ਸਟਾਫ ਨਰਸਾਂ ਵੱਲੋਂ 11 ਸਤੰਬਰ ਨੂੰ ਕੀਤੀ ਜਾਵੇਗੀ ਸਿਵਲ ਹਸਪਤਾਲ ਵਿਖੇ ਗੇਟ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਰਸਿੰਗ ਐਸੋਸੀਏਸ਼ਨ ਵੱਲੋ ਇਕ ਹੰਗਾਮੀ ਮੀਟਿੰਗ ਕਰਕੇ ਤੇ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਗਟ ਕੀਤਾ ਗਿਆ। ਇਸ ਮੋਕੇ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਜੀਤ ਕੋਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਨਰਸਿੰਗ ਸਟਾਫ ਦੇ ਸਟੇਟਸ ਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ ਅਤੇ ਪਿਛਲੀ ਸਰਕਾਰਾਂ ਵੱਲੋਂ ਵੀ ਸਾਡੀ ਯੋਗਤਾਂ ਅਨੁਸਾਰ ਬੀ ਗਰੇਡ ਦਾ ਦਰਜਾ  ਦਿੱਤਾ ਗਿਆ ਸੀ ਪਰ ਹੁਣਾ ਕਰੋਨਾ ਮਹਾਂਮਾਰੀ ਵਿੱਚ ਨਰਸਿੰਗ ਸਟਾਫ ਫਰੰਟ ਲਾਇਨ ਤੇ ਆਪਣਾ ਕੰਮ ਕਰ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਡੇ ਨਾਲ ਬੇ ਇਨਸਾਫੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਮੁਤਾਬਿਕ ਸਟਾਫ ਨਰਸਿੰਗ ਨੂੰ ਸਤਵੇ ਲੈਬਲ ਤੋਂ ਚੁਕੇ ਪੰਜਾਵੇ ਲੈਵਲ ਤੇ ਲਿਆਦਾ ਗਿਆ ਹੈ ।

Advertisements

ਉਸ ਤੋਂ ਬਆਦ ਡੀ.ਆਰ.ਐਮ.ਈ. ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ ਮੁਤਾਬਿਕ ਹੁਣ ਨਵੇਂ ਸਟਾਫ ਨੂੰ ਦਰਜਾਚਾਰ ਦੇ ਬਰਾਬਰ ਦੇ ਤਨਖਾਹ ਦੇਣਾ ਫਿਕਸ ਕੀਤਾ ਹੈ। ਉਹਨਾਂ ਦੱਸਿਆ ਕਿ ਸਟਾਫ ਨਰਸ ਨੂੰ 10779 ਅਤੇ ਵਾਰਡ ਸਰਵੈਟ ਨੂੰ 9979 ਦਾ ਸਕੇਲ ਦਿੱਤਾ ਜਾ ਰਿਹਾ ਹੈ ਜਦ ਕਿ ਉਸ ਦੀ ਕੋਈ ਵੀ ਕੁਆਲੀ ਕੇਸ਼ਨ ਨਹੀ ਹੈ,  ਜੋਕਿ ਸਾਡੇ ਕੇਡਰ ਨਾਲ ਧੱਕੇ ਸ਼ਾਹੀ ਹੈ । ਇਸ ਮੋਕੇ ਐਸੋਸੀਏਸ਼ਨ ਦੀ  ਸੈਕਟਰੀ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕੇ ਅਧਾਰ ਤੇ ਐਨ.ਐਚ.ਐਮ. ਤੇ ਰੱਖੀਆ ਸਟਾਫ ਨਰਸਾਂ ਨੂੰ ਵੀ ਫੋਰੀ ਤੌਰ ਪੱਕਾ ਕੀਤਾ ਜਾਵੇ ਤੇ ਪਹਿਲਾਂ ਕੰਮ ਕਰ ਰਹੀਆਂ ਸਟਾਫ ਨਰਸਾ ਦੇ ਬਰਾਬਰ ਤਨਖਾਹ ਤੇ ਭੱਤੇ ਦਿੱਤੇ ਜਾਣ, ।

 ਸਰਕਾਰ ਦੀ ਇਸ ਧੱਕੇਸ਼ਾਹੀ ਵਾਲੇ ਵਤੀਰੇ ਕਾਰਨ ਅੱਜ ਤੋਂ ਸਾਰਾ ਸਟਾਫ ਕਾਲੇ ਬਿੱਲੇ ਲਗਾ ਕੇ ਕੰਮ ਕਰੇਗਾ ਅਤੇ 11 ਸਤੰਬਰ ਨੂੰ ਸਿਵਲ ਹਸਪਤਾਲ ਵਿਖੇ ਗੇਟ ਰੈਲੀ ਕੀਤੀ ਜਾਵੇਗੀ । ਇਸ ਮੋਕੇ ਮੇਟਰਨ ਹਰਭਜਨ ਕੋਰ, ਅਨਪੂਰਨਾ ਬਾਲੀ, ਸਰਨਜੀਤ ਕੋਰ, ਹਰਜੀਤ ਕੋਰ, ਜਸਵੀਰ ਕੋਰ, ਅਨੀਤਾ, ਸੁਨੀਤਾ, ਹਰਪ੍ਰੀਤ ਕੌਰ  ਤੇ ਹੋਰ ਵੀ ਹਾਜ਼ਰ ਸਨ।  

LEAVE A REPLY

Please enter your comment!
Please enter your name here