ਜ਼ਿਲਾ ਪ੍ਰਸ਼ਾਸਨ ਵਲੋਂ 4 ਤੋਂ 11 ਸਤੰਬਰ ਤੱਕ ਲਗਾਏ ਜਾਣਗੇ ਪੰਜ ਰੋਜ਼ਗਾਰ ਮੇਲੇ- ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ 4 ਤੋਂ 11 ਸਤੰਬਰ ਤੱਕ ਲਗਾਏ ਜਾਣਗੇ ਪੰਜ ਰੋਜ਼ਗਾਰ ਮੇਲੇ। ਉਨਾਂ ਦੱਸਿਆ ਕਿ ਇਨਾਂ ਪੰਜ ਰੋਜ਼ਗਾਰ ਮੇਲਿਆਂ ਦੌਰਾਨ ਜ਼ਿਲੇ ਦੇ ਕਰੀਬ 1950 ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਸਤੰਬਰ ਦਿਨ ਸ਼ੁਕਰਵਾਰ ਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਵਿਖੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਤਕਨਾਲੌਜੀਜ਼ ਅਤੇ ਪੇ ਟੀ.ਐਮ. ਵਲੋਂ 300 ਦੇ ਕਰੀਬ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ।

Advertisements

ਉਹਨਾਂ ਇਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 8ਵੀਂ ਪਾਸ ਅਤੇ ਵੱਧ ਵੀ ਲੋੜੀਂਦੀ ਹੈ। ਡਿਪਟੀ ਕਮਿਸ਼ਨਰ  ਥੋਰੀ ਨੇ ਦੱਸਿਆ ਕਿ 8 ਸਤੰਬਰ ਨੂੰ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਲਗਾਏ ਜਾ ਰਹੇ ਦੂਜੇ ਰੋਜ਼ਗਾਰ ਮੇਲੇ ਦੌਰਾਨ ਜਿਸ ਵਿੱਚ ਜੂਮੈਟੋ ਅਤੇ ਸਵਿੱਗੀ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ 250 ਦੇ ਕਰੀਬ ਨੌਕਰੀਆਂ ਦੀ ਪੇਸ਼ਕਸ ਕੀਤੀ ਜਾਵੇਗੀ ਅਤੇ ਇਸ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਵਿਦਿਅਕ ਯੋਗਤਾ ਘੱਟੋ-ਘੱਟ 10ਵੀਂ ਪਾਸ ਹੈ।

ਉਨਾਂ ਨੇ ਦੱਸਿਆ ਕਿ ਅੰਬਰੌਸ, ਕੁਇਕਰ ਅਤੇ ਰੌਕਮੈਨ ਇੰਡਸਟਰੀ ਅਤੇ ਆਤਮ ਵੇਲਜ ਵਲੋਂ ਵੀ 9 ਸਤੰਬਰ ਨੂੰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਵਿਖੇ ਰੋਜ਼ਗਾਰ ਮੇਲੇ ਵਿੱਚ ਸ਼ਿਰਕਤ ਕਰਕੇ 400 ਦੇ ਕਰੀਬ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਈ.ਟੀ.ਆਈ./ ਡਿਪਲੋਮਾ (ਮਕੈਨੀਕਲ ਅਤੇ ਇਲੈਕਟਰੀਕਲ) ਹੋਲਡਰ ਹੋਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 10 ਸਤੰਬਰ ਨੂੰ ਫਿਊਚਰ ਜਨਰਲੀ, ਇਯੂਰੇਕਾ ਫੌਰਬਸ ਅਤੇ ਏਅਰਟੈਲ ਵਲੋਂ ਵੀ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਵਿਖੇ ਜਾਬ ਮੇਲੇ ਦੌਰਾਨ 500 ਦੇ ਕਰੀਬ ਨੌਕਰੀਆਂ ਦੀ ਪੇਸ਼ਕਸ ਕੀਤੀ ਜਾਵੇਗੀ ਅਤੇ ਇਸ ਲਈ ਚਾਹਵਾਨ ਉਮੀਦਵਾਰ ਘੱਟੋ ਘੱਟ 10+2 ਅਤੇ ਗ੍ਰੈਜੂਏਸਨ ਪਾਸ ਹੋਣਾ ਹੈ।

ਇਸ ਦੇ ਇਲਾਵਾ ਗੀਤ ਗਿਆਨ ਅਤੇ ਐਲ.ਆਈ.ਸੀ. ਇੰਸੂਰੈਂਸ ਵਲੋਂ 11 ਸਤੰਬਰ ਨੂੰ ਰੋਜ਼ਗਾਰ ਮੇਲੇ ਦੌਰਾਨ 500 ਦੇ ਕਰੀਬ ਨੌਕਰੀਆਂ ਦੀ ਪੇਸ਼ਕਸ ਕੀਤੀ ਜਾਵੇਗੀ, ਜਿਸ ਲਈ ਚਾਹਵਾਨ ਉਮੀਦਾਵਰਾ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗ੍ਰੈਜੂਏਸਨ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਇਹ ਜਾਬ ਮੇਲਾ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਵਿਖੇ ਲਗਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਦੀ ਚੋਣ ਪੂਰੀ ਪਾਰਦਰਸ਼ਤਾ ਨਾਲ ਕੇਵਲ ਮੈਰਿਟ ਦੇ ਅਧਾਰ ‘ਤੇ ਹੋਵੇਗੀ।

ਉਨਾਂ ਕਿਹਾ ਕਿ ਇਹ ਰੋਜ਼ਗਾਰ ਮੇਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਹਰ ਘਰ ਰੋਜ਼ਗਾਰ ਦੇ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਣਗੇ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਜਿਹੜੇ ਕਿ ਉਨਾਂ ਲਈ ਰੋਜ਼ਗਾਰ ਦੇ ਨਵੇਂ ਰਾਸਤੇ ਖੋਲਣਗੇ। ਉਨਾਂ ਨੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਸੂਬੇ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਭਾਗੀਦਾਰ ਬਣਾਉਣਾ ਹੈ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਰੋਜ਼ਗਾਰ ਪ੍ਰਾਪਤੀ ਲਈ www.pgrkam.com ‘ਤੇ ਰਜਿਸਟਰਡ ਹੋਣ ਨੂੰ ਯਕੀਨੀ ਬਣਾਉਣ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0181-2225791 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here