ਸਰਕਾਰੀ ਸਕੂਲ ਪੰਡੋਰੀ ਵਿਖੇ ਮਨਾਇਆ “ਰਾਸ਼ਟਰੀ ਵਿਗਿਆਨ ਦਿਵਸ “

ਗੜਸ਼ੰਕਰ (ਦ ਸਟੈਲਰ ਨਿਊਜ਼)। ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਤੇ ਸਾਇੰਸ ਮਾਸਟਰ ਤੇਜਪਾਲ ਦੁਬਾਰਾ ਕੁਇਜ ਮੁਕਾਬਲੇ ਦਾ ਆਯੋਜਨ ਕੀਤਾ ਜਿਸ ਵਿਚ ਅਠਵੀਂ ਜਮਾਤ ਦੀ ਉਰਮਿਲਾ, ਜਸਕਰਨ, ਮੁਸਕਾਨ ਨੇ ਪਹਿਲਾਂ ਸਥਾਨ, ਨਵਦੀਪ, ਜਸਵੀਰ, ਨੀਲਮ ਦੀ ਟੀਮ ਨੇ ਦੂਜਾ ਸਥਾਨ ਕਨਿਕਾ, ਕੋਮਲ, ਪਲਕ ਦੀ ਤੀਜ਼ ਸਥਾਨ ਹਾਸਲ ਕੀਤਾ।

Advertisements

ਸੈਸ਼ਨ 2019-20 ਦੌਰਾਨ ਵਿਗਿਆਨ ਪ੍ਰਦਰਸ਼ਨੀ ਅਤੇ ਇੰਸਪਾਇਰ ਅਵਾਰਡ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਰਜਨੀ, ਪ੍ਰੀਤੀ, ਨਵਦੀਪ, ਬਲਜੋਤ, ਹਿਮਾਂਸ਼ੂ, ਹਰਪ੍ਰੀਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਿਲਾ ਪੱਧਰੀ  ਇੰਸਪਾਇਰ  ਅਵਾਰਡ ਵਿੱਚ ਭਾਗ ਲੈਣ ਵਾਲੇ ਅੱਠਵੀਂ ਜਮਾਤ  ਦੇ ਵਿਦਿਆਰਥੀ ਵੰਸ਼ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਮੁੱਖ ਅਧਿਆਪਕ ਦਿਲਦਾਰ ਸਿੰਘ, ਬੀ. ਐਮ. ਅਨੁਪਮ ਕੁਮਾਰ ਸ਼ਰਮਾ, ਸਾਇੰਸ ਅਧਿਆਪਕ ਤੇਜਪਾਲ ਅਤੇ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਤੇ ਮੁੱਖ  ਅਧਿਆਪਕ ਦਿਲਦਾਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਰੋਜਾਨਾ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here