ਅਧਿਕਾਰੀਆਂ ਵੱਲੋਂ ਸਕੂਲ ਮੁੱਖੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਨਵੇਂ ਦਾਖਲੇ ਸੰਬੰਧੀ ਲਿਆ ਗਿਆ ਜਾਇਜਾ

ਪਠਾਨਕੋਟ (ਦ ਸੈਟਲਰ ਨਿਊਜ਼), ਰਿਪੋਰਟ: ਮੁਕਤਾ ਵਾਲੀਆ । ਕੋਰੋਨਾ ਵਾਈਰਸ (ਕੋਵਿਡ –19) ਕਾਰਨ ਪੂਰਾ ਵਿਸਵ ਪ੍ਰਭਾਵਿਤ ਹੋਇਆ ਹੈ। ਇਸ ਲਈ  ਲਾਕਡਾਊਨ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰ ਬੈਠ ਕੇ ਆਨ-ਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਸਿੱਖਿਆ ਅਧਿਕਾਰੀਆਂ ਵੱਲੋਂ ਕੰਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਕੂਲ ਮੁੱਖੀਆਂ ਤੇ ਅਧਿਆਪਕਾਂ ਨਾਲ ਆਨ-ਲਾਈਨ ਵੀਡੀਓ ਕਾਨਫਰੰਸ ਕਰਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ ਅਤੇ ਉਪ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਰਾਜੇਸਵਰ ਸਲਾਰੀਆ ਵੱਲੋਂ ਐਤਵਾਰ ਨੂੰ ਮਿਡਲ ਸਕੂਲ ਮੁੱਖਿਆਂ ਨਾਲ  ਵੀਡੀਓ ਕਾਨਫਰੰਸ ਕਰਕੇ ਨਵੇਂ ਦਾਖਲੇ ਸੰਬੰਧੀ ਜਾਇਜਾ ਲਿਆ। ਇਸ ਮੌਕੇ ਬੋਲਦਿਆਂ ਡੀ.ਈ.ਓ. ਸੈਕੰ ਜਗਜੀਤ ਸਿੰਘ ਨੇ ਕਿਹਾ ਕਿ ਨਵੇਂ ਦਾਖਲੇ ਸੰਬੰਧੀ ਵਿਸੇਸ ਯੋਜਨਾਬੰਦੀ ਤਹਿਤ ਕੰਮ ਕਰਦੇ ਹੋਏ ਸੋਸਲ ਮੀਡੀਆ ਦੇ ਸਹਿਯੋਗ ਨਾਲ ਬੱਚਿਆਂ ਤੱਕ ਅਤੇ ਉਨ•ਾਂ ਦੇ ਮਾਤਾ ਪਿਤਾ ਤੱਕ ਪਹੁੰਚ ਕਰਕੇ ਸਰਕਾਰੀ ਸਹੂਲਤਾਂ ਸੰਬੰਧੀ ਵਿਸਥਾਰ ਸਹਿਤ ਗੱਲ-ਬਾਤ ਕੀਤੀ ਜਾਵੇ ਅਤੇ ਆਨ- ਲਾਈਨ ਜਾਣਕਾਰੀ ਮੰਗਵਾ ਕੇ ਘਰ ਬੈਠੇ ਬੱਚੇ ਦਾਖਲ ਕਰਕੇ ਸਮੁੱਚੀ ਜਾਣਕਾਰੀ ਈ ਪੰਜਾਬ ਪੋਰਟਲ ਤੇ ਅਪਡੇਟ ਕੀਤੀ ਜਾਵੇ।

Advertisements

ਨਵੇਂ ਦਾਖਲੇ ਲਈ ਵਿਸੇਸ ਯੋਜਨਾਬੰਦੀ ਤਹਿਤ ਕੰਮ ਕਰਨ ਦੀ ਲੋੜ : ਡੀ.ਈ.ਓ. ਸੈਕੰ: ਜਗਜੀਤ ਸਿੰਘ, ਸਕੂਲ ਮੁੱਖੀ ਨਵੇਂ ਦਾਖਲੇ ਤੇ ਪੁਸਤਕਾਂ ਸੰਬੰਧੀ ਜਾਣਕਾਰੀ ਪੋਰਟਲ ਤੇ ਸਮੇ ਸਿਰ ਅਪਡੇਟ ਕਰਨ  : ਡਿਪਟੀ ਡੀ.ਈ.ਓ. ਰਾਜੇਸਵਰ ਸਲਾਰੀਆ

ਉਨ•ਾਂ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਵੱਲੋਂ  ਬੱਚਿਆਂ ਨੂੰ ਆਨ-ਲਾਈਨ ਹੋਮ ਵਰਕ ਕਰਵਾਇਆ ਜਾ ਰਿਹਾ ਹੈ ਅਤੇ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਕੀਤੇ ਪਾਠ ਟੀ.ਵੀ. ਚੈਨਲ , ਆਕਾਸਵਾਣੀ ਰੇਡੀਓ ਪਟਿਆਲਾ ਤੇ ਦੋਆਬਾ ਰੇਡੀਓ ਤੇ ਰੋਜਾਨਾ ਪ੍ਰਸਾਰਿਤ ਹੋ ਰਹੇ ਹਨ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਡੀ.ਈ.ਓ. ਸੈਕੰਡਰੀ ਸਿੱਖਿਆ  ਸ੍ਰੀ ਰਾਜੇਸਵਰ ਸਲਾਰੀਆ ਨੇ  ਸਕੂਲ ਮੁੱਖੀਆ ਨਾਲ ਵੀਡੀਓ ਕਾਨਫਰੰਸ ਦੁਆਰਾ ਗੱਲ-ਬਾਤ ਕਰਦਿਆਂ ਕਿਹਾ  ਕਿ ਸਰਕਾਰੀ ਸਕੂਲਾਂ ਵੱਲੋਂ ਨਵੇਂ ਦਾਖਲੇ ਸੰਬੰਧੀ ਆਨ-ਲਾਈਨ ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਆਨ-ਲਾਈਨ ਲਿੰਕ ਕਲਿੱਕ ਕਰਕੇ ਦਾਖਲਾ ਪ੍ਰਾਪਤ ਕਰ ਰਹੇ ਹਨ। ਉਨ•ਾਂ ਕਿਹਾ ਕਿ ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋ ਆਦੇਸ ਦਿੱਤੇ ਹਨ ਕਿ 33% ਸਟਾਫ ਦੇ ਸਹਿਯੋਗ ਨਾਲ ਸਕੂਲ ਦੇ ਕੰਮ ਨਿਪਟਾਏ ਜਾ ਸਕਦੇ ਹਨ। ਉਨ•ਾਂ ਜਾਣਕਾਰੀ ਦਿੱਤੀ ਕਿ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਵਿੱਚ ਪੁਸਤਕਾਂ ਭੇਜੀਆਂ ਜਾ ਚੁੱਕੀਆਂ ਹਨ ਤੇ ਜੇਕਰ ਕੋਈ ਸਕੂਲ ਰਹਿ ਗਿਆ ਹੈ ਤਾਂ ਉਸ ਸਕੂਲ ਵਿੱਚ ਵੀ ਜਲਦ ਪਹੁੰਚ ਜਾਣਗੀਆਂ। ਉਨ•ਾਂ ਸਕੂਲ ਮੁੱਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਭਾਗੀ ਹਦਾਇਤਾਂ ਤੇ ਅਮਲ ਕਰਦਿਆਂ ਪੁਸਤਕਾਂ ਦੇ  ਵੇਰਵੇ ਆਨ – ਲਾਈਨ ਕੀਤੇ ਜਾਣ। ਉਨ•ਾਂ ਦੱਸਿਆ ਕਿ ਵਧੀਆਂ ਕਾਰਗੁਜਾਰੀ  ਤੇ ਦਾਖਲਾ ਵਧਾਉਣ ਵਾਲੇ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਜਲਿ•ਾ ਸਿੱਖਿਆ ਦਫਤਰ ਵੱਲੋ ਪ੍ਰਸੰਸਾ ਪੱਤਰ ਦੇ ਕੇ ਹੋਸਲਾ ਅਫਜਾਈ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਮਨਮੋਹਨ ਸਿੰਘ, ਪ੍ਰਭਾਤ ਸਿੰਘ, ਆਰਤੀ, ਹੀਰਾ ਸਿੰਘ, ਭਜਨ ਸਿੰਘ, ਮੋਨਿਕਾ ਸਰਮਾ, ਨਰਿੰਦਰ ਕੁਮਾਰ ਅਤੇ ਜਲਿ•ਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਸਮੇਤ ਸਮੂਹ ਸਕੂਲ ਮੁੱਖੀ ਹਾਜਰ ਸਨ।

LEAVE A REPLY

Please enter your comment!
Please enter your name here