ਜ਼ਿਲਾ ਪਠਾਨਕੋਟ ਵਿੱਚ ਬਾਲ ਵਿਕਾਸ ਮੰਤਰੀ ਅਰੂਣਾ ਚੋਧਰੀ ਨੇ ਕੀਤੀ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਸੇਵਾ ਨੂੰ ਲਾਗੂ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸਮਾਰਟ ਰਾਸ਼ਨ ਕਾਰਡਾਂ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਚੰਡੀਗੜ ਵਿੱਚ ਇਸ ਸੇਵਾ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਜਦਕਿ ਸੂਬਾ ਭਰ ਵਿੱਚ ਜ਼ਿਲਾ ਪੱਧਰੀ ਸਮਾਗਮਾਂ ਦੌਰਾਨ ਮੰਤਰੀ ਸਾਹਿਬਾਨ ਅਤੇ ਲੋਕਲ ਐਮਐਲਏਜ਼ ਵੱਲੋਂ ਇਨਾਂ ਸਮਾਰਟ ਕਾਰਡਾਂ ਨੂੰ ਵੰਡਣ ਦੀ ਸ਼ੁਰੂਆਤ ਕੀਤੀ ਗਈ। ਜ਼ਿਲਾ ਪਠਾਨਕੋਟ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਲਾਂਚ ਕਰਨ ਲਈ ਅਰੂਣਾ ਚੋਧਰੀ ਸਮਾਜਿੱਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਸਮਾਰਟ ਰਾਸ਼ਨ ਕਾਰਡ ਯੋਜਨਾ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਅਰੂਣਾ ਚੋਧਰੀ ਸਮਾਜਿੱਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਦੱਸਿਆ ਕਿ ਹੁਣ ਇਸ ਨਵੀਂ ਯੋਜਨਾ ਦੇ ਤਹਿਤ ਲਾਭਪਾਤਰੀ ਪੰਜਾਬ ਦੇ ਕਿਸੇ ਵੀ ਜ਼ਿਲੇ ਜਾਂ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਸਥਿਤ ਡਿਪੂ ਤੋਂ ਆਪਣਾ ਬਣਦਾ ਅਨਾਜ ਦਾ ਕੋਟਾ ਲੈ ਸਕਣਗੇ।

Advertisements

ਅੱਜ ਦੇ ਇਸ ਸਮਾਗਮ ਵਿਚ ਉਨਾਂ ਨਾਲ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ, ਅਨਿਲ ਦਾਰਾ ਚੇਅਰਮੈਨ ਜਿਲਾ ਪਲਾਨਿੰਗ ਬੋਰਡ ਪਠਾਨਕੋਟ, ਵਿਭੂਤੀ ਸਰਮਾ ਚੇਅਰਮੈਨ ਇੰਪਰੂਵਮੈਂਟ ਟਰਸਟ, ਸੰਜੀਵ ਬੈਂਸ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਜਸਬੀਰ ਸਿੰਘ ਚੇਅਰਮੈਨ ਜਿਲਾ ਪਰਿਸਦ, ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਰਾਕੇਸ ਬੱਬਲੀ, ਅਜੈ ਕੁਮਾਰ, ਨਿਤਨ ਲਾਡੀ, ਸਾਹਿਬ ਸਿੰਘ ਸਾਬਾ, ਪੰਨਾ ਲਾਲ ਭਾਟੀਆ, ਗੋਰਬ ਬਡੇਹਰਾ ਆਦਿ ਪਾਰਟੀ ਕਾਰਜਕਰਤਾ ਵੀ ਮੌਜੂਦ ਸਨ। ਇਸ ਮੋਕੇ ਤੇ ਸੰਬੋਧਨ ਕਰਦਿਆਂ ਅਰੂਣਾ ਚੋਧਰੀ ਸਮਾਜਿੱਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਕੁੱਲ 516 ਡੀਪੂ ਹਨ ਅਤੇ 86 ਹਜਾਰ 593 ਕਾਰਡ ਹੋਲਡਰ ਹਨ ਜਦਕਿ ਇਸ ਸਮੇਂ 3 ਲੱਖ 43 ਹਜਾਰ ਲਾਭਪਾਤਰੀ ਹਨ। ਉਨਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਇੱਕ ਕਰੋੜ 41 ਲੱਖ ਲਾਭਪਾਤਰੀ ਹਨ ਅਤੇ 35 ਲੱਖ ਕਾਰਡ ਬਣਾਏ ਗਏ ਹਨ।

ਉਨਾਂ ਕਿਹਾ ਕਿ ਅੱਜ ਖੁਸੀ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜਿਵੈਂ ਅੱਜ ਕਿਹਾ ਕਿ ਕਰੀਬ 9 ਲੱਖ ਪਰਿਵਾਰ ਅਜਿਹੇ ਸਨ ਜੋ ਇਸ ਸਕੀਮ ਅੰਦਰ ਕਵਰ ਹੁੰਦੇ ਸੀ ਪਰ ਉਹ ਸਰਕਾਰ ਦੇ ਕੋਟੇ ਅੰਦਰ ਕਵਰ ਨਹੀਂ ਹੁੰਦੇ ਸਨ ਪਰ ਹੁਣ ਉਨਾਂ 9 ਲੱਖ ਪਰਿਵਾਰਾਂ ਨੂੰ ਵੀ ਇਸ ਕਾਰਡ ਸਕੀਮ ਵਿੱਚ ਸਾਮਲ ਕੀਤਾ ਜਾਵੇਗਾ। ਉਨਾ ਦੱਸਿਆ ਕਿ  ਇਸ ਸਕੀਮ ਤਹਿਤ ਏ.ਏ.ਵਾਈ. ਕਾਰਡ ਧਾਰਕਾਂ ਨੂੰ 35 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ ਦਿੱਤੀ ਜਾ ਰਹੀ ਹੈ ਅਤੇ ਪੀ.ਐਚ.ਐਚ. ਕਾਰਡ ਧਾਰਕਾਂ ਨੂੰ 5 ਕਿਲੋ ਕਣਕ ਪ੍ਰਤੀ ਮਹੀਨਾ ਪ੍ਰਤੀ ਮੈਂਬਰ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸਕੀਮ ਤਹਿਤ 6 ਮਹੀਨੇ ਦੀ ਕਣਕ ਇਕੱਠੀ ਦਿੱਤੀ ਜਾਂਦੀ ਹੈ। ਇਹ ਕਣਕ ਦੀ ਵੰਡ ਈ-ਪੋਜ ਮਸ਼ੀਨਾਂ ਰਾਹੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਹੇਰਾ-ਫੇਰੀ ਨਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਜ ਦਾ ਦਿਨ ਇਕ ਨਵੈਂ ਇਨਕਲਾਬ ਦੀ ਸ਼ੁਰੁਆਤ ਹੈ ਕਿਉਕਿ ਭਾਂਵੇ ਵੈਲਫੇਅਰ ਸਟੇਟ ਦੀ ਸ਼ੁਰੁਆਤ ਵੇਲੇ ਤੋਂ ਸਰਕਾਰਾਂ ਵਲੋਂ ਲੋੜਵੰਦ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਅਧੀਨ ਰਾਸ਼ਨ ਦਿੱਤਾ ਜਾਂਦਾ ਰਿਹਾ, ਪਰ ਉਸ ਪ੍ਰਣਾਲੀ ਵਿਚ ਕਈ ਕਮੀਆਂ ਸਨ ।

ਉਨਾਂ ਦੱਸਿਆ ਕਿ ਡਿਪੂ ਹੋਲਡਰ ਕਈ ਵਾਰ ਗਰੀਬਾਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਨੂੰ ਨਾ ਵੰਡ ਕੇ ,ਖਾਤਿਆਂ ਵਿਚ ਗਲਤ ਐਂਟਰੀ ਕਰ ਦਿੰਦੇ ਸਨ ਅਤੇ ਰਾਸ਼ਨ ਨੂੰ ਬਲੈਕ ਮਾਰਕਿਟ ਵਿਚ ਵੇਚ ਦਿੰਦੇ ਸਨ। ਉਨਾ ਕਿਹਾ ਕਿ ਇਸ ਬਿਮਾਰੀ ਦਾ  ਇਲਾਜ ਕਰਨ ਵਾਸਤੇ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਇਸ ਨਵੇਂ ਇਨਕਲਾਬ ਦੀ ਸ਼ੁਰੂਆਤ ਹੋਈ ਹੈ।  Àਨਾਂ ਕਿਹਾ ਕਿ ਹੁਣ ਡਿਪੂ  ਹੋਲਡਰਾਂ ਵੱਲੋਂ ਕੀਤੇ ਜਾਣ ਵਾਲੇ ਹੇਰ ਫੇਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨਾਂ ਜਨਤਾ ਨੂੰ ਇਹ ਅਪੀਲ ਵੀ ਕੀਤੀ ਕਿ ਸਮਾਰਟ ਰਾਸ਼ਨ ਕਾਰਡ ਛੇਤੀ ਹੀ ਉਨਾਂ ਤੱਕ ਪਹੁੰਚ ਜਾਣਗੇ ਅਤੇ ਜੇਕਰ ਅਜੇ ਵੀ ਕੋਈ ਰਾਸ਼ਨ ਕਾਰਡ ਬਣਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਪਣਾ ਕਾਰਡ ਬਣਵਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਮਾਰਟ ਰਾਸ਼ਨ ਕਾਰਡ ਦੀ ਮੱਦਦ ਨਾਲ ਕੋਈ ਵੀ ਲਾਭਪਾਤਰੀ ਪਰਿਵਾਰ ਕਿਸੇ ਵੀ ਰਾਜ, ਜਿਲੇ ਜਾਂ ਕਿਸੇ ਵੀ ਡਿਪੂ ਹੋਲਡਰ ਤੋਂ ਆਪਣਾ ਬਣਦਾ ਕਣਕ ਦਾ ਕੋਟਾ ਲੈ ਸਕਦਾ ਹੈ। ਜਿਵੇਂ ਸਾਡੇ ਬੈਂਕ ਦਾ ਏ.ਟੀ.ਐਮ. ਕਾਰਡ ਹੁੰਦਾ ਹੈ, ਉਸ ਤਰਾਂ ਹੀ ਆਕਾਰ ਵਿੱਚ ਛੋਟਾ ਹੁਂਦਾ ਹੈ। ਉਹਨਾਂ ਕਿਹਾ ਕਿ ਇਸ ਤਰਾਂ ਇਹ ਕਾਰਡ ਦੀ ਸੰਭਾਲ ਕਰਨੀ ਵੀ ਬਹੁਤ ਸੌਖੀ ਹੈ। ਲਾਭਪਾਤਰੀ ਆਪਣੀ ਜੇਬ ਵਿੱਚ ਹੀ ਪਾ ਕੇ ਇਸ ਨੂੰ ਰੱਖ ਸਕਦਾ ਹੈ ਅਤੇ ਲੋੜ ਪੈਣ ਤੇ ਵਰਤ ਸਕਦਾ ਹੈ।

LEAVE A REPLY

Please enter your comment!
Please enter your name here