ਫੂਡ ਟੀਮ ਵਲੋਂ ਸਰਕਾਰੀ ਕਾਲਜ ਰੋਡ ਤੋ ਪੰਜ ਦੁੱਧ ਦੇ ਅਤੇ ਦਿਲਬਾਗ ਸਵੀਟ ਸ਼ਾਪ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ 4 ਸੈਂਪਲ ਲਏ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਅਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ 2006 ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ -ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥਾਂ ਮੁੱਹਈਆ ਕਰਵਾਉਣ ਅਤੇ ਮਿਲਾਵਟ ਖੌਰਾਂ ਖਿਲਾਫ ਉਚਿਤ ਕਾਰਵਾਈ ਦੇ ਉਦੇਸ਼ ਨਾਲ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ, ਰਾਮ ਲੁਭਾਇਆ, ਨਰੇਸ਼ ਕੁਮਾਰ, ਪਰਮਜੀਤ ਸਿੰਘ ਤੇ ਫੂਡ ਟੀਮ ਵਲੋਂ ਸਰਕਾਰੀ ਕਾਲਜ ਰੋਡ ਤੋ ਪੰਜ ਦੁੱਧ ਦੇ ਸੈਂਪਲ ਦੋਧੀਆਂ ਪਾਸੋਂ ਅਤੇ ਫਗਵਾੜਾ ਰੋਡ ਕਮਾਲਪੁਰ ਤੋਂ ਦਿਲਬਾਗ ਸਵੀਟ ਸ਼ਾਪ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ 4 ਸੈਂਪਲ ਲਏ ਗਏ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ 09 (ਨੋ) ਸੈਂਪਲ ਇੱਕਤਰ ਕਰਕੇ ਜਿਨ੍ਹਾਂ ਵਿੱਚ ਦੁੱਧ ਦੇ 06 (ਛੇ) ਅਤੇ ਬਰਫੀ , ਖੋਆ ਅਤੇ ਪਨੀਰ ਦੇ ਸੈਂਪਲ ਲੈ ਕੇ ਅਗਲੇਰੀ ਜਾਂਚ ਲਈ ਸਟੇਟ ਟੈਸਟਿੰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਰਿਪੋਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisements

ਉਨਾਂ ਦੱਸਿਆ ਕਿ ਸਾਲ ਦੀ ਸ਼ੁਰੂਆਤ ਦੁੱਧ ਅਤੇ ਉਸਤੋਂ ਤਿਆਰ ਪਦਾਰਥਾਂ ਦੀ ਸ਼ੁੱਧਤਾ ਨੂੰ ਪਰਖਣ ਲਈ ਅੱਜ ਖਾਧ-ਪਦਾਰਥਾਂ ਦੇ ਸੈਂਪਲ ਲੈਣ ਨਾਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸ਼ੁੱਧ ਖਾਧ ਪਦਾਰਥ ਮੁਹਈਆ ਕਰਵਾਏ ਜਾ ਸਕਣ।ਇਸ ਮੌਕੇ ਟੀਮ ਵਲੋਂ ਦਿਲਬਾਗ ਸਵੀਟ ਸ਼ਾਪ ਤੇ ਸਾਫ ਸਫਾਈ ਦਾ ਨਿਰੀਖਣ ਵੀ ਕੀਤਾ ਗਿਆ ਜੋ ਤਸੱਲੀ ਬਖਸ਼ ਨਾ ਹੋਣ ਕਰਕੇ ਵਿਭਾਗ ਵੱਲੋਂ ਅੱਗੇ ਤੋਂ ਸਾਫ ਸਫਾਈ ਦੀ ਵਿਵਸਥਾ ਨੂੰ ਸਥਾਰਣ ਲਈ ਨੋਟਿਸ ਵੀ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਐਫ.ਐਸ.ਐਸ.ਆਈ ਤਹਿਤ ਖਾਥ ਪਦਾਰਥਾਂ ਦਾ ਕੰਮ ਕਰਨ ਵਾਲੇ ਸਮੂਹ ਦੁਕਾਨਦਾਰ, ਰੇਹੜੀਆਂ ਅਤੇ ਦੋਧੀਆਂ ਲਈ ਰਜ਼ਿਸਟਰੇਸ਼ਨ/ ਲਾਇਸੈਂਸ ਕਰਾਉਣਾ ਜ਼ਰੂਰੀ ਹੈ । ਜਿਨਾਂ ਦੁਕਾਨਦਾਰਾਂ, , ਰੇਹੜੀਆਂ ਅਤੇ ਦੋਧੀਆਂ ਦੇ ਕੈਟਾਗਿਰੀ ਅਨੁਸਾਰ ਰਜ਼ਿਸਟਰੇਸ਼ਨ/ ਲਾਇਸੈਂਸ ਨਹੀਂ ਬਣਾਏ, ਉਨਾਂ ਨੂੰ ਸਖਤ ਹਦਾਇਤਾਂ ਨਾਲ ਬਣਦੀ ਫੀਸ ਅਨੁਸਾਰ ਲਾਇਸੈਂਸ ਬਣਾਉਣ ਲਈ ਕਿਹਾ ਜਾਂਦਾ ਹੈ।

ਉਨਾਂ ਮੀਡੀਆ ਰਾਹੀਂ ਮਿਲਾਵਟ ਯੁਕਤ ਨਕਲੀ ਅਤੇ ਸਬ- ਸਟੈਂਡਰਡ ਖਾਧ-ਪਦਾਰਥਾਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਅਤੇ ਉਹਨਾਂ ਦਾ ਮਕਸਦ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਹੈ ਅਤੇ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਧ ਪਦਾਰਥ ਮੁਹਈਆ ਕਰਵਾਉਣਾ ਉਨ੍ਹਾਂ ਦਾ ਫਰਜ ਹੈ ਜਿਸ ਨਾਲ ਸਮਝੋਤਾ ਨਹੀਂ ਕੀਤਾ ਜਾ ਸਕਦਾ ।

LEAVE A REPLY

Please enter your comment!
Please enter your name here