ਹੁਸ਼ਿਆਰਪੁਰ ਵਿੱਚ ਮਚਿਆ ਹੜਕੰਪ: ਹੁਸ਼ਿਆਰਪੁਰ ਦੇ ਐਸਡੀਐਮ ਅਤੇ ਨਿਗਮ ਕਮਿਸ਼ਨਰ ਦੋਨੋ ਪਾਜੇਟਿਵ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਦੇ 301 ਨਵੇ ਸੈਪਲ ਲੈਣ ਨਾਲ ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 15602 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 14653 ਸੈਪਲ ਨੈਗਟਿਵ ਅਤੇ 745 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ । 29 ਸੈਪਲ ਇੰਨਵੈਲਡ ਹਨ ।

Advertisements

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਹੁਸ਼ਿਆਰਪੁਰ ਦੇ ਐਸ ਡੀ ਐਮ ਸ੍ਰੀ ਅਮਿਤ ਮਹਾਜਨ ਅਤੇ ਮਿਉਸੀਪਲ ਕਾਰੋਪੋਰੇਸ਼ਨ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਨਾ ਦੀ ਟਿਰੂਨਿਟ ਮਸ਼ੀਨ ਨਾਲ ਸਿਵਲ ਹਸਪਤਾਲ ਵਿੱਚ ਸੈਪਲ ਲਏ ਸਨ ਦੋਨੇ ਹੀ ਪਾਜੇਟਿਵ ਆਏ ਹਨ । ਕਲ ਮਿਉਸੀਪਲ ਕਾਰੋਪਰੇਸ਼ਨ ਅਤੇ ਐਸ ਡੀ ਐਮ ਦਫਤਰ ਦੇ ਮੁਲਾਜਮਾ ਦੇ ਸੈਪਲ ਲਏ ਜਾਣਗੇ ਹੁਸ਼ਿਆਰਪੁਰ ਦੇ ਸੈਪਲ ਲਏ ਸਨ ਜਿਲੇ ਨਾਲ ਸਬੰਧਿਤ ਬਲਾਕ ਚੱਕੋਵਾਲ ਦੇ 25 ਸਾਲਾ ਵਿਆਕਤੀ ਜੋ ਪੁਲਿਸ ਕਸਟਡੀ ਵਿੱਚ ਹੈ ਅਤੇ ਮੁਕੇਰੀਆ ਸਬ ਡਿਵੀਜਨ ਨਾਲ ਸਬਧਿਤ 25 ਸਾਲਾ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਦਾ ਜਲੇੰਧਰ ਤੋ ਕੋਰੋਨਾ ਪਾਜੇਟਿਵ ਰਿਪੋਟ ਆਈ ਹੈ ਅਤੇ ਇਹ ਦੋਨੋ ਜਲੇਧਰ ਵਿਖੇ ਕੋਵਿਡ ਕੇਅਰ ਸੈਟਰ ਵਿਖੇ ਜੇਰੇ ਇਲਾਜ ਹਨ ।

ਇਸ ਨਾਲ ਜਿਲੇ ਦੇ ਕੁਲ ਪਾਜੇਟਿਵ ਕੇਸਾਂ ਦੀ ਗਿਣਤੀ 193 ਹੋ ਗਈ ਹੈ । ਜਿਲੇ ਵਿੱਚ 7 ਮੌਤਾ , ਅਤੇ 171 ਮਰੀਜ ਠੀਕ ਹੋ  ਚੁਕੇ ਹਨ ।  ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ , ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ ।  

LEAVE A REPLY

Please enter your comment!
Please enter your name here