ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਨੇ ਜਿੱਤੀ ਕੋਰੋਨਾ ਦੀ ਜੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾ ਜੋ ਕਿ ਫਰੰਟ ਲਾਇਨ ਦੇ ਕੋਰੋਨਾ ਬਾਰੀਅਰ ਹਨ ਉਹ ਪਿਛਲੇ 4 ਮਹੀਨਿਆਂ ਤੋ ਕਰੋਨਾ ਦੇ ਮਰੀਜਾਂ ਦੀ ਦੇਖਭਾਲ ਕਰ ਰਹੇ ਸਨ। ਰਿਆਤ ਬਾਹਰਾਂ ਤੇ ਸਰਬਾਨੰਦ ਗਿਰੀ ਅਤੇ ਰੀਹੈਵ ਸੈਟਰਾ ਵਿੱਚ ਜਿਨੇ ਵੀ ਕੋਵਿਡ ਦੇ ਪਾਜੇਟਿਵ ਮਰੀਜ ਦਾਖਿਲ ਹੁੰਦੇ ਸਨ ।

Advertisements

ਉਹਨਾਂ ਦੇ ਇਲਾਜ, ਖਾਣਾ ਤੇ ਮਰੀਜਾਂ ਦੀ ਹਰ ਤਰਾਂ ਦੀ ਦੇਖ ਭਾਲ ਦੀ ਸਾਰੀ ਜਿਮੇਵਾਰ ਇਹਨਾਂ ਦੀ ਸੀ ਤੇ ਪਿਛਲੇ 18 ਦਿਨ ਪਹਿਲਾਂ ਇਹ ਕਰੋਨਾ ਪਾਜੇਟਿਵ ਆਏ ਸਨ ਤੇ ਸਿਵਲ ਹਸਪਤਾਲ ਜੇ. ਸੀ. ਟੀ. ਵਾਰਡ ਵਿੱਚ ਦਾਖਿਲ ਸਨ। ਅੱਜ ਉਹਨਾਂ ਦੀ ਰਿਪੋਟ ਨੈਗਟਿਵ ਆਈ ਹੈ ਤੇ ਇਹ ਕੋਰੋਨਾ ਵਰਗੀ ਬਿਮਾਰੀ ਨੂੰ ਹਰਾ ਕੇ ਅੱਜ ਆਪਣੇ ਘਰ ਵਾਪਿਸ ਗਏ ਹਨ । ਇਥੇ ਇਹ ਵੀ ਦੱਸਣਾ ਜਰੂਰੀ ਹੈ ਕੇਦਰ ਸਰਕਾਰ ਵੱਲੋ ਵੀ ਇਹਨਾਂ ਦੀ ਮਿਹਨਤ ਕਰਕੇ ਜਿਲੇ ਵਿੱਚ ਵਧੀਆਂ ਸਿਹਤ ਸੇਵਾਵਾਂ ਦੇ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here