ਜਿਲੇ ਵਿੱਚ 103 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 3472, 7 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1735 ਨਵੇਂ ਸੈਂਪਲ ਲੈਣ ਨਾਲ ਅਤੇ 1808 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 103 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3472 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 85337 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 80446 ਸੈਪਲ  ਨੈਗਟਿਵ,  ਜਦਕਿ 1784 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 109 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 110 ਹੈ ।

Advertisements

ਐਕਟਿਵ ਕੇਸਾ ਦੀ ਗਿਣਤੀ 988 ਹੈ ਤੇ 2375  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 103  ਪਾਜੇਟਿਵ ਕੇਸ ਹਨ । ਹੁਸ਼ਿਆਰਪੁਰ ਸ਼ਹਿਰ 21 ਕੇਸ ਸਬੰਧਿਤ ਹਨ ਜਦ ਕੇ 82 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ  । ਇਸ ਤੋ ਇਲਾਵਾ 7 ਮੌਤਾਂ (1) 52 ਸਾਲਾ ਔਰਤ ਮਿਸ਼ਰਾ ਮੁਹੱਲਾ ਹੁਸ਼ਿਆਰਪੁਰ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (2) 60 ਸਾਲਾ ਵਿਆਕਤੀ ਵਾਸੀ ਝੀਗੜ ਕਲਾ ਮੌਤ ਐਮ. ਐਚ ਜਲੰਧਰ । (3) 70 ਸਾਲਾ ਵਿਆਕਤੀ ਹਰਮੋਇਆ ਦੀ ਮੌਤ ਐਮ ਐਚ ਜਲੰਧਰ , (4) 55 ਸਾਲਾ ਵਿਆਕਤੀ ਸੀਗੜੀਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ । (5) 36 ਸਾਲਾ ਔਰਤ ਮੇਘੋਵਾਲ ਪਾਲਦੀ ਬਲਾਕ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (6) 70 ਸਾਲਾ ਵਿਆਕਤੀ ਗੋਕਲ ਨਗਰ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ (7) 75 ਸਾਲਾ ਔਰਤ ਵਾਸੀ ਪਲਾਹੀ ਮੌਤ ਪੀ. ਜੀ. ਆਈ ਚੰਡੀਗੜ ।

ਇਹ ਸੱਤੇ  ਮਰੀਜ ਕੋਰੋਨਾ ਪਾਜੇਟਿਵ ਸਨ । ਸਿਵਲ ਸਰਜਨ ਨੇ ਲੋਕਾਂ ਨੂੰ  ਅਪੀਲ ਕਰਾਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਨੂੰ ਜਰੂਰੀ ਜਾਂਚ ਲਈ ਜਿਸ ਵਿੱਚ ਥਰਾਮਮੀਟਰ , ਐਕਸੀਮੀਟਰ ਤੇ ਜਰੂਰਤ ਅਨੁਸਾਰ ਦਵਾਈਆਂ ਦੀ ਕਿੱਟ ਸਿਹਤ ਵਿਭਾਗ ਵੱਲੋ ਦਿੱਤੀ ਜਾਦੀ ਹੈ ਜਿਸ ਨਾਲ ਘੱਟ ਲੱਛਣਾ ਵਾਲਾ ਵਿਅਕਤੀ ਘਰ ਵਿੱਚ ਹੀ ਸਾਵਧਾਨੀਆਂ ਅਪਣਾਉਦੇ ਹੋਏ ਕੋਰੋਨਾ ਤੇ ਆਪਣੀ ਜਿੱਤ ਪ੍ਰਾਪਤ ਕਰ ਲੈਦਾ ਹੈ ।

LEAVE A REPLY

Please enter your comment!
Please enter your name here