ਸਵੈ-ਰੋਜਗਾਰ ਸਕੀਮਾਂ ਸਬੰਧੀ ਵੈਬੀਨਾਰ ਆਯੋਜਿਤ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ/ਸਵੈ-ਰੋਜਗਾਰ ਦੇਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਜਿਲਾ ਪ੍ਰਸਾਸਨ ਪਠਾਨੋਕਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ 18 ਜੂਨ 2020 ਨੂੰ ਵੈਬੀਨਾਰ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਵੱਲੋਂ ਭਾਗ ਲਿਆ ਗਿਆ।

Advertisements

ਇਸ ਵੈਬੀਨਾਰ ਨੂੰ ਨਿਰੰਤਰਤਾ ਪ੍ਰਦਾਨ ਕਰਦੇ ਹੋਏ ਅਨਿਲ ਕੁਮਾਰ( ਫੰਕਸ਼ਨਲ ਮੈਨੇਜਰ) ਜਿਲ•ਾ ਉਦਯੋਗ ਕੇਂਦਰ ਵੱਲੋਂ ਉਹਨਾਂ ਦੇ ਵਿਭਾਗ ਵੱਲੋਂ ਚਲ ਰਹੀ ਸਕੀਮ PM57P ਦਾ ਵਿਸਥਾਰ ਪੂਰਵਕ ਵਿਸ਼ਲੇਸਨ ਕੀਤਾ ਗਿਆ। ਐਚ.ਡੀ.ਐਫ.ਸੀ. ਅਤੇ ਐਸ.ਬੀ.ਆਈ. ਬੈਂਕ ਦੇ ਨੁਮਾਇੰਦਿਆਂ ਵੱਲੋਂ ਮੁਦਰਾ ਲੋਨ ਵਾਰੇ ਦੱਸਿਆ ਗਿਆ ਕਿ ਕਿਵਂੇ ਪ੍ਰਾਰਥੀ ਇਸ ਮੁਦਰਾ ਲੋਨ ਨੂੰ ਅਰਜੀ ਭਰ ਸਕਦਾ ਹੈ, ਅਤੇ ਨਾਲ ਹੀ ਵੈਬੀਨਾਰ ਨੂੰ ਨਿਰੰਤਤਰਾ ਦਿੰਦੇ ਹੋਏ ਐਸ. ਸੀ. ਕਾਰਪੋਰੇਸ਼ਨ ਵਿਭਾਗ ਦੇ ਨੁਮਾਇੰਦੇ ਸਰਬਜੀਤ ਕੋਰ ਵੱਲੋਂ ਦੱਸਿਆ ਗਿਆ ਕਿ ਕਿਵਂੇ ਅਨੁਸੂਚਿਤ ਜਾਤੀ ਦੇ ਪ੍ਰਾਰਥੀਆਂ ਲਈ  ਉਹਨਾਂ ਦੇ ਵਿਭਾਗ ਅਧੀਨ  ਚਲ ਰਹੀ ਸਕੀਮ ਬੀ.ਟੀ.ਐਸ. ਲਈ ਲੋਨ ਲੈ ਸਕਦੇ ਹਨ।

ਇਸ ਵੈਬੀਨਾਰ ਵਿਚ ਗੁਰਮੇਲ ਸਿੰਘ(ਜਿਲ•ਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਅਫਸਰ) ਵੱਲੋਂ ਸਵੈ-ਰੋਜਗਾਰ ਸਬੰਧੀ ਰੋਜਾਨਾ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਰਕੇਸ਼ ਕੁਮਾਰ, (ਪਲੇਸਮੈਂਟ ਅਫਸਰ), ਵੱਲੋਂ ਬੇਰੋਜਗਾਰ ਪ੍ਰਾਰਥੀਆਂ ਨੂੰ PM57P ਪੋਰਟਲ (www.pgrkam.com) ਤੇ ਨਾਮ ਰਜਿਸਟਰ ਕਰਨ ਅਤੇ ਸਵੈ ਰੋਜਗਾਰ ਸਕੀਮ ਤਹਿਤ ਲੋਨ ਪ੍ਰਾਪਤ ਕਰਨ ਲਈ ਬਣਾਏ ਗਏ ਲਿੰਕ https://forms.gle/6੫ob੧ZofK੨੭atoRo੬ ਬਾਰੇ ਜਾਣਕਾਰੀ ਦਿੱਤੀ। ਅਨਿਲ ਕੁਮਾਰ,(ਫੰਕਸ਼ਨਲ ਮੈਨੇਜਰ (ਡੀ.ਆਈ.ਸੀ.), ਨਿਤਿਨ ਜੈਨ, (ਐਚ.ਡੀ.ਐਫ.ਸੀ. ਮੈਨੇਜਰ)  ਉਮੇਸ਼ ਮਹਾਜਨ( ਐਸ.ਬੀ.ਆਈ. ਮੈਨੇਜਰ)ਅਤੇ ਸਰਬਜੀਤ ਕੋਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here