ਸਰਕਾਰੀ ਕੰਨਿਆ ਸਕੂਲ ਰੇਲਵੇ ਮੰਡੀ ਵਿੱਚ ਭਾਰਤੀ ਭਾਸ਼ਾਵਾਂ ਸਬੰਧੀ ਮਨਾਇਆ ਉਤਸਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਮਹਾਂਕਵੀ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸਮਾਜ ਸੁਧਾਰਕ ਵਜੋਂ ਜਾਨੇ ਜਾਂਦੇ ਮਹਾਨ ਰਾਸ਼ਟਰਵਾਦੀ ਤਾਮਿਲ ਪੋਇਟ ਸੁਬਰਮਨੀਅਮ ਭਾਰਤੀ ਜੀ ਦੀ ਜਨਮ ਜੈਯਤੀ ਨੂੰ ਸਮਰਪਿਤ ਭਾਰਤੀ ਭਾਸ਼ਾ ਉਤਸਵ 11 ਦਸੰਬਰ 2023 ਨੂੰ ਮਨਾਇਆ ਗਿਆ। ਇਸ ਵਿੱਚ ਵਿਭਾਗ ਵੱਲੋਂ ਦਿੱਤੀਆਂ ਗਈਆਂ ਗਤੀਵਿਧੀਆਂ ਵਿਦਿਆਰਥੀਆਂ ਵੱਲੋਂ ਕਰਵਾਈਆਂ ਗਈਆਂ।

Advertisements

ਵਿਦਿਆਰਥੀਆਂ ਨੇ ਇਸ ਮੌਕੇ ਤੇ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਨਾਲ ਸੰਬੰਧਿਤ ਗੀਤ ਕਵਿਤਾਵਾਂ ਪੇਸ਼ ਕੀਤੀਆਂ। ਇਹਨਾਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਸਨਮਾਨ ਯੋਗ ਪ੍ਰਿੰਸੀਪਲ ਮੈਡਮ ਲਲਿਤਾ ਅਰੋੜਾ ਜੀ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਦੇ ਨਾਲ ਨਾਲ ਦੂਜੇ ਰਾਜਾਂ ਦੀਆਂ ਭਾਸ਼ਾਵਾਂ ਸਿੱਖ ਕੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਸਾਰੇ ਪੰਜਾਬੀ ਅਧਿਆਪਕ ਅਤੇ ਪੰਜਾਬੀ ਲੈਕਚਰਾਰ ਹਾਜਰ ਸਨ।

LEAVE A REPLY

Please enter your comment!
Please enter your name here