ਜਿਲਾ ਭਾਜਪਾ ਨੇ ਕੇਰਲ ਦੇ ਹੜ ਪੀੜਤਾਂ ਲਈ ਭੇਜੀ 150090 ਰੁਪਏ ਦੀ ਰਾਸ਼ੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਭਾਜਪਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਭਾਜਪਾ ਪ੍ਰਧਾਨ ਵਿਜੇ ਪਠਾਨੀਆਂ ਦੀ ਅਗਵਾਈ ਵਿੱਚ ਭਾਜਪਾ ਆਗੂ ਜਿਹਨਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ, ਮੇਅਰ ਸ਼ਿਵ ਸੂਦ, ਕ੍ਰਿਸ਼ਨ ਅਰੋੜਾ, ਸਤੀਸ਼ ਕੁਮਾਰ ਬਾਵਾ, ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਅਸ਼ੋਕ ਕੁਮਾਰ, ਸਰਬਜੀਤ ਸਿੰਘ, ਨਿਪੂਨ ਸ਼ਰਮਾ, ਰਮੇਸ਼ ਠਾਕੂਰ, ਮੀਨੂ ਸੇਠੀ, ਸਰਬਜੀਤ ਕੌਰ, ਸ਼ਿਵ ਕੁਮਾਰ, ਕੁਲਵੰਤ ਕੌਰ, ਨੀਤਿਨ ਗੁਪਤਾ ਨੱਨੂੰ, ਰਣਜੀਤ ਰਾਣਾ, ਵਿਪਨ ਵਾਲੀਆ, ਸਵਤੰਤਰ ਕੈਂਥ, ਮੋਹਿਤ ਕੈਂਥ, ਅਮਰਜੀਤ ਸਿੰਘ, ਅਨਿਲ ਜੈਨ, ਅਸ਼ਵਨੀ ਗੈਂਦ, ਹਰੀ ਕਿਸ਼ਨ ਵੀ ਨਾਲ ਸ਼ਾਮਲ ਸਨ ਨੇ ਕੱਲ ਸਵੇਰੇ 10:30 ਵਜੇ ਤੋਂ ਸ਼ਾਮ 7:00 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਬਜਾਰਾਂ ਰੇਲਵੇ ਰੋੜ, ਕਸ਼ਮੀਰੀ ਬਜ਼ਾਰ, ਪ੍ਰਤਾਪ ਚੌਕ, ਦਾਲ ਬਜ਼ਾਰ, ਕਣਕ ਮੰਡੀ, ਸਰਾਫਾਂ ਬਜ਼ਾਰ, ਸ਼ੀਸ਼ ਮਹਿਲ ਬਜ਼ਾਰ, ਗੌਰਾਂ ਗੇਟ ਆਦਿ ਵਿੱਚ ਜਾ ਕੇ ਕੇਰਲ ਦੇ ਹੜ ਪੀੜਤਾਂ ਲਈ ਦਾਨ ਪੇਟੀਆਂ ਲੈ ਕੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੇਣ ਦੀ ਅਪੀਲ ਕੀਤੀ।

Advertisements

ਸ਼ਹਿਰ ਵਾਸੀਆਂ ਨੇ ਉਹਨਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਪੂਰਾ ਸਹਿਯੋਗ ਦਿੱਤਾ। ਸਟੇਟ ਭਾਜਪਾ ਵੱਲੋਂ ਤਿਕਸ਼ਨ ਸੂਦ ਨੂੰ ਕੇਰਲ ਦੇ ਹੜ ਪੀੜਤਾਂ ਲਈ ਦਿੱਤੇ ਪ੍ਰੋਗਰਾਮ ਅਨੁਸਾਰ ਉਹ ਪੂਰਾ ਦਿਨ ਇਸ ਟੀਮ ਵਿੱਚ ਹਾਜ਼ਰ ਰਹੇ। ਤਿਕਸ਼ਨ ਸੂਦ ਅਤੇ ਸ਼ਿਵ ਸੂਦ ਨੇ ਹਰ ਦੁਕਾਨ ਤੇ ਜਾ ਕੇ ਸਹਿਯੋਗ ਦੀ ਅਪੀਲ ਕੀਤੀ। ਜਿਲਾ ਭਾਜਪਾ ਪ੍ਰਧਾਨ ਵਿਜੇ ਪਠਾਨੀਆਂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਹੁਸ਼ਿਆਰਪੁਰ ਭਾਜਪਾ ਵੱਲੋਂ ਸ਼ਹਿਰ ਵਿੱਚੋਂ ਇਕੱਠੀ ਕੀਤੀ ਗਈ 150090 ਰੁਪਏ ਦੀ ਰਾਸ਼ੀ ਭਾਜਪਾ ਦੇ ਹੈਡ ਕੁਆਟਰ ਵਿਖੇ ਭੇਜੀ ਜਾ ਰਹੀ ਹੈ।

ਤਿਕਸ਼ਨ ਸੂਦ ਅਤੇ ਸ਼ਿਵ ਸੂਦ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪੁੰਨ ਦੇ ਕੰਮ ਵਿੱਚ ਗਰੀਬ ਤੋਂ ਗਰੀਬ ਅਤੇ ਅਮੀਰ ਸਾਰੇ ਸ਼ਹਿਰ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਸਾਰਿਆਂ ਦੇ ਧੰਨਵਾਦੀ ਹਨ। ਸ਼ਿਵ ਸੂਦ ਨੇ ਅਪੀਲ ਕੀਤੀ ਕਿ ਕੇਰਲਾ ਦੇ ਹੜ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਦਿਲ ਖੋਲ ਕੇ ਸਹਿਯੋਗ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here