ਲੋਕਾਂ ਨੂੰ ਪੂਰਨ ਤੋਰ ਤੇ ਬਿਜਲੀ ਸਪਲਾਈ ਮਿਲ ਸਕੇ ਇਸ ਲਈ ਯੋਜਨਾ ਬਣਾ ਕੇ ਕੀਤਾ ਜਾ ਰਿਹਾ ਕੰਮ: ਅਮਿਤ ਵਿੱਜ

ਪਠਾਨਕੋਟ (ਦ ਸਟੈਲਰ ਨਿਊਜ਼)। ਹਰ ਘਰ ਵਿੱਚ ਬਿਜਲੀ ਦੀ ਪੂਰਨ ਰੂਪ ਵਿੱਚ ਸਪਲਾਈ ਪਹੁੰਚ ਸਕੇ ਅਤੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਲੋਕਾਂ ਨੂੰ ਬਿਜਲੀ ਦੀ ਪੂਰਨ ਸਪਲਾਈ ਲਈ ਯੋਜਨਾ ਬਣਾਈ ਗਈ ਹੈ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਇਹ ਜਾਣਕਾਰੀ ਦਿੰਦਿਆਂ ਉਨਾਂ ਨੇ ਕਿਹਾ ਕਿ ਪਠਾਨਕੋਟ ਅਰਬਨ ਖੇਤਰ ਅੰਦਰ ਗਰਮੀਆਂ ਨੂੰ ਬਿਜਲੀ ਦੀ ਲੋਡ ਵੱਧਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਬਿਜਲੀ ਵਿਭਾਗ ਨੂੰ ਵੀ ਮਜਬੂਰੀ ਕਾਰਨ ਬਿਜਲੀ ਕੱਟ ਲਗਾਉਂਣੇ ਪੈਂਦੇ ਸਨ।

Advertisements

ਉਨਾਂ ਨੇ ਕਿਹਾ ਕਿ ਇਸ ਤੇ ਕਾਰਜ ਕਰਦਿਆਂ ਹੋਇਆ ਸ਼ਹਿਰ ਦੇ ਲੋਡ ਨੂੰ ਵੰਡਣ ਲਈ ਦੋ ਟ੍ਰਾਂਸਫਾਰਮਰ ਇੱਕ ਸਿਟੀ ਵਿੱਚ ਅਤੇ ਦੂਸਰਾ ਮਾਮੂਨ ਖੇਤਰ ਅੰਦਰ ਲਗਾਇਆ ਜਾਣ ਦੀ ਯੋਜਨਾ ਸੀ। ਸਿਟੀ ਵਿੱਚ ਉਨਾਂ ਵੱਲੋਂ ਟ੍ਰਾਂਸਫਾਰਮਰ ਲਗਾਇਆ ਜਾ ਚੁੱਕਾ ਹੈ ਅਤੇ ਮਾਮੂਨ ਵਿੱਚ ਟ੍ਰਾਂਸਫਾਰਮਰ ਲਗਾਉਂਣ ਦੀ ਮਨਜੂਰੀ ਮਿਲ ਚੁੱਕੀ ਹੈ ਜੋ ਜਲਦੀ ਲਗਾਇਆ ਜਾਵੇਗਾ। ਉਨਾਂ ਨੇ ਇਨਾਂ ਦੋ ਕੰਮਾਂ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਕੱਤਰ ਪਾਵਰਕਾੱਮ ਦਾ ਧੰਨਵਾਦ ਕੀਤਾ , ਕਿ ਉਨਾਂ ਦੇ ਉਪਰਾਲਿਆਂ ਸਦਕਾ ਸ਼ਹਿਰ ਦੀ ਬਿਜਲੀ ਕੱਟ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕੀ ਹੈ।

ਉਨਾਂ ਦੱਸਿਆ ਕਿ ਸ਼ਹਿਰ ਦਾ ਬਹੁਤ ਸਾਰਾ ਖੇਤਰ ਮਨਵਾਲ ਫੀਡਰ ਨਾਲ ਜੋੜਿਆ ਹੋਇਆ ਹੈ ਜੋ ਕਿ ਬਹੁਤ ਲੰਬੀ ਲਾਈਨ ਬਣਦੀ ਹੈ, ਵਾਰਿਸ ਦੇ ਦਿਨਾਂ ਵਿੱਚ ਹਨੇਰੀ ਬਗੇਰਾ ਆਉਂਣ ਨਾਲ ਬਿਜਲੀ ਦੀ ਸਪਲਾਈ ਕਾਫੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਹੱਲ ਲਈ ਪ੍ਰੋਜੈਕਟ ਤਿਆਰ ਕੀਤਾ ਜਾ ਚੁੱਕਾ ਹੈ ਇਸ ਲਈ ਕਰੀਬ 2 ਸਾਲ ਦਾ ਸਮਾਂ ਲੱਗੇਗਾ ਅਤੇ ਇਸ ਕਾਰਜ ਦੇ ਮੁਕੰਮਲ ਹੋਣ ਨਾਲ ਲੋਕਾਂ ਦੀ ਬਿਜਲੀ ਕੱਟ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ।

ਉਨਾਂ ਦੱਸਿਆ ਕਿ ਬਿਜਲੀ ਸਪਲਾਈ ਪੂਰੀ ਤਰਾਂ ਨਾਲ ਲੋਕਾਂ ਨੂੰ ਮਿਲ ਸਕੇ ਇਸ ਲਈ 45 ਕਰਮਚਾਰੀਆਂ ਦੀ ਟੀਮ ਕੰਮ ਕਰ ਰਹੀ ਸੀ ਪਿਛਲੇ ਸਮੇਂ ਦੋਰਾਨ ਉਪਰਾਲੇ ਕਰਕੇ ਇਹ ਟੀਮ 70 ਲੋਕਾਂ ਦੀ ਕੀਤੀ ਗਈ ਹੈ ਅਤੇ ਅਜੇ ਹੋਰ 20 ਕਰਮਚਾਰੀਆਂ ਦੀ ਲੋੜ ਹੈ ਤਾਂ ਜੋ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਸਮੇਂ ਰਹਿੰਦਿਆਂ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਪ੍ਰੇਸਾਨੀ ਨਾ ਹੋਵੇ ਇਸ ਕਾਰਜ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।

ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਅੰਦਰ 28 ਅਜਿਹੇ ਪਵਾਇੰਟ ਹਨ ਜਿਨਾਂ ਤੇ ਬਹੁਤ ਜਿਆਦਾ ਬਿਜਲੀ ਦਾ ਲੋਡ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਤੱਕ 18 ਅਜਿਹੇ ਪਵਾਇੰਟਾਂ ਤੇ ਸਮੱਸਿਆ ਹੱਲ ਕਰ ਦਿੱਤੀ ਗਈ ਹੈ ਅਤੇ 10 ਪਵਾਇੰਟਾਂ ਤੇ ਵੀ ਜਲਦੀ ਹੀ ਬਿਜਲੀ ਲੋਡ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਹਲਕਾ ਪਠਾਨਕੋਟ ਵਿੱਚ ਜਿਸ ਜਗਾ ਤੇ ਬਿਜਲੀ ਦੀ ਸਮੱਸਿਆ ਹੈ ਉਨਾਂ ਨਾਲ ਸੰਪਰਕ ਕੀਤਾ ਜਾਵੇ ਪਹਿਲ ਤੇ ਅਧਾਰ ਤੇ ਸਮੱਸਿਆ ਹੱਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here