ਲਾਰਵਾ ਵਿਰੋਧੀ ਸੈਲ ਵਲੋਂ 28 ਥਾਵਾਂ ਤੋਂ ਕੀਤੀ ਗਈ ਡੇਂਗੂ ਲਾਰਵਾ ਦੀ ਪਹਿਚਾਣ

ਜਲੰਧਰ ( ਦ ਸਟੈਲਰ ਨਿਊਜ਼)। ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ, ਪਾਣੀ ਇਕੱਤਰ ਨਾ ਹੋਣ ਦੇਣ, ਪਾਣੀ ਵਾਲੇ ਸਥਾਨਾਂ ਦੀ ਸਫ਼ਾਈ, ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।

Advertisements

ਐਂਟੀ-ਲਾਰਵਾ ਸੈੱਲ ਦੇ ਮੈਂਬਰਾਂ ਵਿਚ ਵਿਜੇ ਕੁਮਾਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਮ ਪ੍ਰਕਾਸ਼, ਸੁਖਜਿੰਦਰ ਸਿੰਘ, ਰਾਜ ਕੁਮਾਰ, ਸੁਸ਼ੀਲ ਸਿੱਧੂ, ਸੁਖਜਿੰਦਰ, ਸ਼ੇਰ ਸਿੰਘ, ਦਵਿੰਦਰ ਕੁਮਾਰ, ਵਰਿੰਦਰ ਸ਼ਾਮਲ ਹਨ। ਵਲੋਂ ਪੰਜਾਬ ਰੋਡਵੇਜ਼ ਡਿਪੂ 1-2, ਦੀਪ ਨਗਰ, ਸ਼ਹੀਦ ਭਗਤ ਸਿੰਘ ਕਲੋਨੀ, ਸ਼ਿਵ ਨਗਰ ਅਤੇ ਪੁਰਾਣੀ ਬਰਾਦਰੀ ਵਿਚ ਮੁਹਿੰਮ ਚਲਾਈ। ਪੰਜਾਬ ਰੋਡਵੇਜ਼ ਡਿਪੂ -1 ਵਿੱਚ 11 ਡਿਪੂ -2 ਵਿੱਚ ਨੌਂ, ਦੀਪ ਨਗਰ ਵਿੱਚ ਇੱਕ, ਸ਼ਿਵ ਨਗਰ ਵਿੱਚ ਪੰਜ ਅਤੇ ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਦੋ ਦੇ ਕਰੀਬ 28 ਮਾਮਲੇ ਸਾਹਮਣੇ ਆਏ ਹਨ। ਟੀਮ ਵਲੋਂ 171 ਘਰਾਂ ਦਾ ਦੌਰਾ ਕਰਕੇ 80 ਕੂਲਰਾਂ ਤੇ 235 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਨੂੰ ਦੱਸਿਆਕਿ ਜਾਂਚ ਦੌਰਾਨ ਟੀਮਾਂ ਵਲੀ ਲੋਕਾਂ ਨੂੰ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਂਗੂ, ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।

LEAVE A REPLY

Please enter your comment!
Please enter your name here