ਪੰਜਾਬ ਜਲ ਸਰੋਤ ਯੂਨੀਅਨ ਵਲੋਂ 21 ਅਗਸਤ ਨੂੰ ਮੁੱਖ ਦਫਤਰ ਅੱਗੇ ਲਗਾਇਆ ਜਾਵੇਗਾ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਜਲ ਸਰੋਤ ਇੰਪਲਾਈਜ ਯੂਨੀਅਨ (ਟੇਵੂ) ਦੀ ਵਰਚੂਅਲ ਮੀਟਿੰਗ ਸੂਬਾ ਚੇਅਰਮੈਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਘ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਨਵਜੋਤਪਾਲ ਸਿੰਘ ਨੇ ਦਸਿਆ ਕਿ ਮੀਟਿੰਗ ਦੌਰਾਨ ਮਿਤੀ 9 ਜੁਲਾਈ 2020 ਨੂੰ ਮੈਨੇਜਮੈਂਟ ਨਾਲ ਹੋਈ ਮੀਟੰਗ ਦੇ ਜਾਰੀ ਕੀਤੇ ਮਿੰਨਟਸ ਤੇ ਗੰਭੀਰ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਹਾਜਰ ਆਗੂਆਂ ਨੇ ਮਹਿਸੂਸ ਕੀਤਾ ਕਿ ਮੈਨੇਜਮੈਂਟ ਬਾਰ-ਬਾਰ ਮੀਟਿੰਗਾਂ ਕਰਕੇ ਜੋ ਮਿੰਨਟਸ ਜਾਰੀ ਕਰਦੀ ਹੈ ਉਸ ਤੇ ਅਮਲ ਨਹੀਂ ਕੀਤਾ ਜਾਂਦਾ। ਜਿਸ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਹਨ। ਇਨਹਾਂ ਮੰਗਾਂ ਦੇ ਹੱਲ ਵਾਸਤੇ ਜੱਥੇਬੰਦੀ ਵਲੋਂ 21 ਅਗਸਤ ਨੂੰ ਮੁੱਖ ਦਫਤਰ ਮੁਹਾਲੀ ਅੱਗੇ ਰੈਲੀ ਕਰਨ ਦਾ ਫੈਸਲਾ ਕੀਤਾ।

Advertisements

ਆਗੂਆਂ ਦਸਿਆ ਕਿ ਮੁਲਾਜ਼ਮਾਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਨਹੀ ਮਿਲਦੀ, ਮਹੀਨਾ ਜੁਲਾਈ ਦੀ ਤਨਖਾਹ ਅੱਜ ਤੱਕ ਨਹੀਂ ਦਿੱਤੀ ਗਈ। ਵੱਖ ਵੱਖ ਵਰਗਾਂ ਦੀਆਂ ਤਰੱਕੀਆਂ ਜਿਵੇਂ ਸੀਨੀਅਰ ਸਹਾਇਕ ਤੋਂ ਸੁਪਰਡੈਂਟ, ਕਲਰਕ ਤੋਂ ਸੀਨੀਅਰ ਸਹਾਇਕ ਅਤੇ ਏ.ਆਰ.ਸੀ. ਤੋਂ ਜਿਲੇਦਾਰ ਦੇ ਕੇਸ ਮੁਕੰਮਲ ਹੋਣ ਦੇ ਬਾਵਜੂਦ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਦਰਜਾ ਚਾਰ ਮੁਲਾਜ਼ਮਾਂ ਨੂੰ ਲੰਮੇਂ ਸਮੇਂ ਤੋਂ ਵਰਦੀਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਵੱਖ ਵੱਖ ਵਰਗਾਂ ਦੇ ਬਕਾਏ ਪੈਂਡਿੰਗ ਪਏ ਹਨ, 15 % ਕੋਟੇ ਅਧੀਨ ਜੁਨੀਅਰ ਇੰਜੀਨੀਅਰ ਦੀ ਸਿਲੈਕਟ ਸੂਚੀ ਜਾਰੀ ਨਹੀਂ ਕੀਤੀ ਜਾ ਰਹੀ, ਰਹਿੰਦੇ ਮਿਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਕਾਨ ਕਿਰਾਇਆਂ ਭੱਤਾ ਨਹੀਂ ਦਿੱਤਾ ਜਾ ਰਿਹਾ, ਤਰੱਕੀ ਲਈ ਨਿਰਧਾਰਿਤ ਤਜੁਰਬਾ ਘਟਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਤਰਸਯੋਗ ਅਧਾਰ ਤੇ ਨਿਯੁਕਤੀ ਦੇਣ ਦੇ ਕੇਸ ਪੈਂਡਿੰਗ ਪਏ ਹਨ, ਵਿਭਾਗੀ ਇੰਮਤਿਹਾਨ ਨਹੀਂ ਲਏ ਜਾ ਰਹੇ, ਦਫਤਰਾਂ ਦੇ ਪੁਂਡੰਗ ਕਿਰਾਏ ਅਦਾ ਨਹੀਂ ਕੀਤੇ ਜਾ ਰਹੇ, ਇੱਥੋਂ ਤੱਕ ਕਿ ਵਿਅਕਤੀਗਤ ਜਾਇਜ ਕੇਸਾਂ ਨੂੰ ਵੀ ਕਈ ਕਈ ਮਹੀਨੇ ਜਾਣ ਬੁੱਝ ਕੇ ਲਟਕਾਈ ਰੱਖਿਆਂ ਜਾਂਦਾ ਹੈ। ਅੱਜ ਦੀ ਮੀਟਿੰਗ ਦੌਰਾਨ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ 18 ਅਗਸਤ ਨੂੰ ਡਿਊਟੀਆਂ ਤੋਂ ਵਾਕ ਆਉਟ ਕਰਨ ਦੇ ਫੈਸਲੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਅੱਜ ਦੀ ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਗੁਰਦਰਸ਼ਨ ਸਿੰਘ ਮਲੇਰਕੋਟਲਾ, ਅਵਤਾਰ ਸਿੰਘ ਤੇ ਸਰਬਜੀਤ ਘੁਮਣ ਮਾਨਸਾ, ਮਨਦੀਪ ਸਿੰਘ ਤੇ ਕੁਲਦੀਪ ਕੌਰ ਮੋਹਾਲੀ, ਪ੍ਰਿਥੀ ਰੋਪੜ, ਰਾਹੁਲ ਪਾਸਵਾਨ ਫਰੀਦਕੋਟ, ਸੁਮੀਤ ਸਰੀਨ ਤੇ ਹਰਵਿੰਦਰ ਸਿੰਘ ਮਾਹਲਪੁਰ, ਅਮਿਤ ਕਟੋਚ ਲੁਧਿਆਣਾ, ਰਾਜ ਕੁਮਾਰ ਤੇ ਗਗਨਦੀਪ ਹੁਸ਼ਿਆਰਪੁਰ, ਨਵਜੋਤ ਬਰਾੜ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here