ਮਰੀਜ਼ ਦੇ ਹਸਪਤਾਲ ਵਿਚ ਦਾਖਲ ਜਾਂ ਡਿਸਚਾਰਜ ਸਮੇਂ ਬਾਇਓਮੈਟਰਿਕ ਤਸਦੀਕ ਦੀ ਪ੍ਰਕਿਰਿਆ ਨਾ ਕੀਤੀ ਜਾਵੇ: ਸਿਹਤ ਮੰਤਰੀ

fingerprint

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀਆਂ ਗਾਈਡ ਲਾਈਨਜ਼ ਅਨੁਸਾਰ ਕਰੋਨਾ ਦੇ ਕਾਰਨ ਪੰਜਾਬ ਸਰਕਾਰ ਨਾ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੀਆਂ ਬਾਇਓਮੈਟਰਿਕ ਦੀ ਤਸਦੀਕ ਦੀ ਪ੍ਰਕਿਰਿਆ ਤੇ ਛੋਟ ਦਿੱਤੀ ਹੈ।

Advertisements

ਰਾਜ ਦੀ ਸਿਹਤ ਏਜੰਸੀ ਨੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸਾਧਾਰਨ ਸਜੇਰੀਅਨ ਅਤੇ ਉੱਚ ਜ਼ੋਖਮ ਵਾਲੇ ਜਣੇਪੇਆਂ ਦੇ ਨਿਰਧਾਰਤ ਹੈਲਥ ਪੈਕਜ ਅਧੀਨ ਕੀਤੇ ਜਾਂਦੇ ਇਲਾਜ ਨੂੰ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ ਕੀਤਾ ਹੈ।

ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ) ਅਧੀਨ ਆਉਂਦੇ ਸੂਚੀਬੱਧ ਹਸਪਤਾਲਾਂ ਵਿਚ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜਾਂ ਦੀ ਬਾਇਓਮੈਟਰਿਕ ਤਸਦੀਕ ਦੀ ਪ੍ਰਕਿਰਿਆ ਤੋਂ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਯੋਗ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਮਰੀਜ਼ ਦੇ ਹਸਪਤਾਲ ਵਿਚ ਦਾਖਲ ਜਾਂ ਡਿਸਚਾਰਜ ਹੋਣ ਸਮੇਂ ਉਸ ਦੀ ਬਾਇਓਮੈਟਰਿਕ ਤਸਦੀਕ ਦੀ ਪ੍ਰਕਿਰਿਆ ਨਹੀਂ ਕੀਤੀ ਜਾਵੇਗੀ। ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕਿਹਾ ਕਿ ਵਿਭਾਗੀ ਆਦੇਸਾਂ ਦੀ ਇੰਨ ਬਿਨ ਪਾਲਣਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here