ਸੋਮਵਾਰ ਨੂੰ 14 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਐਤਵਾਰ–ਸੋਮਵਾਰ ਦੀ ਰਾਤ ਨੂੰ ਆਈ 292 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 278 ਲੋਕਾਂ ਦੀ ਕਰੋਨਾ ਨੈਗੇਟਿਵ ਅਤੇ 14 ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ, ਜਿਨਾਂ ਵਿੱਚੋਂ ਇੱਕ ਲੜਕੀ ਜੋ ਕਿ ਪਠਾਨਕੋਟ ਨਿਵਾਸੀ ਸੀ ਪਰ ਹੁਣ ਉਸ ਦਾ ਵਿਆਹ ਗੁਰਦਾਸਪੁਰ ਵਿਖੇ ਹੋਇਆ ਹੈ ਦੀ ਰਿਪੋਰਟ ਕਰੋਨਾ ਪਾਜੀਟਿਵ ਹੋਣ ਤੇ ਉਸ ਦਾ ਕੇਸ ਗੁਰਦਾਸਪੁਰ ਜਿਲੇ ਨੂੰ ਭੇਜ ਦਿੱਤਾ ਗਿਆ, ਇਸ ਤੋਂ ਇਲਾਵਾ 1 ਵਿਅਕਤੀ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਪਾਜੀਟਿਵ ਕੇਸਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚੰਗੇ ਨਤੀਜੇ ਆ ਰਹੇ ਸਨ ਪਰ ਐਤਵਾਰ ਸੋਮਵਾਰ ਦੀ ਰਾਤ ਨੂੰ ਆਏ ਸੈਂਪਲਿੰਗ ਦੇ ਨਤੀਜਿਆਂ ਨੇ ਕਰੋਨਾ ਪਾਜੀਟਿਵ ਦਾ ਗ੍ਰਾਫ ਵਧਾਇਆ ਹੈ।

Advertisements

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਵੀ ਮਿਸ਼ਨ ਹੈ ਕਿ ਕਰੋਨਾ ਦੇ ਵਿਸਥਾਰ ਨੂੰ ਰੋਕਣ ਦੇ ਲਈ ਸੋਸ਼ਲ ਡਿਸਟੈਂਸ ਬਣਾਈ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਸਮਰਪਿਤ ਲੋਕਾਂ ਨੂੰ ਅਪੀਲ ਹੈ ਕਿ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋਂ ਤਾਂ ਜੋ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਸੋਮਵਾਰ ਨੂੰ ਕੁਲ 289 ਕੇਸ ਕਰੋਨਾ ਪਾਜੀਟਿਵ ਦੇ ਹੋ ਗਏ ਹਨ ਜਿਨਾਂ ਵਿੱਚੋਂ 237 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 42 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 10 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਐਤਵਾਰ ਸੋਮਵਾਰ ਦੀ ਰਾਤ ਨੂੰ ਜਿਨਾਂ 14 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨਾਂ ਵਿੱਚੋਂ 8 ਲੋਕ ਸੁੰਦਰਨਗਰ ਪਠਾਨਕੋਟ, 1 ਚਾਰ ਮਰਲਾ ਕਵਾਟਰ, 1 ਸਿਊੜਾ ਖੁਰਦ, 1 ਰਾਮ ਨਗਰ, 1 ਸਾਸਤਰੀ ਨਗਰ ਅਤੇ ਇੱਕ ਇੰਦਰਾ ਕਾਲੋਨੀ ਪਠਾਨਕੋਟ ਦਾ ਰਹਿਣ ਵਾਲਾ ਹੈ ਜਦਕਿ ਇੱਕ ਲੜਕੀ ਜੋ ਪਠਾਨਕੋਟ ਨਿਵਾਸੀ ਸੀ ਅਤੇ ਉਸ ਦਾ ਵਿਆਹ ਗੁਰਦਾਸਪੁਰ ਹੋਇਆ ਹੈ ਉਸ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਅਤੇ ਇਹ ਕੇਸ ਜਿਲਾ ਗੁਰਦਾਸਪੁਰ ਨੂੰ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here