ਸਨੀ ਚਿਕਨ ਹਾਊਸ, ਬੱਬੂ ਮੀਟ ਚਾਵਲ ਤੇ ਹੋਰ ਦੁਕਾਨਾਂ ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਲਏ 4 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਾਕਡਾਊਨ ਦੋਰਾਨ ਦਿੱਤੀ ਗਈ  ਛੂਟ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਜਾਰੀ ਕੀਤੀ ਗਈਆ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਨਾ ਕੀਤੇ ਜਾਣ ਦੀਆਂ ਸ਼ਿਕਾਇਤਾ ਤੇ ਕਰਵਾਈ ਕਰਦਿਆ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਮਿਸ਼ਨ ਫਹਿਤ ਤਹਿਤ ਸ਼ਹਿਰ ਦੇ ਨਾਮੀ ਢਾਬਿਆ ਜਿਵੇ ਸਨੀ ਚਿਕਨ ਹਾਊਸ ਮਹਿਲਪੁਰ ਅੱਡਾ, ਬੱਬੂ ਮੀਟ ਚਾਵਲ ਤੇ ਹੋਰ ਸ਼ਹਿਰ ਦੇ ਨਾਮੀ ਰੈਸਟੋਰੈਟਾ ਤੇ ਕਰਿਆਨੇ ਦੀਆਂ ਦੁਕਾਨਾਂ ਤੇ ਜਾ ਕਿ ਖਾਦ ਪਦਾਰਥਾਂ ਦੀ ਪੜਤਾਲ ਕੀਤੀ ਚਾਰ ਸੈਂਪਲ ਵੀ ਲੈਏ ਗਏ,  ਤੇ ਬਹੁਤ ਘੱਟ ਢਾਬਿਆ ਅਤੇ ਦੁਕਾਨਾਂ ਤੇ ਲਾਕਡੂਨ ਦੀਆ ਜਾਰੀ ਹਦਾਇਤਾ ਦੀ ਪੂਰੀ ਤਰਾਂ ਪਾਲਣਾ ਨਹੀ ਕੀਤੀ ਜਾ ਰਹੀ ਸੀ ਤੇ ਟੀਮ ਵੱਲੋ ਖਾਣ ਪੀਣ ਦੀਆਂ ਵਸਤੂਆਂ ਦੇ ਸੈਪਲ ਲਏ ਗਏ ਅਤੇ ਐਵਰਨੈਸ  ਵੀ ਕੀਤੀ ਗਈ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆ ਸਨ। ਲਾਕਡਾਉਨ ਦੀਆਂ ਹਿਦਾਇਤਾ ਦਾ ਪੂਰੀ ਤਰਾਂ ਪਲਾਣਾ ਨਹੀ ਕੀਤੀ ਜਾ ਰਿਹਾਂ।

Advertisements

 ਕੋਰੋਨਾ ਦੇ ਜਾਗਰੂਕ ਦੇ ਬਚਾਅ ਲਈ ਪੰਜਾਬ ਸਰਕਾਰ ਵੱਲੋ ਚਲਾਏ ਗਏ ਫਹਿਤ ਮਿਸ਼ਨ ਤਹਿਤ ਇਹ ਅਭਿਆਨ ਲਗਾਤਾਰ ਚਲਾਇਆ ਜਾ ਰਿਹਾ ਹੈ ਤਾ  ਜੋ ਇਸ ਬਿਮਾਰੀ ਸਬੰਧੀ  ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਵੇ । ਉਹਨਾਂ ਰੈਸਟੋਰੇਟਾਂ, ਢਾਬਿਆ ਅਤੇ ਸ਼ਰਾਬ ਦੇ ਠੇਕਿਆ ਦੀ ਹੋਰ ਖਾਣ ਪੀਣ ਵਾਲੀਆ ਦਾਕਾਨਾ ਦੇ ਮਾਲਕਾਂ ਨੂੰ ਚਿਤਾਵਨੀ ਦਿੰਦੇ ਹੇ ਕਿਹਾ ਕਿ ਜੇਕਰ ਕਿਸੇ ਸਰਕਾਰ ਵੱਲੋ ਜਾਰੀ ਕੀਤੀਆ ਗਾਇਡ ਲਾਇਨ ਦੀ ਪਾਲਣਾ ਨਾ ਕੀਤੀ ਤੇ ਗੰਭੀਰ ਲਾਹ ਪ੍ਰਵਾਹੀ ਤੇ ਉਸ ਸੰਸਥਾਨ ਨੂੰ ਫੂਡ ਸੇਫਟੀ ਐਕਟ ਤਹਿਤ ਸੀਲ ਵੀ ਕੀਤਾ ਜਾ ਸਕਦਾ ਹੈ , ਤੇ  ਇਹ ਰੇਡ ਲਗਾਤਾਰ ਜਿਲੇ ਵੀ ਵਿੱਚ ਜਾਰੀ ਰਹੇਗੀ।


ਉਹਨਾਂ ਦੱਸਿਆ ਕਿ ਸਿਰ ਤੇ ਟੋਪੀ,  ਮੂੰਹ ਤੇ ਮਸਿਕ ਤੇ ਹੱਥਾਂ ਤੇ ਦਸਤਾਨੇ ਹੋਣੇ ਅਤੇ 1 ਤੋਂ ਦੋ ਮੀਟਰ ਦੀ ਦੂਰੀ  ਹੋਣੀ ਚਾਹੀਦੀ ਹੈ।  ਉਹਨਾਂ ਦੁਕਾਨਾਦਾਰਾ ਅਤੇ ਰੈਲਟੋਰੇਟ, ਢਾਬਿਆ ਦੇ ਮਾਲਾਕਾ ਨੂੰ ਇਹ ਵੀ ਹਦਾਇਤ ਕੀਤੀ ਜੇਕਰ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਕਿਸੇ ਵੀ ਤਰਾਂ ਦੀ ਕੋਈ ਮਿਲਾਵਟਾ ਕਰਦਾ ਫੜਿਆ ਗਿਆ ਤਾਂ ਉਸ ਤੇ ਵਿਭਾਗ ਵੱਲੋ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਤੇ ਰਾਮ ਲੁਭਾਇਆ,  ਅਸ਼ੋਕ ਕੁਮਾਰ ਵੀ ਹਾਜਰ ਸੀ।

LEAVE A REPLY

Please enter your comment!
Please enter your name here