ਸਰਬਤ ਦਾ ਭਲਾ ਟਰਸਟ ਵਲੋਂ ਰਾਸ਼ਨ ਦੀ ਖੇਪ ਦਿਤੇ ਜਾਣ ਤੇ ਡਿਸੀ ਨੇ ਕੀਤਾ ਧੰਨਵਾਦ

ਪਠਾਨਕੋਟ(ਦ ਸਟੈਲਰ ਨਿੳਜ਼)। ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਡਾ. ਐਸ.ਪੀ. ਸਿੰਘ ਉਬਰਾਏ ਵਲੋਂ ਸੂਬੇ ਭਰ ਵਿਚ ਚਲਾਏ ਗਏ ਰਾਹਤ ਕਾਰਜਾਂ ਅਧੀਨ ਜਿਲਾ ਪਠਾਨਕੋਟ ਨੂੰ ਸੁਕੇ ਰਾਸਨ ਦੀ ਦੂਸਰੀ ਖੇਪ ਅਜ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਂਟ ਕੀਤੀ। ਇਸ ਮੋਕੇ ਤੇ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਹਿਯੋਗ ਲਈ ਸਰਬਤ ਦਾ ਭਲਾ ਟਰਸਟ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੰਦੇਸ ਦਿਤਾ ਕਿ ਇਸ ਤਰਾਂ ਦੇ ਲੋਕ ਹਿਤ ਦੇ ਕੰਮਾਂ ਲਈ ਸਾਨੂੰ ਅਗੇ ਆਉਂਣਾ ਚਾਹੀਦਾ ਅਤੇ ਵਧ ਤੋਂ ਵਧ ਦੂਸਰੇ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ।

Advertisements

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਮਠਾਰੂ ਜਿਲਾ ਗੁਰਦਾਸਪੁਰ ਦੇ ਪ੍ਰਧਾਨ, ਮੀਤ ਪ੍ਰਧਾਨ ਸਲਵਿੰਦਰ ਸਿੰਘ ਬਿਟੂ ਅਤੇ ਸਕਤਰ ਹਰਮਿੰਦਰ ਸਿੰਘ ਵਲੋਂ ਸਾਂਝੇ ਤੋਰ ਤੇ ਜਾਣਕਾਰੀ ਦਿਤੀ ਗਈ ਕਿ ਸਰਬਤ ਦਾ ਭਲਾ ਟਰਸਟ ਇਸ ਮਹਾਂਮਾਰੀ ਦੋਰਾਨ ਬਹੁਤ ਉਤਮ ਕਾਰਜ ਕਰ ਰਹੀ। ਉਹਨਾਂ ਦਸਿਆ ਕਿ ਲੋੜਵੰਦਾ ਨੂੰ ਸੁਕੇ ਰਾਸ਼ਨ ਦੀ ਸਹੂਲਤ ਦੇਣ ਤੋਂ ਇਲਾਵਾ ਮੈਡੀਕਲ ਖੇਤਰ ਵਿਚ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਟਰਸਟ ਭਵਿਖ ਵਿਚ ਵੀ ਜਿਲੇ ਦਾ ਹਰ ਤਰਾਂ ਨਾਲ ਸਹਿਯੋਗ ਕਰੇਗੀ।

LEAVE A REPLY

Please enter your comment!
Please enter your name here