279 ਸ਼ੱਕੀ ਸੈਂਪਲਾ ਵਿਚੋਂ 243 ਦੀ ਰਿਪੋਰਟ ਨੈਗੇਟਿਵ, 7 ਰਪੀਟ ਮਰੀਜਾਂ ਦੇ ਲਏ ਗਏ ਸੈਂਪਲ: ਡਾ.ਜਸਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਦੇ ਕੇਸਾ ਦੀ ਤਾਜੀ ਸਥਿਤੀ ਬਿਆਨ ਕਰਦਿਆ ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੋਰੋਨਾ ਵਾਇਰਸ ਦੇ 279 ਸੈਂਪਲ ਸ਼ੱਕੀ ਲੱਛਣਾ ਵਾਲੇ ਵਿਅਕਤੀਆ ਦੇ ਲਏ ਗਏ ਹਨ। ਜਿਹਨਾ ਵਿੱਚੋਂ 243 ਦੀ ਰਿਪੋਟ ਨੈਗਟਿਵ ਹੈ ਅਤੇ 36 ਦੀ ਰਿਪੋਟ ਆਉਣੀ ਬਾਕੀ ਹੈ। ਜਿਲੇ ਵਿੱਚ ਹੁਣ ਤੱਕ 6 ਪਾਜੇਟਿਵ ਪਾਏ ਗਏ ਸਨ ਜਦ ਕਿ ਇਕ ਵਿਆਕਤੀ ਦੀ ਪਿਛਲੇ ਦਿਨੀ ਮੌਤ ਹੋਣ ਤੋ ਬਆਦ 5 ਪਾਜੇਟਿਵ ਹਨ ।

Advertisements

ਅੱਜ 28 ਨਵੇ 7 ਰਪੀਟ ਦਾਖਿਲ ਮਰੀਜਾਂ ਦੇ ਸੈਪਲ ਹੋਰ ਲਏ ਗਏ ਹਨ, ਜਿਨਾਂ ਨੂੰ ਟੈਸਟ ਲਈ ਲੈਬ ਨੂੰ ਭੇਜ ਦਿੱਤੇ ਹਨ । ਇਸ ਵੇਲੇ 14 ਮਰੀਜ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਹਨ । ਸਿਹਤ ਵਿਭਾਗ ਲੋਕਾਂ ਨੂੰ ਲਾਕਡਾਊਨ ਅਤੇ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਘਰ ਵਿੱਚ ਰਹਿਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਨੂੰ ਤਰਜੀਹ ਦੇਣ ਤਾ ਜੋ ਇਸ ਵਾਇਰਸ ਦੇ ਫਲਾਅ ਦੀ ਲੜੀ ਨੂੰ ਤੋੜਿਆ ਜਾ ਸਕੇ ।  

LEAVE A REPLY

Please enter your comment!
Please enter your name here