66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਦਾ ਅਵਾਰਡ, ਹੁਸ਼ਿਆਰਪੁਰ ਦੇ ਵੀ 3 ਸਕੂਲ ਸ਼ਾਮਿਲ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਸਕੂਲਾਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਵਾਸਤੇ ਸੂਬੇ ਭਰ ਦੇ 66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆਂ ਸਕੂਲ ਹੋਣ ਲਈ ਅਵਾਰਡ ਦਿੱਤੇ ਗਏ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲਿਆਂ ਵਿੱਲੋਂ ਹਰੇਕ ਜ਼ਿਲੇ ਦੇ ਤਿੰਨ ਸਕੂਲਾਂ ਨੂੰ ਵਧੀਆ ਸਕੂਲ ਹੋਣ ਲਈ ਅਵਾਰਡ ਦਿੱਤਾ ਗਿਆ ਹੈ। ਇਨਾਂ ਵਿੱਚੋਂ ਹਰਕੇ ਜ਼ਿਲੇ ਦਾ ਇੱਕ ਮਿਡਲ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ। ਇਸ ਅਵਾਰਡ ਵਿੱਚ ਹਰੇਕ ਮਿਡਲ ਸਕੂਲ ਨੂੰ 90,909 ਰੁਪਏ, ਹਾਈ ਸਕੂਲ ਨੂੰ 1,36,363 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

Advertisements

ਇਨਾਂ ਸਕੂਲਾਂ ਵਿੱਚ ਸੰਗਰੂਰ ਜ਼ਿਲੇ ਦਾ ਸਰਕਾਰੀ ਮਿਡਲ ਸਕੂਲ (ਜੀਐਮਐਸ) ਰੱਤੋਕੇ, ਸਰਕਾਰੀ ਹਾਈ ਸਕੂਲ (ਜੀਐਚਐਸ) ਚੋਟੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਖਨੌਰੀ (ਲੜਕੀਆਂ), ਲੁਧਿਆਣਾ ਦੇ ਜੀਐਮਐਸ ਕੁਲਾਰ, ਜੀਐਚਐਸ ਬਾਬਰਪੁਰ, ਜੀਐਸਐਸਐਸ ਕਰਮਸਰ, ਐਸਬੀਐਸ ਨਗਰ ਦੇ ਜੀਐਮਐਸ ਭੰਗਲ ਖੁਰਦ ਅਮਰਗੜ•, ਜੀਐਚਐਸ ਖਾਨਖਾਨਾ (ਲੜਕੀਆਂ), ਜੀਐਸਐਸਐਸ ਭਾਰਤਾ ਕਲਾਂ, ਐਸ ਏ ਐਸ ਨਗਰ ਦੇ ਜੀਐਮਐਸ ਚਾਚੂ ਮਾਜਰਾ, ਜੀਐਚਐਸ ਜੈਅੰਤੀ ਮਾਜਰੀ, ਜੀਐਸਐਸਐਸ ਘੜੂੰਆਂ ਲੜਕੀਆਂ, ਫਾਜਲਿਕਾ ਦੇ ਜੀਐਮਐਸ ਢਾਣੀ ਕਰਨੈਲ ਸਿੰਘ ਐਸਐਸਏ, ਜੀਐਚਐਸ ਹੀਰਾ ਵਾਲੀ (ਆਰਐਮਐਸਏ), ਜੀਐਸਐਸਐਸ ਕੰਧਵਾਲਾ ਅਮਰਕੋਟ, ਫਰੀਦਕੋਟ  ਦੇ ਜੀਐਮਐਸ ਵੀਰੇ ਵਾਲਾ ਖੁਰਦ, ਜੀਐਚਐਸ ਮਾਧਕ, ਜੀਐਸਐਸਐਸ ਪਖੀ ਕਲਾਂ, ਪਟਿਆਲਾ ਦੇ ਜੀਐਮਐਸ ਚੋਹਟ, ਜੀਐਚਐਸ ਭਾਨੜਾ ਅਪਗ੍ਰੇਡ (ਆਰਐਮਐਸਏ), ਜੀਐਸਐਸਐਸ ਜੀ ਮਾਣਕਪੁਰ, ਰੂਪਨਗਰ ਦੇ ਜੀਐਮਐਸ ਭਾਨੂਪਲੀ, ਜੀਐਚਐਸ ਭਾਊਵਾਲ, ਜੀਐਸਐਸਐਸ ਧਨਗਰਾਲੀ, ਜਲੰਧਰ ਦੇ ਜੀਐਮਐਸ ਬਡਾਲਾ, ਜੀਐਚਐਸ ਕਿਸ਼ਨਪੁਰ, ਜੀਐਸਐਸਐਸ ਨਹਿਰੂ ਗਾਰਡਨ ਲੜਕੀਆਂ ਮੋਗਾ ਦੇ ਜੀਐਮਐਸ ਕੋਕਰੀ ਵੇਹਨੀਵਾਲ, ਜੀਐਚਐਸ ਪੱਤੋ ਹੀਰਾ ਸਿੰਘ ਲੜਕੀਆਂ, ਜੀਐਸਐਸਐਸ ਘੱਲ ਕਲਾਂ ਸ਼ਾਮਲ ਹਨ।

ਇਸੇ ਤਰਾਂ ਹੋਰ ਸਕੂਲ ਅੰਮ੍ਰਿਤਸਰ ਦਾ ਜੀ.ਐੱਮ.ਐੱਸ ਗੁਮਟਾਲਾ, ਜੀ.ਐੱਚ.ਐੱਸ. ਨੰਗਲ ਮਹਿਤਾ ਲੜਕੀਆਂ, ਜੀ.ਐੱਸ.ਐੱਸ.ਐੱਸ ਮਜੀਠਾ, ਕਪੂਰਥਲਾ ਦੇ ਜੀ.ਐੱਮ.ਐੱਸ ਡੋਮੇਲੀ, ਜੀ.ਐਚ.ਐਸ. ਦਿਆਲਪੁਰ ਲੜਕੀਆਂ, ਜੀ.ਐੱਸ.ਐੱਸ.ਐੱਸ ਖੀਰਾਂਵਾਲੀ, ਫਤਿਹਗੜ ਸਾਹਿਬ ਦੇ ਜੀ.ਐੱਮ.ਐੱਸ. ਚੌਰਵਾਲਾ ਐਸ ਐਸ ਏ, ਜੀ ਐਚ ਐਸ ਅਲੀਪੁਰ ਸੋਂਧੀਆਂ, ਜੀ ਐਸ ਐਸ ਐਸ ਮੁਸਤਫਾਬਾਦ, ਬਠਿੰਡਾ ਦੇ ਜੀ ਐਮ ਐਸ ਗੋਲੇਵਾਲਾ, ਜੀ ਐਚ ਐਸ ਦਿਖ, ਜੀਐਸਐਸਐਸ ਮਲੂਕਾ ਲੜਕੀਆਂ, ਮਾਨਸਾ ਦੇ ਜੀਐਮਐਸ ਉਲਕ, ਜੀਐਚਐਸ ਬਹਿਨੀਵਾਲ, ਜੀਐਸਐਸਐਸ ਕਰੰਡੀ, ਫਿਰੋਜਪੁਰ ਦੇ ਜੀਐਮਐਸ ਚੱਬਾ, ਜੀਐਚਐਸ ਧੀਰਾ ਘਰ ਐਸਐਸਏ ਰਮਸਾ, ਜੀਐਸਐਸਐਸ ਖਾਈ ਫੇਮੇ ਕੀ, ਹੁਸ਼ਿਆਰਪੁਰ ਦੇ ਜੀਐਮਐਸ ਦੀਪੁਰ, ਜੀਐਚਐਸ ਰਾਜਪੁਰ ਗਹੋਤ, ਜੀਐਸਐਸਐਸ ਭੂੰਗਾ, ਮੁਕਤਸਰ ਦੇ ਜੀਐਚਐਸ ਚੱਕ ਗੰਢਾ ਸਿੰਘ ਵਾਲਾ, ਜੀ.ਐੱਚ.ਐੱਸ. ਸੁਰੇਵਾਲਾ, ਜੀ.ਐੱਸ.ਐੱਸ.ਐੱਸ ਭਲਿਆਣਾ, ਬਰਨਾਲਾ ਦੇ ਜੀ.ਐਮ.ਐੱਸ ਲੋਹਗੜ, ਜੀ.ਐਚ.ਐਸ. ਨੈਣੇਵਾਲ, ਜੀ.ਐੱਸ.ਐੱਸ.ਐੱਸ. ਸੁਖਪੁਰਾ, ਗੁਰਦਾਸਪੁਰ ਦੇ ਜੀ.ਐਮ.ਐੱਸ. ਪੰਡੋਰੀ ਬੈਂਸਾਂ, ਜੀ.ਐਚ.ਐਸ. ਬਸਰਾਵਾਂ (ਰਮਸਾ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੇਖਪੁਰ, ਪਠਾਨਕੋਟ ਦੇ ਜੀ.ਐੱਮ.ਐੱਸ. ਹਰਦੋਸਰਨਾਂ, ਜੀ.ਐਚ.ਐੱਸ. ਸਰਤੀ, ਜੀਐਸਐਸਐਸ ਖਾਥੌਰ, ਤਰਨ ਤਾਰਨ ਦੇ ਜੀ.ਐੱਮ.ਐੱਸ ਖਵਾਸਪੁਰ, ਜੀਐਚਐਸ ਖਾਰਾ, ਜੀਐਸਐਸਐਸ ਲੜਕੀਆਂ ਖਾਲੜਾ ਸ਼ਾਮਲ ਹਨ।

LEAVE A REPLY

Please enter your comment!
Please enter your name here