ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਸਹੂਲਤ: ਗੁਰਮੇਲ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਕੀਤੀ ਗਈ ਤਾਲਾਬੰਦੀ ਦੌਰਾਨ ਸਕੂਲ ਕਾਲਜ ਬੰਦ ਹੋਣ ਕਾਰਣ ਨੌਜ਼ਵਾਨ ਲੜਕੇ ਅਤੇ ਲੜਕੀਆਂ ਘਰਾਂ ਵਿੱਚ ਹੀ ਮੌਜੂਦ ਹਨ। ਇਨਾਂ ਨੌਜਵਾਨਾਂ ਦਾ ਮਨੋਬਲ ਬਣਾਈ ਰੱਖਣ ਲਈ ਸਰਕਾਰ ਦੇ ਆਦੇਸ਼ਾ ਅਤੇ ਜ਼ਿਲਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਘਰ ਬੈਠੇ ਆਨ ਲਾਈਨ ਰਜਿਸਟਰੇਸ਼ਨ ਕਰਨ ਦੇ ਉਪਰਾਲੇ ਕੀਤੇ ਗਏ ਹਨ। ਇਸ ਸਬੰਧੀ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰਰੇਨਿੰਗ ਅਫਸਰ ਵਲੋਂ ਦੱਸਿਆ ਕਿ ਰੋਜ਼ਗਾਰ ਦੀ ਭਾਲ ਕਰਨ ਵਾਲੇ ਨੌਜਵਾਨ ਆਪਣਾ ਨਾਮ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਤੇ ਘਰ ਬੈਠੇ ਰਜ਼ਿਸਟਰਡ ਕਰ ਸਕਦੇ ਹਨ। ਇਸ ਪੋਰਟਲ ਰਾਹੀਂ ਨੌਜਵਾਨ  ਨੌਕਰੀਆਂ ਅਤੇ ਕੋਰਸਾਂ ਸਬੰਧੀ ਹੋਰ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Advertisements

ਇਸ ਤੋਂ ਇਲਾਵਾ ਰੋਜ਼ਗਾਰ ਵਿਭਾਗ ਦੇ ਉਪਰਾਲਿਆਂ ਸਦਕਾ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਲਾਕ ਡਾਊਨ ਸਮੇਂ ਦੌਰਾਨ ਨੌਜਵਾਨਾਂ ਨੂੰ ਉਹਨਾਂ ਦੇ ਭਵਿਖ ਦੇ ਕਰੀਅਰ ਸਬੰਧੀ ਜਿਵੇ ਉਚੇਰੀ ਸਿਖਿਆ ਦੀ ਜਾਣਕਾਰੀ ਲੈਣ, ਮੁਕਾਬਲੇ ਦੀਆਂ ਪ੍ਰੀਖਿਆਂਵਾਂ ਦੀ ਤਿਆਰੀ, ਸਵੈ ਰੋਜ਼ਗਾਰ ਸੁਰੂ ਕਰਨ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਨ ਲਾਈਨ ਕੈਰੀਅਰ ਗਾਈਡੈਂਸ/ਕੌਸ਼ਲਿੰਗ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਕਾਊਂਸਲਿੰਗ ਟੈਲੀਫੋਨ/ਵੀਡੀਓ ਕਾਨਫਰੰਸ ਰਾਹੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਵੱਖ-ਵੱਖ ਮਾਹਿਰਾਂ ਨਾਲ ਸਪੰਰਕ ਕਰਕੇ ਆਨ ਲਾਈਨ ਮੋਡ ਰਾਹੀਂ ਗਰੁੱਪ ਕਾਊਂਸਲਿੰਗ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਨੌਜਵਾਨਾਂ ਦੇ ਵਟਸਐਪ ਗਰੁੱਪ ਬਣਾਏ ਜਾਣਗੇ। ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਗੁਰਮੇਲ ਸਿੰਘ ਵਲੋਂ ਦੱਸਿਆ ਕਿ ਕਾਉਸਲਿੰਗ ਲੈਣ ਸਬੰਧੀ ਵਧੇਰੇ ਜਾਣਕਾਰੀ ਲਈ ਪਲੇਸਮੈਂਟ ਅਫਸਰ  ਰਾਕੇਸ਼ ਕੁਮਾਰ ਦੇ ਮੁਬਾਇਲ ਨੰਬਰ 9872896147 ਅਤੇ ਵਿਜੇ ਕੁਮਾਰ, ਬੀ.ਟੀ.ਐਮ (ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਦੇ ਮੁਬਾਇਲ ਨੰਬਰ 9465857874 ਤੇ ਸਪੰਰਕ ਕੀਤਾ ਜਾ ਸਕਦਾ ਹੈ। ਕੋਈ ਵੀ ਨੌਜਵਾਨ ਹੋਰ ਵਧੇਰੇ ਜਾਣਕਾਰੀ ਲੈਣ ਲਈ ਇਨਾਂ ਦਿੱਤੇ ਨੰਬਰਾਂ ਤੇ ਸਪੰਰਕ ਕਰਕੇ ਆਪਣਾ ਨਾਮ ਵਟਸਐਪ ਗਰੁੱਪ ਵਿੱਚ ਐਡ ਕਰਵਾ ਸਕਦਾ ਹੈ ਕਿਉਂਕਿ ਸਮੇਂ ਸਮੇਂ ਤੇ ਹਰ ਤਰਾਂ ਦੀ ਕਰੀਅਰ ਸਬੰਧੀ ਜਾਣਕਾਰੀ ਵਟਸਐਪ ਗਰੁੱਪ ਵਿੱਚ ਮੁਹੱਈਆਂ ਕਰਵਾਈ ਜਾ ਰਹੀ ਹੈ।

ਜੋ ਨੌਜਵਾਨ ਸਰਕਾਰੀ ਨੌਕਰੀਆਂ ਸਬੰਧੀ ਸ਼ਾਫਟ ਸਕਿਲ ਕੋਰਸ ਕਰਨ ਦੇ ਚਾਹਵਾਨ ਹਨ ਉਹਨਾਂ ਨੂੰ ਲਾਕਡਾਊਨ ਸਮੇਂ ਦੌਰਾਨ ਆਨ ਲਾਈਨ ਟ੍ਰੇਨਿੰਗ ਕਰਵਾਈ ਜਾਵੇਗੀ। ਲਾਕਡਾਊਨ ਖੁਲਣ ਉਪਰੰਤ ਇਹ ਟ੍ਰੇਨਿੰਗ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਬਿਲਕੁੱੱਲ ਮੁਫਤ ਰੋਜਾਨਾਂ ਦੋ ਘੰਟੇ ਦੋ ਮਹੀਨੇ ਲਈ ਕਰਵਾਈ ਜਾਵੇਗੀ। ਇਸ ਸਬੰਧੀ ਚਾਹਵਾਨ ਨੌਜਵਾਨ ਜੋ ਬਾਰਹਵੀਂ ਜਾਂ ਇਸ ਤੋਂ ਉਪਰ ਦੀ ਯੋਗਤਾ ਵਾਲੇ ਲੜਕੇ ਅਤੇ ਲੜਕੀਆਂ ਹਨ ਉਹ ਆਪਣੀ ਸਹਿਮਤੀ ਲਿਖਤੀ ਤੌਰ ਤੇ ਦਫਤਰ ਦੀ ਈ-ਮੇਲ degto.ptk0gmail.com ਤੇ ਭੇਜ ਸਕਦੇ ਹਨ। ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਪੋਰਟਲ ਤੇ ਨਾਮ ਰਜਿਸਟਰ ਕਰਾਉਣ ਸਬੰਧੀ ਅਤੇ ਕਰੀਅਰ ਗਾਈਡੈਂਸ ਲੈਣ ਸਬੰਧੀ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here