ਨਰਸਾਂ ਨੇ ਕਾਲੇ ਬਿੱਲੇ ਲਾਕੇ ਸਿਵਲ ਹਸਪਤਾਲ ਅੱਗੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਰਸਿੰਗ ਐਸੋਸੀਏਸ਼ਨ ਵੱਲੋਂ 2 ਘੰਟੇ ਦੀ ਹੜਤਾਲ 6ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਨਰਸਾਂ ਵੱਲੋ ਕਾਲੇ ਬਿੱਲੇ ਲਾਕੇ ਸਿਵਲ ਹਸਪਤਾਲ ਦੀ ਐਮਰਜੈਂਸੀ ਅੱਗੇ 2 ਘੰਟੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇ ਬਾਜੀ ਕੀਤੀ ਗਈ। ਇਸ ਮੋਕੇ ਤੇ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਗੁਰਜੀਤ ਕੋਰ ਨੇ ਦੱਸਿਆ ਕਿ ਇਹ ਦੋ ਘੰਟੇ ਦੀ ਹੜਤਾਲ ਅਣ ਮੱਥੇ ਸਮੇ ਲਈ ਹੈ ਜਦ ਤੱਕ ਪੰਜਾਬ ਸਰਕਾਰ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਮੰਗਾ ਨਹੀ ਮੰਨਦੀ ਉਦੋ ਤੱਕ ਸੰਘਰਸ਼ ਜਾਰੀ ਰਹੇਗਾ ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ ਜੇਕਰ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਸਰਾਕਰ ਨੂੰ ਸਬਕ ਸਿਖਾਣਗੀਆਂ ।

Advertisements

ਉਹਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਵਿੱਚ ਨਰਸਿੰਗ ਸਟਾਫ ਫਰੰਟ ਲਾਇਨ ਤੇ ਆਪਣਾ ਕੰਮ ਕਰ ਰਿਹੀਆ ਹਨ ਤੇ ਪੰਜਾਬ  ਸਰਕਾਰ ਵੱਲੋ ਸਾਡੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋ ਨਵੀ ਭਰਤੀ ਮੁਤਾਬਿਕ ਸਟਾਫ ਨਰਸਿੰਜ ਨੂੰ ਸਤਵੇ ਲੈਬਲ ਤੋ ਚੁਕੇ ਪੰਜਾਵੇ ਲੈਵਲ ਤੇ ਲਿਆਂਦਾ ਗਿਆ ਹੈ । ਉਸ ਤੋਂ ਬਆਦ ਡੀਆਰਐਮਈ ਵੱਲੋ ਕੀਤੀ ਜਾ ਰਹੀ ਨਵੀ ਭਰਤੀ ਮੁਤਾਬਿਕ ਹੁਣ ਨਵੇ ਸਟਾਫ ਨੂੰ ਦਰਜਾ ਚਾਰ ਦੇ ਬਰਾਬਰ ਦੇ ਤਨਖਾਹ ਦੇਣਾ ਫਿਕਸ ਕੀਤਾ ਹੈ । ਇਸ ਮੋਕ ਤੇ ਐਸੋਸੀਏਸ਼ਨ ਦੀ ਸੈਕਟਰੀ ਸੁਰਿੰਦਰ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਠੇਕੇ ਅਧਾਰ ਤੇ ਐਨ. ਐਚ. ਐਮ. ਤੇ ਰੱਖੀਆ ਸਟਾਫ ਨਰਸਾਂ ਨੂੰ ਵੀ ਫੋਰੀ ਤੋਰ ਪੱਕਾ ਕੀਤਾ ਜਾਵੇ ਤੇ ਪਹਿਲਾਂ ਕੰਮ ਕਰ ਰਹੀਆਂ ਸਟਾਫ ਨਰਸਾ ਦੇ ਬਰਾਬਰ ਤਨਖਾਹ ਤੇ ਭੱਤੇ ਦਿੱਤੇ ਜਾਣ। ਇਸ ਮੋਕੇ ਤੇ ਮੇਟਰਨ ਹਰਭਜਨ ਕੋਰ , ਅਨਪੂਰਨਾ ਬਾਲੀ , ਸਰਨਜੀਤ ਕੋਰ , ਹਰਜੀਤ ਕੋਰ , ਜਸਵੀਰ ਕੋਰ , ਅਨੀਤਾ , ਸੁਨੀਤਾ , ਹਰਪ੍ਰੀਤ ਕੋਰ ਤੇ ਹੋਰ ਵੀ ਹਾਜਰ ਸਨ।  

LEAVE A REPLY

Please enter your comment!
Please enter your name here