ਕੋਰੋਨਾ: ਨਸ਼ਿਆਂ ਦੇ ਪੀੜਤ ਮਰੀਜਾਂ ਲਈ ਦੋ ਹਫਤਿਆ ਦੀ ਦਵਾਈ ਘਰ ਲਿਜਾਣ ਦੀ ਸਹੂਲਤ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨੋਵਲ ਕਰੋਨਾਂ ਵਾਇਰਸ ਦੇ ਇਸ ਚੌਣਤੀ ਪੂਰਨ ਸਮੇ ਦੋਰਾਨ ਨਸ਼ਿਆਂ ਦੇ ਪੀੜਤ ਮਰੀਜਾਂ ਲਈ ਵੱਡੀ ਰਾਹਤ ਵੱਜੋ ਸੂਬਾ ਸਰਕਾਰ ਨੇ ਰਾਜ ਦੇ ਸਾਰੇ 198 ਉਟ ਕਲੀਨਿਕ 35 ਸਰਕਾਰੀ ਨਸ਼ਾ ਛਡਾਉ ਕੇਂਦਰ ਅਤੇ 108 ਲਾਇਸੈਂਸਸ਼ੁਦਾ ਪ੍ਰਾਈਵੇਟ ਨਸ਼ਾ ਛਡਾਉ ਕੇਂਦਰਾਂ ਤੇ ਰਸ਼ਿਟਰਡ ਮਰੀਜਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੋ ਹਫਤਿਆ ਲਈ ਮਰੀਜ ਨੂੰ ਘਰ ਲਿਜਾਣ ਦੀ ਸਹੂਲਤ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਮੂਲਕਣ ਕਰਨ ਉਪਰੰਤ ਦਿੱਤੀ ਜਾਵੇਗੀ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਮੀਡੀਆ ਨੂੰ ਦਿੰਦੇ ਹੋਏ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿਧੂ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਕੋਵਿਡ ਕੋਰੋਨਾ ਕਾਰਨ ਲਾਕਡਾਨ ਅਤੇ ਕਰਫਿਊ ਦੋਰਾਨ ਇਹਨਾਂ ਸੈਟਰਾਂ ਵਾਲੇ ਆਉਣ ਵਾਲੇ ਮਰੀਜਾਂ ਦੈ ਇਲਾਜ ਅਤੇ ਦੇਖਭਾਲ ਲਈ ਵਿਸ਼ੇਸ਼ ਪਹਿਲ ਕਦਮੀ ਹੈ । ਉਹਨਾਂ ਕਿਹਾ ਕੇਦਰ ਵਿੱਚ ਦਵਾਈਆਂ  ਲੈਣ ਵਾਲੇ ਮਰੀਜਾਂ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਉਪਾਵਾ ਬਾਰੇ ਜਾਗਰੂਕ ਕੀਤਾ ਜਾਦਾ ਹੈ ।

ਮਰੀਜ ਨੂੰ ਦਵਾਈ ਦੇਣ ਦੋਰਾਨ ਸੂਚਿਤ ਕੀਤਾ ਜਾਦਾ ਹੈ ਕਿ ਜਿਆਦਾ ਬੁਖਾਰ , ਖੁਸ਼ਕ ਖੰਗ ਅਤੇ ਸਾਹ ਲੈਣ ਮੁਸ਼ਕਲ ਹੋਣ ਦਾ ਸਤਿਥੀ ਵਿੱਚ ਉਹਨਾਂ ਲਾਜਮੀ ਤੋਰ ਤੇ ਨਜਦੀਕੀ ਸਿਹਤ ਕੇਦਰ ਜਾ ਟੋਲ ਫਰੀ ਨੰਬਰ 104 ਤੇ ਸਪੰਰਕ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਦੇ ਹੋਰ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਾਭ ਲੈਣ ਵਾਲੇ ਲਾਭ ਪਾਤਰੀਆ ਦੀ ਬਾਓਮੈਟ੍ਰਿਰਕ  ਲੈਣ ਦੀ ਪ੍ਰਕਿਰਿਆ ਤੋ ਕੋਰੋਨਾ ਵਾਇਰਸ ਦੇ ਮੱਦੇ ਨਜਰ ਵਾਇਰਸ ਦੇ ਫੈਲਾ ਰੋਕਣ ਲਈ ਛੋਟ ਦੇਣ ਦੇ ਨਿਰਦੇਸ਼ ਦਿੱਤੇ ਗਏ ਇਸ ਯੋਜਨਾਂ ਅਧੀਨ ਮਰੀਜਾਂ ਦੀ ਰਜਿਸਟ੍ਰੇਸ਼ਨ ਹੁਣ ਈ ਕਾਰਡ ਨੰਬਰ ਦੇ ਆਧਾਰ ਤੇ ਹੋਵੇਗੀ । ।

LEAVE A REPLY

Please enter your comment!
Please enter your name here