ਕਰਨੈਲ ਸਿੰਘ ਨੂੰ ਈ-ਰਿਕਸ਼ਾ ਤੇ 31 ਜਰੂਰਤਮੰਦ ਪਰਿਵਾਰਾਂ ਨੂੰ ਟਰੱਸਟ ਵਲੋਂ ਭੇਂਟ ਕੀਤੀ ਰਾਸ਼ਨ ਸਮਗਰੀ: ਸਾਹਨੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸਪੀਐਸ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਵਿੱਚ ਅੱਜ ਇੱਕ ਸਾਦੇ ਸਮਾਰੋਹ ਦਾ ਆਯੋਜਨ ਕਰਕੇ ਦਿਵਿਆਂਗ ਵਿਆਕਤੀ ਨੂੰ ਈ-ਰਿਕਸ਼ਾ ਅਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡੀਆ ਗਿਆ। ਯਾਦ ਰਹੇ ਕਿ ਪਿਛਲੇ ਲੰਬੇ ਸਮੇਂ ਤੋਂ ਟਰੱਸਟ ਵਲੋਂ ਡਾ. ਓਬਰਾਏ ਦੀ ਅਗੁਵਾਈ ਵਿੱਚ ਮਾਨਵ ਸੇਵਾ ਦੇ ਕਈ ਆਯਾਮ ਸਥਾਪਿਤ ਕੀਤੇ ਗਏ ਹਨ ਅਤੇ ਕੋਵਿਡ-19 ਦੇ ਕਾਰਣ ਪੈਦਾ ਹੋਏ ਹਾਲਾਤਾਂ ਦੇ ਪਹਿਲੇ ਦਿਨ ਤੋਂ ਹੀ ਟਰੱਸਟ ਵਲੋਂ ਹਜ਼ਾਰਾਂ ਲੋਕਾਂ ਨੂੰ ਸੇਵਾ ਕਰ ਮਾਨਵ ਸੇਵੀ ਕੰਮਾਂ ਨੂੰ ਜਾਰੀ ਰੱਖਿਆ ਹੈ। ਇਸ ਕੜੀ ਦੇ ਤਹਿਤ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬੱਸੀ ਗੁਲਾਮ ਹੁਸੈਨ ਨਿਵਾਸੀ ਕਰਨੈਲ ਸਿੰਘ ਜੋਕਿ ਦਿਵਿਆਂਗ ਹੁੰਦੇ ਹੋਏ ਵੀ ਸਫਲ ਕਿਸਾਨ ਦੇ ਰੂਪ ਵਿੱਚ ਖੁਦ ਨੂੰ ਸਥਾਪਿਤ ਕਰਨੇ ਵਿੱਚ ਸਫਲ ਹੋ ਸਕੇ ਹਨ, ਨੂੰ ਈ-ਰਿਕਸ਼ਾ ਅਤੇ 31 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਿਆ।

Advertisements

ਟਰੱਸਟ ਦੇ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਦੀ ਅਗੁਵਾਈ ਵਿੱਚ ਆਯੋਜਿਤ ਕੀਤੇ ਗਏ ਇਸ ਸਾਦੇ ਸਮਾਰੋਹ ਦੇ ਕਰਨੈਲ ਸਿੰਘ ਨੂੰ ਈ-ਰਿਕਸ਼ਾ ਦੀ ਚਾਬੀ ਸੌਂਪਦੇ ਹੋਏ ਸਾਹਨੀ ਨੇ ਕਿਹਾ ਕਿ ਡਾ. ਓਬਰਾਏ ਸਮਾਜ ਸੇਵਾ ਦੇ ਪ੍ਰੇਰਣਾਸਰੋਤ ਹਨ ਅਤੇ ਉਹਨਾਂ ਨਾਲ ਜੁੜ ਕੇ ਅਸੀਂ ਸਾਰੀਆਂ ਨੂੰ ਵੀ ਮਾਨਵ ਸੇਵਾ ਨੂੰ ਜਮੀਨੀ ਪੱਧਰ ਤੇ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਕਰਨੈਲ ਸਿੰਘ ਨੇ ਦਿਵਿਆਂਗ ਹੁੰਦੇ ਹੋਏ ਆਪਣੀ ਹਿਮਤ ਅਤੇ ਹੌਂਸਲੇ ਨਾਲ ਜੋ ਕੰਮ ਕਰ ਦਿਖਿਆ ਹੈ ਉਹ ਉਹਨਾਂ ਤਮਾਮ ਤੰਦਰੁਸਤ ਲੋਕਾਂ ਦੇ ਲਈ ਪ੍ਰੇਰਣਾਸਰੋਤ ਹੈ ਜੋ ਕਿਸੀ ਵੀ ਕੰਮ ਨੂੰ ਕਰਨ ਤੋਂ ਪਹਿਲਾ ਹੀ ਹੌਂਸਲਾ ਹਾਰ ਜਾਂਦੇ ਹਨ। ਉਹਨਾਂ ਕਿਹਾ ਕਿ ਅੱਜ ਇੱਕ ਸਮਾਰੋਹ ਵਿੱਚ ਡਾ. ਓਬਰਾਏ ਨੇ ਖੁਦ ਮੌਜੂਦ ਰਹ ਕਰ ਇਹ ਪੁੰਨ ਦਾ ਕੰਮ ਕਰਨਾ ਸੀ, ਲੇਕਿਨ ਕਿਸੀ ਜਰੂਰੀ ਕਮ ਦੇ ਚਲਦਿਆ ਉਹ ਨਹੀਂ ਆ ਸਕੇ ਅਤੇ ਉਹਨਾਂ ਦੇ ਨਿਰਦੇਸ਼ਾਂ ਤੇ ਟਰੱਸਟ ਮੈਂਬਰਾਂ ਦੁਆਰਾ ਇਸਨੂੰ ਪੂਰਾ ਕੀਤੀ ਜਾ ਰਿਹਾ ਹੈ।

ਸਾਹਨੀ ਨੇ ਦੱਸਿਆ ਕਿ ਕਰਨੈਲ ਸਿੰਘ ਆਰਗੇਨਿਕ ਖੇਤੀ ਕਰਕੇ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ। ਜਿਹਨਾਂ ਆਪਣੇ ਕੰਮਾਂ ਦੇ ਲਈ ਆਉਣ-ਜਾਣ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਨੂੰ ਦੇਖਦੇ ਹੋਏ ਡਾ. ਓਬਰਾਏ ਦੁਆਰਾ ਈ-ਰਿਕਸ਼ਾ ਭੇਂਟ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸਤੋਂ ਇਲਾਵਾ ਇੱਕ ਸੰਸਥਾ ਦੁਆਰਾ ਵੀ ਕਰਨੈਲ ਦੀ ਮਦਦ ਦੇ ਲਈ ਟਰੱਸਟ ਨੂੰ ਕਿਹਾ ਗਿਆ ਸੀ। ਇਸ ਦੌਰਾਨ ਕਰਨੈਲ ਸਿੰਘ ਨੇ ਡਾ. ਓਬਰਾਏ, ਆਗਿਆਪਾਲ ਸਿੰਘ ਸਾਹਨੀ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ। ਕਰਨੈਲ ਨੇ ਕਿਹਾ ਕਿ ਟਰੱਸਟ ਨੇ ਈ-ਰਿਕਸ਼ਾ ਦੇ ਕੇ ਉਹਨਾਂ ਦੀ ਜੀਵਿਕਾ ਨੂੰ ਸੋਖਾ ਕਰ ਦਿੱਤਾ ਹੈ ਅਤੇ ਹੁਣ ਉਹ ਹੋਰ ਵੀ ਲਗਨ ਅਤੇ ਮੇਹਨਤ ਨਾਲ ਕੰਮ ਕਰਨਗੇ। ਇਸ ਦੌਰਾਨ ਆਗਿਆਪਾਲ ਸਾਹਨੀ ਅਤੇ ਹੋਰ ਮੈਂਬਰਾਂ ਨੇ ਪਿੰਡ ਕਮਾਹੀ ਦੇਵੀ ਨਿਵਾਸੀ ਕਰੀਬ 31 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਭੇਂਟ ਕੀਤਾ। ਸ਼੍ਰੀ ਸਾਹਨੀ ਨੇ ਇਹ ਵੀ ਦੱਸਿਆ ਕਿ ਇਹ ਉਹ ਪਰਿਵਾਰ ਹਨ, ਜਿਹਨਾਂ ਵਿੱਚ ਕੰਮ ਕਰਨ ਵਾਲੇ ਲੋਕ ਲਾੱਕਡਾਊਨ ਦੇ ਚਲਦੇ ਬੇਰੁਜਗਾਰ ਹੋ ਗਏ ਅਤੇ ਇਸ ਤਰਾਂ ਦੇ ਪਰਿਵਾਰਾਂ ਦੀ ਸੂਚੀ ਬਣਾ ਕੇ ਉਹਨਾਂ ਨੂੰ ਰਾਸ਼ਨ ਵੰਡੀਆ ਗਿਆ। ਇਸ ਮੌਕੇ ਤੇ ਬੀ.ਐਸ ਰੰਧਾਵਾ, ਅਵਤਾਰ ਸਿੰਘ, ਪ੍ਰਸ਼ੋਤਮ ਸੈਣੀ, ਜਗਮੀਤ ਸਿੰਘ, ਦਿਲਰਾਜ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here