ਸਿਵਲ ਹਸਪਤਾਲ ਵਿਖੇ ਸੀਟੀ ਸਕੈਨ ਨਾਲ ਪਹਿਲੇ ਮਰੀਜ ਦੀ ਬ੍ਰਹਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿੱਚ ਕੀਤੀ ਸਕੈਨਿੰਗ

ਹੁਸਿਆਰਪੁਰ (ਦ ਸਟੈਲਰ ਨਿਊਜ਼): ਬੀਤੇ ਦਿਨ ਪੰਜਾਬ ਦੇ ਕੈਬਿਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋ ਸਿਵਲ ਹਸਪਤਾਲ ਵਿਖੇ ਸੀ. ਟੀ. ਸਕੈਨ ਦਾ ਉਦਘਾਟਿਨ ਕੀਤਾ ਗਿਆ ਸੀ ਤੇ ਅੱਜ ਪਹਿਲੇ ਦਿਨ ਪਹਿਲੇ ਮਰੀਜ ਦੇ ਸਕੈਨਿੰਗ ਮੋਕੇ ਬ੍ਰਹਮ ਸ਼ੰਕਰ ਜਿੰਪਾ ਆਪ ਹਾਜਰ ਸਨ  । ਇਸ ਮੋਕੇ ਸਿਵਲ ਸਰਜਨ ਡਾ ਅਮਰਜੀਤ ਸਿੰਘ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਸਿਹਤ ਅਫਸਰ ਸੁਦੇਸ਼ ਰਾਜਨ , ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ , ਡਾ ਸੁਨੀਲ ਭਗਤ ਤੇ ਹੋਰ ਸਿਹਤ ਅਧਿਕਾਰੀ ਹਾਜਰ ਸਨ । ਇਸ ਮੋਕੇ ਜਿੰਪਾਂ ਨੇ ਦੱਸਿਆ ਕਿ ਇਹ ਸੀ. ਟੀ. ਸਕੈਨ ਅਤੇ ਅਧੁਨਿਕ ਲੈਬ ਬਣਨ  ਨਾਲ ਗਰੀਬ ਗੁਰਬੇ ਲੋਕਾਂ ਦਾ ਬਹੁਤ ਫਾਇਦਾ ਹੋਵੇਗਾ ਕਿਉਕਿ ਪ੍ਰਈਵੇਟ ਸਕੈਨਿੰਗ ਅਤੇ ਟਸੈਟ ਬਹੁਤ ਜਿਆਦਾ ਮਹਿੰਗੇ ਹਨ ਤੇ  ਗਰੀਬ ਮਰੀਜ ਵੀ ਪਹੁੰਚ ਤੋ ਬਾਹਰ ਸਨ ਤੇ ਪੰਜਾਬ ਸਰਕਾਰ ਵੱਲੋ ਇਹ ਸਹੂਲਤਾਂ ਜੋ ਅਧੁਨਿਕ ਪ੍ਰਈਵੇਟ ਹਸਪਤਾਲਾ ਵਿੱਚ ਉਹ ਸਿਵਲ ਹਸਪਤਾਲ ਵਿੱਚ ਵੀ ਮਿਲਣਗੀਆ ।  ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਦੇਣ ਬਚਨ ਬੱਧ ਹੈ ।

Advertisements

ਇਸ ਮੋਕੇ ਸਿਵਲ ਸਰਜਨ ਡਾ ਅਮਰਜੀਤ ਸਿੰਘ ਜੀ ਨੇ ਦੱਸਿਆ ਕਿ ਪ੍ਰਾਈਵੇਟ ਲੈਬ ਤੇ ਸਕੈਨਿੰਗ ਤੋ ਸਿਵਲ ਹਸਪਤਾਲ ਦੇ  ਰੇਟ  70 ਪ੍ਰਤੀਸ਼ਤ ਤੋ ਘੱਟ ਹਨ । ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਮੁਹੱਲਾਂ ਕਲੀਨਿਕ ਖੋਲੇ ਜਾ ਰਹੇ ਹਨ ਉਸ ਨਾਲ ਵੀ ਆਮ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ । ਇਸ ਨਾਲ ਸਿਵਲ ਹਸਪਤਾਲ ਵਿੱਚ ਜੋ ਮਰੀਜਾਂ ਦੀ ਬਹੁਤਾਤ ਹੈ ਉਹ ਵੀ ਘੱਟ ਜਾਵੇਗੀ  ਤੇ ਘਰ ਘਰ ਸਿਹਤ ਸਹੂਲਤਾਂ ਦਿੱਤੀਆ ਜਾ ਰਹੀਆ ਹਨ ।  ਇਸ ਮੋਕੇ ਉਹਨਾਂ  ਸਿਵਲ ਹਸਪਤਾਲ ਦੇ ਅਧਿਕਾਰੀਆ ਨੂੰ ਅਦੇਸ਼ ਦਿੱਤੇ  ਕਿ ਉਹ ਮਰੀਜਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਤਾ ਜੋ  ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ  ।

LEAVE A REPLY

Please enter your comment!
Please enter your name here