ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਜਲ ਦਿਵਸ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।22  ਮਾਰਚ ਦਾ ਦਿਨ  ਪੂਰੇ ਵਿਸ਼ਵ ਵਿਚ  ਜਲ ਦਿਵਸ ਵਜੋਂ ਮਨਾਇਆ ਜਾਂਦਾ ਹੈ,  ਇਸੇ ਦਿਨ ਨੂੰ ਸਮਰਪਿਤ ਕਰਦੇ ਹੋਏ ਮਿਤੀ 22 ਮਾਰਚ ਨੂੰ  ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਵਿਚ  ਪ੍ਰਿੰਸੀਪਲ ਲਲਿਤਾ ਅਰੋੜਾ ਦੀ ਯੋਗ ਅਗਵਾਈ ਹੇਠ ਵਿਸ਼ਵ ਜਲ ਦਿਵਸ ਮਨਾਇਆ ਗਿਆ l ਪ੍ਰਿੰਸੀਪਲ ਸਾਹਿਬਾਂ ਨੇ ਇਸ ਮੌਕੇ ਤੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ, ਬੱਚਿਆਂ ਨੂੰ ਪਾਣੀ ਦੀ ਮੌਜੂਦਾ ਸਥਿਤੀ ਅਤੇ ਆਉਣ ਵਾਲੇ ਭਵਿੱਖ ਵਿਚ ਉਸ ਦੀ ਕੀ ਸਥਿਤੀ ਹੋਵੇਗੀ ਇਸ ਤੋਂ ਜਾਣੂ ਕਰਵਾਇਆ l ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਪਾਣੀ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ l ਕੁਦਰਤ ਵੱਲੋਂ ਦਿੱਤਾ ਹੋਇਆ ਇਹ ਇੱਕ ਅਨਮੋਲ ਖ਼ਜ਼ਾਨਾ ਹੈ ਜਿਸ ਦੀ ਅਸੀਂ ਸਾਂਭ ਸੰਭਾਲ ਨਹੀਂ ਕਰ ਰਹੇ l ਪਾਣੀ ਦੀ ਕਦਰ ਸਿਰਫ਼ ਕੀਮਤ ਪੱਖੋਂ ਨਹੀਂ ਬਲਕਿ ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਨ ਪੱਖੋਂ ਵੀ ਹੈ l ਉਨ੍ਹਾਂ ਨੇ ਬੱਚਿਆਂ ਕੋਲੋਂ ਇਹ ਪ੍ਰਣ ਲਿਆ ਕੀ ਉਹ ਪਾਣੀ ਨੂੰ ਅਜਾਈਂ ਨਹੀਂ ਵਹਾਉਣਗੇ l

Advertisements

ਬੱਚਿਆਂ ਨੇ ਵੀ ਇਹ ਵਿਸ਼ਵਾਸ ਦਿਲਾਇਆ  ਉਹ  ਪਾਣੀ ਦੀ ਸਾਂਭ ਸੰਭਾਲ ਕਰਨਗੇ ਅਤੇ ਦੂਸਰੇ ਲੋਕਾਂ ਨੂੰ ਵੀ ਪਾਣੀ ਦੀ ਮਹੱਤਤਾ ਤੋਂ ਜਾਣੂ ਕਰਵਾਉਣਗੇ l ਇਸ ਮੌਕੇ ਤੇ  ਸ਼ਾਲਿਨੀ ਅਰੋਡ਼ਾ, ਸੁਮਨ  ਗੁਪਤਾ ਅਤੇ ਮਧੂਬਾਲਾ ਵੀ ਨਾਲ ਸੀ l

LEAVE A REPLY

Please enter your comment!
Please enter your name here