ਪਿਸਟਲ ਅਤੇ ਜਿੰਦਾ ਰੋਂਦ ਸਮੇਤ ਵਿਅਕਤੀ ਕਾਬੂ, ਪਹਿਲਾ ਵੀ ਦਰਜ ਹਨ 12 ਕੇਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਧਰੁਮਨ ਐਚ ਨਿੰਬਾਲੇ ਵਲੋਂ ਸਮਾਜ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ ਅਤੇ ਇਸ ਸਬੰਧ ਵਿੱਚ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਕਪਤਾਨ ਤਫਤੀਸ਼ ਮੁੱਖਤਿਆਰ ਰਾਏ ਦੀ ਨਿਗਰਾਨੀ ਹੇਠ ਉਪ-ਪੁਲਿਸ ਕਪਤਾਨ ਤਫਤੀਸ਼ ਸਰਬਜੀਤ ਰਾਏ, ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਲਖਬੀਰ ਸਿੰਘ ਦੇ ਅਧੀਨ ਵਿਸ਼ੇਸ਼ ਟੀਮ ਦਾ ਗਠਨ ਕਰਕੇ ਗਸ਼ਤ ਦੌਰਾਨ ਸਿਵਲ ਹਸਪਤਾਲ, ਹੁਸ਼ਿਆਰਪੁਰ ਦੀ ਕੰਧ ਦੇ ਨਜ਼ਦੀਕ ਬਣੇ ਟੈਕਸੀ ਸਟੈਂਡ ਤੋਂ ਇੱਕ ਵਿਅਕਤੀ ਦਲਬੀਰ ਸਿੰਘ ਉਰਫ ਭੋਲਾ ਪੁੱਤਰ ਸੰਤੋਖ ਸਿੰਘ ਵਾਸੀ ਨਿਊ ਗੁਰੂ ਨਾਨਕ ਐਵੀਨਿਊੇ ਨੂੰ ਸਕਾਰਪੀਓ ਕਾਰ, ਨੰਬਰ ਐਚਆਰ 51(ਟੀ) ਸੀਐਫ 3604, ਸਮੇਤ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ, 7 ਰੌਦ ਜਿੰਦਾ ਬਰਾਮਦ ਕਰਕੇ ਅਸਲਾ ਐਕਟ ਤਹਿਤ ਥਾਣਾ ਮਾਡਲ ਟਾਊਨ ਵਿਖੇ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀ ਖਿਲਾਫ ਪਹਿਲਾਂ ਵੀ ਕਤਲ ਤੇ ਲੜਾਈ ਝਗੜੇ ਦੇ 12 ਮੁੱਕਦਮੇਂ ਦਰਜ਼ ਰਜਿਸਟਰ ਹਨ।

Advertisements

LEAVE A REPLY

Please enter your comment!
Please enter your name here