ਸਰਪੰਚ ਜੋਤੀ ਨੇ ਬੀਡੀਪੀਓ ਤੇ ਲਗਾਇਆ 15 ਹਜ਼ਾਰ ਦੀ ਰਿਸ਼ਵਤ ਲੈਣ ਦਾ ਦੋਸ਼, ਬੀਡੀਪੀਓ ਨੇ ਕੀਤਾ ਖੰਡਨ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ: ਹਰਦੀਪ ਚੌਹਾਨ। ਬਲਾਕ ਗੜਸ਼ੰਕਰ ਦੇ ਪਿੰਡ ਦੇਣੋਵਾਲ ਖੁਰਦ ਬਸਤੀ ਸੈਂਸੀਆਂ ਦੇ ਕਾਂਗਰਸੀ ਸਰਪੰਚ ਜਤਿੰਦਰ ਜੋਤੀ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੜਸ਼ੰਕਰ ‘ਤੇ ਪੰਚਾਇਤ ਦਾ ਕੰਮ ਕਰਵਾਉਣ ਬਦਲੇ ਪੰਦਰਾਂ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ ਜਦਕਿ ਬੀਡੀਪੀਓ ਵਲੋਂ ਇਨਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਦਿੱਤੇ ਹਲਫੀਆ ਬਿਆਨ ਵਿੱਚ ਜਤਿੰਦਰ ਜੋਤੀ ਨੇ ਕਿਹਾ ਕਿ ਪੰਚਾਇਤ ਦਾ ਕੋਰਮ ਪੂਰਾ ਕਰਨ ਸਬੰਧੀ ਵਿਭਾਗੀ ਕਾਰਵਾਈ ਕਰਨ ਬਦਲੇ ਬੀਡੀਪੀਓ ਗੜਸ਼ੰਕਰ ਮਨਜਿੰਦਰ ਕੌਰ ਨੇ ਉਸ ਕੋਲੋਂ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਰਿਸ਼ਵਤ ਵਜੋਂ ਵਸੂਲ ਕੀਤੀ ਹੈ। ਉਨਾਂ ਕਿਹਾ ਕਿ ਬੀਡੀਪੀਓ ਵਲੋਂ ਕਿਹਾ ਗਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਵਲੋਂ ਪੈਸੇ ਵਸੂਲਣ ਲਈ ਉਨਾਂ ਨੂੰ ਵਗਾਰ ਪਾਈ ਗਈ ਹੈ ਜਿਸ ਕਰਕੇ ਇਹ ਪੈਸੇ ਉੱਥੇ ਭੇਜੇ ਜਾਣੇ ਹਨ।

Advertisements

ਸਰਪੰਚ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਵਿਕਾਸ ਕੰਮਾਂ ਵਿੱਚ ਉਕਤ ਬੀਡੀਪੀਓ ਵਲੋਂ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ ਅਤੇ ਵਿਭਾਗ ਦੇ ਮੁਲਾਜ਼ਮਾਂ ਵਲੋਂ ਉਸ ਦੇ ਕੰਮਾਂ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ 17  ਮਈ  2019 ਨੂੰ ਉਸ ਨੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਵਾਇਆ ਸੀ ਪਰ ਉਨਾਂ ਪੈਸਿਆਂ ਦੀ ਅਦਾਇਗੀ ਕਰਨ ਵਿੱਚ ਵੀ ਬੀਡੀਪੀਓ ਵਲੋਂ ਅੜਿੱਕੇ ਪਾਏ ਜਾ ਰਹੇ ਸਨ ਅਤੇ ਇਸ ਸਬੰਧੀ ਉਸਨੇ ਉÎਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ। ਇਸ ਮੌਕੇ ਸਰਪੰਚ ਨੇ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਰਿਸ਼ਵਤ ਲੈਣ ਵਾਲੀ ਮਹਿਲਾ ਬੀਡੀਪੀਓ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਕੀ ਕਹਿੰਦੇ ਹਨ ਬੀਡੀਪੀਓ ਗੜਸ਼ੰਕਰ:

ਜਦੋ ਇਸ ਬਾਰੇ ਬੀਡੀਪੀਓ ਮਨਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨਾ ਨੇ ਕਿਹਾ ਕਿ ਉਕਤ ਪਿੰਡ ਦੇ ਵਿਕਾਸ ਕੰਮਾਂ ਵਿੱਚ ਅਨੇਕ ਬੇਨਿਯਮੀਆਂ ਹਨ ਜਿਸ ਸਬੰਧੀ ਦਫ਼ਤਰ ਵਲੋਂ ਰਿਕਾਰਡ ਮੰਗਿਆ ਗਿਆ ਸੀ ਪਰ ਰਿਕਾਰਡ ਦੇਣ ਦੀ ਥਾਂ ਉਕਤ ਸਰਪੰਚ ਵਲੋਂ ਰਿਸ਼ਵਤ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ। ਜਿਨਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਕਿਹਾ ਜਿਸ ਜਗਾ ਤੇ ਛੱਪੜ ਬਣਾਇਆ ਹੈ, ਉਸ ਜਗਾ ਤੇ ਵੀ ਨਜਾਇਜ ਕਬਜਾ ਕੀਤਾ ਗਿਆ ਹੈ ਅਤੇ ਕੁਝ ਗਲੀਆ ਬਿਨਾਂ ਮਨਜੂਰੀ ਤੋ ਬਣਾਈਆ ਗਈਆ ਹਨ।

LEAVE A REPLY

Please enter your comment!
Please enter your name here