ਜਨਗਣਨਾ 2021 ਦੀਆਂ ਤਿਆਰੀਆਂ ਸੰਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਜਨਗਣਨਾ 2021 ਦੀਆਂ ਤਿਆਰੀਆਂ ਸੰਬੰਧੀ ਜ਼ਿਲਾ ਪਠਾਨਕੋਟ ਦੇ ਸਮੂਹ ਚਾਰਜ ਅਫ਼ਸਰਾਂ ਅਤੇ ਨਗਰ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਵਰਕਸ਼ਾਪ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਪ੍ਰਿੰਸੀਪਲ ਸੈਂਸਜ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ।

Advertisements

ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੇ ਪਹਿਲੇ ਦਿਨ ਰਿਸੋਰਸ ਪਰਸਨ ਸੈਂਸਜ ਅਫ਼ਸਰ ਮਾਧਵ ਸ਼ਾਮ ਏ.ਡੀ.ਸੀ.ਓ.  ਦੁਨੀ ਚੰਦ ਜ਼ਿਲਾ ਕੋਆਡੀਨੇਟਰ, ਅੰਕੁਸ਼ ਸ਼ਰਮਾ ਐਸ.ਆਈ ਅਤੇ ਮਿਸ ਬਬੀਤਾ ਵੱਲੋਂ ਜਿਲੇ ਦੇ ਸਮੂਹ ਚਾਰਜ ਅਫ਼ਸਰਾਂ ਅਤੇ ਕਾਰਪੋਰਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਈ ਗਈ। ਟ੍ਰੇਨਿੰਗ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮਾਧਵ ਸ਼ਾਮ ਨੇ ਕਿਹਾ ਕਿ ਚਾਰਜ ਅਫ਼ਸਰ ਸੈਂਸਜ ਦੇ ਕੰਮ ਸਬੰਧੀ ਸਰਕਾਰ ਵੱਲੋਂ ਸਮੇਂਸਮੇਂ ‘ਤੇ ਜਾਰੀ ਕੀਤੇ ਜਾਂਦੇ ਸਰਕੂਲਰਾਂ ਅਤੇ ਟ੍ਰੇਨਿੰਗ ਮਟੀਰੀਅਲ (ਮੈਨੂਅਲ) ਨੂੰ ਧਿਆਨ ਨਾਲ ਪੜਣ। ਉਹਨਾਂ ਕਿਹਾ ਕਿ ਇਸ ਵਾਰ ਦਾ ਸੈਂਸਜ ਪਹਿਲੀ ਵਾਰ  ਡਿਜੀਟਲ ਸੈਂਸਜ ਹੋਣ ਜਾ ਰਿਹਾ ਹੈ। ਉਹਨਾਂ ਚਾਰਜ ਅਫ਼ਸਰਾਂ ਨੂੰ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰਅੰਦਰ ਆਪਣੇ ਸੁਪਰਵਾਈਜਰਾਂ ਅਤੇ ਈਨੂਮੀਟਰੇਟਰ (ਗਿਣਤੀਕਾਰਾਂ) ਦਾ ਡਾਟਾ ਤਿਆਰ ਕਰਕੇ ਦੱਸ ਦੇਣ। ਉਹਨਾਂ ਦੱਸਿਆ ਕਿ ਜਨਗਣਨਾ ਦੋ ਭਾਗਾਂ ‘ਚ ਹੋਣੀ ਹੈ, ਪਹਿਲੇ ਪੜਾਅ ਵਿੱਚ ਘਰਾਂ ਦੀ ਗਿਣਤੀ ਜੋ ਕਿ 15 ਮਈ 2020 ਤੋਂ 29 ਜੂਨ 2020 ਤੱਕ ਕੀਤੀ ਜਾਵੇਗੀ ਅਤੇ ਦੂਜੇ ਪੜਾਅ ‘ਚ ਆਬਾਦੀ ਦੀ ਗਿਣਤੀ ਜੋ ਕਿ 9 ਫਰਵਰੀ 2021 ਤੋਂ 28 ਫਰਵਰੀ 2021 ਤੱਕ ਕੀਤੀ ਜਾਵੇਗੀ।

ਪ੍ਰਿੰਸੀਪਲ ਸੈਂਸਜ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਾਰਜ ਅਫ਼ਸਰਾਂ ਨੂੰ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਆਪਣੀ ਟੀਮ ਦੀ ਨਿਯੁਕਤੀ ਆਪ ਕਰਨ ਤਾਂ ਜੋ ਉਹਨਾਂ ਨੂੰ ਸੈਂਸਜ ਦੇ ਕੰਮ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਚਾਰਜ ਅਫ਼ਸਰ ਆਪ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਟ੍ਰੇਨਿੰਗ ਹਾਸਲ ਕਰਨ ਕਿਉਂਕਿ ਇਹ ਟ੍ਰੇਨਿੰਗ ਉਹਨਾਂ ਦੇ ਕੰਮ ਵਿੱਚ ਕਾਫ਼ੀ ਸਹਾਇਕ ਸਿੱਧ ਹੋਵੇਗੀ ਅਤੇ ਆਪਣਾ ਵਾਧੂ ਸਟਾਫ਼ ਵੀ ਰੱਖਣ ਤੇ ਆਪਸ ਵਿੱਚ ਸੂਚਨਾ ਦਾ ਅਦਾਨ-ਪ੍ਰਦਾਨ ਕਰਦੇ ਰਹਿਣ ਤਾਂ ਜੋ ਕਿਸੇ ਵੀ ਅਧਿਕਾਰੀ ਦੇ ਛੁੱਟੀ ਜਾਣ ਨਾਲ ਕਿਸੇ ਤਰਾਂ ਦਾ ਕੋਈ ਵੀ ਕੰਮ ਪ੍ਰਭਾਵਿਤ ਨਾ ਹੋਵੇ।

ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਹੋਰਨਾਂ ਇਲਾਵਾ ਅਰਸ਼ਦੀਪ ਸਿੰਘ ਐਸ.ਡੀ.ਐਮ., ਚਰਨਜੀਤ ਸਿੰਘ ਇੰਚਾਰਜ ਕਮ ਨੋਡਲ ਅਫ਼ਸਰ ਸੈਂਸਜ ਡਿਪਟੀ ਈ.ਐਸ.ਏ., ਜ਼ਿਲਾ ਸੈਂਸਜ ਸੈਲ ਤੋਂ ਪ੍ਰਵੀਨ ਕੁਮਾਰ ਕੋਆਡੀਨੇਟਰ, ਰਾਜੇਸ਼ ਸ਼ਰਮਾ ਏ.ਆਰ.ਓ, ਰਾਜ ਕੁਮਾਰ ਏ.ਆਰ.ਓ, ਜੋਗਰਾਜ, ਨਿਤਿਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here