਪਬਲਿਕ ਨਾਲ ਮੀਟਿੰਗਾਂ ਕਰਕੇ ਉਹਨਾਂ ਪਾਸੋਂ ਡਰੱਗਸ ਆਦਿ ਦੀ ਸੂਚਨਾ ਹਾਸਿਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਜਿਵੇਂ ਕਿ ਡਰੱਗਸ ਆਦਿ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਉਹਨਾਂ ਮੁਸ਼ਕਿਲਾਂ ਨੂੰ ਸਬੰਧਤ ਵਿਭਾਗ ਪਾਸ ਪਹੁੰਚਾ ਕੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ ਇਹਨਾਂ ਵਿਲੇਜ ਪੁਲਿਸ ਅਫਸਰ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਵਿਲੇਜ ਪੁਲਿਸ ਅਫਸਰਾਂ ਵੱਲੋਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਵਿਲੇਜ ਪੁਲਿਸ ਅਫਸਰਾਂ ਵੱਲੋਂ ਪਿੰਡ ਵਿੱਚ ਬਾਹਰੋਂ ਆਉਣ ਜਾਣ ਵਾਲੇ ਵਿਅਕਤੀਆਂ ‘ਤੇ ਵੀ ਨਜ਼ਰ ਰੱਖੀ ਜਾਵੇਗੀ ਅਤੇ ਇਹਨਾਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ‘ਵਿਲੇਜ ਪੁਲਿਸ ਅਫਸਰਾਂ’ ਨੂੰ ਪਿੰਡਾਂ ਵਿੱਚ ਕਰਨਯੋਗ 46 ਹਦਾਇਤਾਂ ਅਤੇ ਨਾਂ ਕਰਨਯੋਗ 04 ਹਦਾਇਤਾਂ ਜਾਰੀ ਕਰਕੇ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।

LEAVE A REPLY

Please enter your comment!
Please enter your name here