120 ਰੇਹੜੀਆਂ ਤੇ 30 ਛੋਟੇ ਟੈਂਪੂ ਰੋਜ਼ਾਨਾ ਘਰਾਂ ‘ਚ ਵੇਚ ਰਹੇ ਸਬਜ਼ੀ ਅਤੇ ਫ਼ਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਵਿੱਚ ਕਰੀਬ 120 ਰੇਹੜੀਆਂ ਅਤੇ ਕਰੀਬ 30 ਛੋਟੇ ਟੈਂਪੂ ਰੋਜ਼ਾਨਾ ਘਰਾਂ ਵਿੱਚ ਹੀ ਸਬਜ਼ੀਆਂ ਅਤੇ ਫ਼ਲ ਵੇਚ ਰਹੇ ਹਨ। ਉਹਨਾਂ ਦੱਸਿਆ ਕਿ ਸਬਜ਼ੀ ਮੰਡੀ ਹੁਸ਼ਿਆਰਪੁਰ ਵਿਖੇ ਜਿਥੇ ਸਮਾਜਿਕ ਦੂਰੀ ਬਰਕਰਾਰ ਰੱਖੀ ਗਈ ਹੈ, ਉਥੇ ਸਬਜ਼ੀ ਅਤੇ ਫ਼ਲ ਵਿਕਰੇਤਾ ਲਈ ਰੇਟ ਲਿਸਟ ਕੋਲ ਰੱਖਣਾ ਵੀ ਜ਼ਰੂਰੀ ਕੀਤਾ ਗਿਆ ਹੈ।

Advertisements

-ਸਬਜ਼ੀਮੰਡੀ ‘ਚ ਸਮਾਜਿਕ ਦੂਰੀ ਬਰਕਰਾਰ ਰੱਖੀ ਜਾ ਰਹੀ ਹੈ: ਜ਼ਿਲਾ ਮੰਡੀ ਅਫ਼ਸਰ

ਉਹਨਾਂ ਕਿਹਾ ਕਿ ਸਬਜ਼ੀ ਖਰੀਦਣ ਸਮੇਂ ਕੋਈ ਵੀ ਵਿਅਕਤੀ ਰੇਟ ਲਿਸਟ ਦੀ ਮੰਗ ਕਰ ਸਕਦਾ ਹੈ। ਉਹਨਾਂ ਕਿਹਾ ਕਿ ਫਲ ਅਤੇ ਸਬਜ਼ੀ ਵਿਕਰੇਤਾ ਇਸ ਰੇਟ ਲਿਸਟ ਦੇ ਹਿਸਾਬ ਨਾਲ ਆਪਣਾ ਵਾਜਬ ਮਾਰਜਨ ਰੱਖ ਕੇ ਹੀ ਵਿਕਰੀ ਕਰੇ ਅਤੇ ਲੋੜ ਤੋਂ ਵੱਧ ਕੀਮਤ ਵਸੂਲਣ ਵਾਲੇ ਵਿਕਰੇਤਾ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਰੇਹੜੀ ਵਾਲੇ ਵਿਅਕਤੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਬਜ਼ੀ ਅਤੇ ਫ਼ਲ ਵੇਚਣ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।

LEAVE A REPLY

Please enter your comment!
Please enter your name here