ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ, 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਕਵਿਤਾ ਉਚਾਰਨ ਪ੍ਰਤੀਯੋਗਤਾ ‘ਚ ਰਾਜ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨਾਂ ਮੁਕਾਬਲਿਆਂ ਰਾਜ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਰਗ ਦੇ 19254 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

Advertisements

ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਇਸ ਸਬੰਧੀ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਤੀਜੇ ਪੜਾਅ ਤਹਿਤ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲੇ ਭਰ ਵਿੱਚੋਂ ਪ੍ਰਾਇਮਰੀ ਸਕੂਲਾਂ ਦੇ 744 ਮਿਡਲ ਦੇ 726 ਸੈਕੰਡਰੀ ਦੇ  521 (ਕੁੱਲ 1891) ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹੁਣ ਚੌਥੇ ਪੜਾਅ ਤਹਿਤ 17 ਅਗਸਤ ਤੋਂ 23 ਅਗਸਤ ਤੱਕ ਭਾਸ਼ਣ ਮੁਕਾਬਲੇ ਹੋਣਗੇ । ਸਿੱਖਿਆ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਾਰੇ ਸਕੂਲਾਂ ਦੀ ਸ਼ਮੂਲੀਅਤ ਯਕੀਨੀ ਹੋਵੇ। ਸੈਕੰਡਰੀ ਨੋਡਲ ਅਫਸਰ ਬੇਅੰਤ ਸਿੰਘ ਨੇ ਦੱਸਿਆ ਕਿ ਜਿਲੇ ਦੇ 28 ਬਲਾਕਾਂ  ਵਿੱਚੋਂ  ਸੈਕੰਡਰੀ  ਵਰਗ ‘ਚ ਹੁਸ਼ਿਆਰਪੁਰ 1 ਬੀ ਨੇ (53) ਪਹਿਲਾ, ਹੁਸ਼ਿਆਰਪੁਰ 2ਬੀ ਨੇ (50) ਦੂਸਰਾ ਅਤੇ ਗੜਸ਼ਕਰ ਨੇ (37) ਤੀਸਰਾ ਅਤੇ ਮਿਡਲ ਵਰਗ ‘ਚ ਤਲਵਾੜਾ ਨੇ (54) ਪਹਿਲਾ, ਹਾਜੀਪੁਰ ਨੇ (46) ਦੂਸਰਾ ਅਤੇ ਹੁਸ਼ਿਆਰਪੁਰ 1ਬੀ ਨੇ (44) ਤੀਸਰਾ ਸਥਾਨ ਹਾਸਿਲ ਕੀਤਾ ਅਤੇ ਪ੍ਰਾਇਮਰੀ ਨੋਡਲ ਅਫਸਰ ਮਨਜੀਤ ਸਿੰਘ ਅਤੇ ਅਮਰਿੰਦਰ ਢਿੱਲੋਂ ਨੇ ਦੱਸਿਆ ਕਿ ਤਲਵਾੜਾ ਬਲਾਕ ਨੇ  ਪਹਿਲਾ (86),ਭੂੰਗਾ-2 ਨੇ ਦੂਸਰਾ (77),  ਅਤੇ ਬੁਲੋਵਾਲ ਨੇ ਤੀਸਰਾ (54 ) ਸਥਾਨ ਹਾਸਿਲ ਕੀਤਾ।

ਇਸੇ ਲੜੀ ਤਹਿਤ ਉਪ ਜਿਲਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਸਿੰਘ ,ਰਾਕੇਸ਼ ਕੁਮਾਰ ਅਤੇ ਉਪ ਜਿਲਾ ਸਿੱਖਿਆ ਅਫਸਰ (ਐ.ਸਿੱ.) ਧੀਰਜ ਵਸ਼ਿਸ਼ਟ ਨੇ ਦੱਸਿਆ ਕਿ ਕਵਿਤਾ ਮੁਕਾਬਲਿਆਂ ‘ਚ ਸਕੂਲਾਂ ਵੱਲੋਂ ਵੀਡੀਓ ਬਣਾ ਕੇ ਲਿੰਕ ਨੂੰ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਪਾਇਆ ਜਾ ਚੁੱਕਾ ਹੈ ਜਿਹਨਾਂ ਦੀ ਜੱਜਮੈਂਟ ਪੜਾਅ ਵਾਰ ਹੋਵੇਗੀ ਸਕੂਲਾਂ ਦੇ ਜੇਤੂਆਂ ਨੂੰ ਬਲਾਕ ਅਤੇ ਬਲਾਕ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਜ਼ਿਲਾ ਪੱਧਰ ਤੇ ਅਤੇ ਫਿਰ ਜ਼ਿਲਾ ਪੱਧਰ ਦੇ ਪਹਿਲੇ ਦੋ ਪੁਜੀਸ਼ਨਾਂ ਵਾਲੇ ਜੇਤੂਆਂ ਦੀ ਵੀਡੀਓ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰੇਗੀ । ਉਨਾਂ ਦੱਸਿਆ ਕਿ ਹਰੇਕ ਸਕੂਲ ਨੂੰ ਹਰੇਕ ਮੁਕਾਬਲੇ ਵਿੱਚ ਸਿਰਫ ਇੱਕ ਵਾਰ ਇਹ ਵੀਡੀਓ ਪਾਉਣ ਦਾ ਅਧਿਕਾਰ ਹੈ। ਜਿਸ ਤੋਂ ਬਾਅਦ ਵਿਦਿਆਰਥੀ ਦੀ ਪੇਸ਼ਕਾਰੀ ਦੀ ਗੁਣਵੱਤਾ ਤੇ ਪੁਜ਼ੀਸ਼ਨ ਤੋਂ ਬਾਅਦ ਵੀਡੀਓ ਦਾ ਲਿੰਕ ਅਗਲੇ ਮੁਕਾਬਲਿਆਂ ਲਈ ਚਲਾ ਜਾਵੇਗਾ। ਉਨਾਂ ਨਾਲ ਹੀ ਕਿਹਾ ਕਿ ਸਕੂਲਾਂ ਵਿੱਚ ਇਨਾਂ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਹੁਣ ਅਧਿਆਪਕ ਅਤੇ  ਵਿਦਿਆਰਥੀ ਭਵਿੱਖ ਦੇ ਮੁਕਾਬਲਿਆਂ ਲਈ ਜੁਟ ਜਾਣ। ਇਸ ਮੌਕੇ ਸ਼ੈਲੇਂਦਰ ਠਾਕੁਰ ਇੰਚਾਰਜ ਸਿੱਖਿਆ ਸੁਧਾਰ ਟੀਮ, ਹਰਮਿੰਦਰ ਪਾਲ ਸਿੰਘ ਪੜ•ੋ ਪੰਜਾਬ,ਪੜਾਓ ਪੰਜਾਬ ਕੋਆਰਡੀਨੇਟਰ, ਸਮਰਜੀਤ ਸਿੰਘ ਮੀਡੀਆ ਕੋਆਰਡੀਨੇਟਰ, ਯੋਗੇਸ਼ਵਰ ਸਲਾਰੀਆ ਸੋਸ਼ਲ ਮੀਡੀਆ ਕੋਆਰਡੀਨੇਟਰ, ਹਾਜਰ ਸਨ।

LEAVE A REPLY

Please enter your comment!
Please enter your name here