ਜਿਲੇ ਵਿੱਚ 27 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 1049

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 729 ਵਿਆਕਤੀਆਂ ਦੇ ਨਵੇ ਸੈਪਲ ਲੈਣ ਨਾਲ ਅਤੇ 1338 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1049 ਹੋ ਗਈ ਹੈ । ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 49678 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 45347 ਸੈਪਲ  ਨੈਗਟਿਵ,  ਜਦਕਿ 3298 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 76 ਸੈਪਲ ਇਨਵੈਲਡ ਹਨ ਤੇ ਇਕ ਮੌਤ ਹੋਰ ਹੋਣ ਤੇ ਮੌਤਾਂ ਦੀ ਗਿਣਤੀ 29 ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ 164 ਹੈ , ਤੇ 856 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 27 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ ਜਿਨਾਂ ਵਿੱਚੋ ਹੁਸ਼ਿਆਰਪੁਰ ਨਾਲ 8 ਗੁਰੂ ਨਾਨਕ ਨਗਰ, ਗੋਤਮ ਨਗਰ, ਰਾਮ ਕਲੋਨੀ ਕੈਪ, ਸਹਿਬਜਾਦਾ ਅਜੀਤ ਸਿੰਘ ਨਗਰ, ਐਮ. ਐਸ. ਮਿੱਲ, ਬੀਰਬਲ ਨਗਰ, ਸੈਟਰਟਾਉਨ ਤੇ ਸੰਕਰ ਨਗਰ, ਅਜੋਵਾਲ ਦੇ 3, ਟਾਡਾਂ 3,  ਹਾਰਟਾ ਬਡਲਾ 3, ਤਲਵਾੜਾ 2, ਚੱਕੋਵਾਲ 2,  ਮੁਕੇਰੀਆ 5, ਹਰਿਆਣਾ 1  ਸਿਹਤ ਬਲਾਕਾਂ ਨਾਲ ਸਬੰਧਿਤ ਹਨ  ਜਦ ਕਿ ਦੋ ਔਰਤਾਂ ਦੀ ਮੌਤ ਹੋਈ ਹੈ। ਸੈਟਰ ਟਾਊਨ ਦੀ ਔਰਤ ਦੀ 61 ਤੇ ਸ਼ੰਕਰ ਨਗਰ ਦੀ ਔਰਤ ਦੀ 46 ਸਾਲ ਉਮਰ ਹੈ। ਇਹ ਦੋਨੋ ਕੋਰੋਨਾ ਪਾਜੇਟਿਵ ਸੀ। ਇਹ ਦੋਨੋ ਹੀ ਔਰਤਾਂ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦਾਖਿਲ ਸਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ-19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ ।

LEAVE A REPLY

Please enter your comment!
Please enter your name here