ਦੁਨੀਆਂ ਭਰ ਦੇ ਲੋਕਤੰਤਰਿਕ ਦੇਸ਼ਾਂ ਨੇ ਇਕੱਠੇ ਹੋ ਕੇ ਕੋਵਿਡ-19 ਦੌਰਾਨ ਚੋਣਾਂ ਕਰਵਾਉਣ ਸਬੰਧੀ ਤਜਰਬੇ ਕੀਤੇ ਸਾਂਝੇ

ਨਵੀਂ ਦਿੱਲੀ/ਚੰਡੀਗੜ (ਦ ਸਟੈਲਰ ਨਿਊਜ਼)। ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬਾਡੀਜ (ਏ-ਵੈਬ) ਦੀ ਪ੍ਰਧਾਨਗੀ ਦਾ ਇੱਕ ਸਾਲ ਪੂਰਾ ਹੋਣ ‘ਤੇ ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ”ਮੁੱਦੇ, ਕੋਵਿਡ -19 ਦੌਰਾਨ ਚੋਣਾਂ ਦੇ ਆਯੋਜਨ ਲਈ ਚੁਣੌਤੀਆਂ ਅਤੇ ਸਾਵਧਾਨੀਆਂ” ਵਿਸ਼ੇ ‘ਤੇ ਇੱਕ ਇੰਟਰਨੈਸ਼ਨਲ ਵੈਬਿਨਾਰ ਦੀ ਮੇਜਬਾਨੀ ਕੀਤੀ। ਇਹ ਅਜਿਹਾ ਮੌਕਾ ਸੀ ਜਦੋਂ ਦੁਨੀਆਂ ਭਰ ਦੇ ਲੋਕਤੰਤਰਿਕ ਦੇਸ਼ਾਂ ਨੇ ਇਕੱਠੇ ਹੋਕੇ ਕੋਵਿਡ-19 ਦੌਰਾਨ ਚੋਣਾਂ ਦਾ ਆਯੋਜਨ ਕਰਵਾਉਣ ਸਬੰਧੀ ਤਜਰਬੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬੈਂਗਲੁਰੂ ਵਿਖੇ ਆਯੋਜਤ ਹੋਏ ਏ-ਵੈਬ ਦੀ ਚੌਥੀ ਮਹਾਂਸਭਾ ਦੇ ਸੰਮੇਲਨ ਦੌਰਾਨ 2019-2021 ਲਈ 3 ਸਤੰਬਰ, 2019 ਨੂੰ ਭਾਰਤ ਨੇ ਚੇਅਰ ਦਾ ਅਹੁਦਾ ਸੰਭਾਲਿਆ ਸੀ ।

Advertisements

ਵੈਬਿਨਾਰ ਦਾ ਉਦਘਾਟਨ ਕਰਦਿਆਂ ਭਾਰਤ ਦੇ ਮਾਣਯੋਗ ਮੁੱਖ ਚੋਣ ਕਮਿਸ਼ਨਰ ਅਤੇ ਚੇਅਰਪਰਸਨ( ਏ-ਵੈਬ ) ਸੁਨੀਲ ਅਰੋੜਾ ਨੇ ਕਿਹਾ ਕਿ ਮਹਾਂਮਾਰੀ ਦੇ ਸਿਹਤ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਵਿਸ਼ਵ ਵਿਚ  ਚੋਣਾਂ ਕਰਵਾਉਣਾ ਬਹੁਤਾ ਔਖਾ ਹੈ। ਉਨਾਂ ਕਿਹਾ ਕਿ ਹਰ ਦੇਸ਼ ਦਾ ਪ੍ਰਸੰਗਿਕ ਢਾਂਚਾ ਵੱਖੋ-ਵੱਖਰਾ ਹੈ, ਬਿਮਾਰੀ ਦਾ ਪ੍ਰਭਾਵ ਵੀ ਵੱਖਰਾ ਵੱਖਰਾ ਹੈ  ਅਤੇ ਇਸ ਲਈ ਹਰੇਕ ਦੇਸ਼ ਦੀ ਨਾਵਲ ਕੋਰੋਨਾ ਵਾਇਰਸ ਅਤੇ ਇਸਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਲੜਨ ਦੀ ਸਮਰੱਥਾ ਵੀ ਵੱਖ ਹੈ। ਉਨਾਂ ਕਿਹਾ ਕਿਦੱਖਣੀ ਕੋਰੀਆ, ਆਸਟਰੇਲੀਆ, ਮਾਲਾਵੀ, ਤਾਈਵਾਨ, ਮੰਗੋਲੀਆ ਅਤੇ ਹੋਰ ਬਹੁਤ ਸਾਰੇ ਦੇਸ਼ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਪ੍ਰਬੰਧਾਂ ਨੂੰ ਅਪਣਾ ਕੇ ਹੀ ਨਿਰਧਾਰਤ ਚੋਣਾਂ  ਕਰਵਾ ਕੇ ਅੱਗੇ ਵਧੇ ਹਨ। ਅਜਿਹੇ ਸੁਚੱਜੇ ਪ੍ਰਬੰਧਾਂ ਨੂੰ ਅਪਣਾਉਣ ਦੀ ਲੋੜ ਹੈ। ਸੁਨੀਲ ਅਰੋੜਾ ਨੇ ਦੱਸਿਆ ਕਿ ਭਾਰਤ ਵਿਚ ਚੋਣਾਂ ਵੱਡੀਆਂ ਚੁਣੌਤੀਆਂ ਹਨ ਵੱਡਾ ਚੋਣ ਖੇਤਰ, ਭੂਗੋਲਿਕ ਅਤੇ ਭਾਸ਼ਾਈ ਵਿਭਿੰਨਤਾਵਾਂ ਅਤੇ ਵੱਖੋ ਵੱਖਰੇ ਮੌਸਮ ਦੀ ਸਥਿਤੀ ਆਦਿ। ਬਿਹਾਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪੈਮਾਨੇ ਬਾਰੇ ਵਿਸਥਾਰ ਦਿੰਦਿਆਂ ਉਨਾਂ ਦੱਸਿਆ ਕਿ ਬਿਹਾਰ ਵਿੱਚ ਵੋਟਰਾਂ ਦੀ  ਕੁੱਲ ਗਿਣਤੀ 72.9 ਮਿਲੀਅਨ ਹੈ।

ਚੋਣਾਂ ‘ਤੇ ਕੋਵਿਡ -19 ਦੇ ਪ੍ਰਭਾਵਾਂ ਬਾਰੇ ਸਪੱਸ਼ਟ ਕਰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਕਿਵੇਂ ਕੋਵਿਡ 19 ਸੰਕਟਕਾਲੀ ਅਤੇ ਸਮਾਜਕ ਦੂਰੀ ਦੇ ਉਪਾਵਾਂ ਲਈ  ਭਾਰਤੀ ਚੋਣ ਕਮਿਸ਼ਨ ਦੇ ਮੌਜੂਦਾ ਨਿਰਦੇਸ਼ਾਂ ਨੂੰ  ਮੁੜ ਪੜਚੋਲਣ ਦੀ ਜ਼ਰੂਰਤ ਹੈ। ਇੱਕ ਪੋਲਿੰਗ ਸਟੇਸ਼ਨ ‘ਤੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ ਨੂੰ 1500 ਤੋਂ ਘਟਾ ਕੇ 1000 ਕਰ ਦਿੱਤਾ ਗਿਆ ਅਤੇ ਨਤੀਜੇ ਵਜੋਂ ਪੋਲਿੰਗ ਸਟੇਸਨਾਂ ਦੀ ਗਿਣਤੀ ਵਿੱਚ 40%  ਉਛਾਲ ਆਇਆ ਜੋ ਕਿ 65,000 ਤੋਂ ਵਧ ਕੇ 100,000 ਹੋ ਗਏ । ਇਹਨਾਂ ਤਬਦੀਲੀਆਂ ਨਾਲ ਲਾਜਿਸਟਿਕਸ ਅਤੇ ਮਨੁੱਖੀ ਸ਼ਕਤੀ ਵਿੱਚ ਵਾਧਾ ਹੋਵੇਗਾ। ਸੀਈਸੀ ਨੇ ਉਜਾਗਰ ਕੀਤਾ ਕਿ ਕਮਿਸ਼ਨ ਬਿਹਾਰ ਦੇ ਦੌਰੇ ਸਬੰਧੀ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਫੈਸਲਾ ਲਵੇਗਾ। ਮੁੱਖ ਚੋਣ ਕਮਿਸਨਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸਨ ਨੇ ਬਜੁਰਗ ਨਾਗਰਿਕਾਂ, ਮਹਿਲਾਵਾਂ, ਦਿਵਿਆਂਗਾਂ ਅਤੇ ਮੌਜੂਦਾ ਹਾਲਤਾਂ ਵਿੱਚ ਕੋਵਿਡ ਪਾਜਾਟਿਵ ਵੋਟਰਾਂ ਅਤੇ ਕੁਆਰੰਟੀਨ ਅਧੀਨ ਲੋਕਾਂ ਨੂੰ ਵੋਟ ਪਾਉਣ ਦੀ ਸੁਵਿਧਾ ਦੇਣ ‘ਤੇ ਜੋਰ ਦਿੱਤਾ ਹੈ।

ਇਸ ਸੰਦਰਭ ਵਿੱਚ, ਸੀ.ਈ.ਸੀ. ਨੇ ਦੱਸਿਆ ਕਿ ਕਿਵੇਂ, ਨਵੰਬਰ-ਦਸੰਬਰ 2019 ਵਿੱਚ ਝਾਰਖੰਡ ਦੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਫਰਵਰੀ 2020 ਵਿੱਚ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 80 ਸਾਲ ਵੱਧ ਉਮਰ ਵਾਲਿਆਂ ਵਿਅਕਤੀਆਂ, ਦਿਵਿਆਂਗਾਂ ਅਤੇ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਿਅਕਤੀਆਂ ਨੂੰ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਗਈ ਸੀ। ਪੋਸਟਲ ਬੈਲਟ ਦੀ ਇਹ ਸਹੂਲਤ ਉਹਨਾਂ ਕੋਵਿਡ ਪਾਜੇਟਿਵ ਵੋਟਰਾਂ ਨੂੰ ਵੀ ਦਿੱਤੀ ਗਈ ਜੋ ਕਿ ਕੁਆਰੰਟੀਨ ਅਧੀਨ ਜਾਂ ਹਸਪਤਾਲ ਵਿੱਚ ਦਾਖਲ ਹਨ। ਸੁਨੀਲ ਅਰੋੜਾ ਨੇ ਕੋਵਿਡ ਦੌਰਾਨ ਚੋਣਾਂ ਕਰਵਾਉਣ ਲਈ ਉਚਿਤ ਅਤੇ ਵਿਸਥਾਰਤ ਦਿਸਾ ਨਿਰਦੇਸਾਂ ਬਣਾਉਣ ਬਾਰੇ ਦੱਸਿਆ।ਉਨਾਂ ਜੂਨ, 2020 ਦੇ ਮਹੀਨੇ ਰਾਜ ਸਭਾ ਦੀਆਂ 18 ਸੀਟਾਂ ‘ਤੇ ਹੋਈਆਂ ਚੋਣਾਂ ਦੇ ਸਫਲ ਆਯੋਜਨ ਦਾ ਵੀ ਜਕਿਰ ਕੀਤਾ। ਉਹਨਾਂ ਦੱਸਿਆ ਕਿ ਸਾਲ 2021 ਦੇ ਪਹਿਲੇ ਅੱਧ ਵਿਚ ਪੱਛਮੀ ਬੰਗਾਲ, ਅਸਾਮ, ਕੇਰਲਾ, ਪੁਡੂਚੇਰੀ ਅਤੇ ਤਾਮਿਲਨਾਡੂ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ। ਸੀ.ਈ.ਸੀ ਨੇ ਸਤੰਬਰ 2019 ਵਿਚ ਬੰਗਲੁਰੂ ਵਿਚ ਹੋਈ ਏ.ਡਬਲਯੂ.ਈ.ਬੀ. ਮਹਾਂਸਭਾ ਨੂੰ ਯਾਦ ਕੀਤਾ।

ਉਹਨਾਂ ਦੱਸਿਆ ਕਿ ਅੱਜ ਇਹ ਵੈਬਿਨਾਰ ਈ.ਸੀ.ਆਈ. ਵਲੋਂ ਏ-ਡਬਲਯੂ.ਈ.ਬੀ. ਦੇ ਚੇਅਰਮੈਨ ਵਜੋਂ ਇਕ ਸਾਲ ਦਾ ਕਾਰਜਕਾਲ ਮੁਕੰਮਲ ਕਰਨ ਮੌਕੇ ਇੰਡੀਆ ਏ-ਡਬਲਯੂ.ਈ.ਬੀ. ਸੈਂਟਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਜਾਰੀ ਕੀਤੇ ਜਾ ਰਹੇ ਦੋ ਪ੍ਰਕਾਸਨਾਂ ‘ਦੇਸਾਂ, ਈਐਮਬੀਜ ਦੇ ਮੈਂਬਰ ਅਤੇ ਏ-ਡਬਲਯੂ.ਈ.ਬੀ. ਦੀਆਂ ਸਹਿਭਾਗੀ ਸੰਸਥਾਵਾਂ ਦੇ ਸੰਖੇਪ ਪ੍ਰੋਫਾਈਲ’ ਅਤੇ ‘ਕੋਵਿਡ-19 ਅਤੇ ਅੰਤਰਰਾਸਟਰੀ ਚੋਣ ਤਜਰਬਾ’, ਦਾ ਜਕਿਰ ਕਰਦਿਆਂ ਉਹਨਾਂ ਕਿਹਾ ਕਿ ਇਹ ਖੋਜਕਰਤਾਵਾਂ ਅਤੇ ਅਭਿਆਸ ਕਰਨ ਵਾਲਿਆਂ ਲਈ ਇਕੋ ਜਿਹੇ ਲਾਭਕਾਰੀ ਸਾਧਨ ਸਾਬਤ ਹੋਣਗੇ। ਉਨਾਂ ਕਿਹਾ ਕਿ ਏ-ਡਬਲਯੂ.ਈ.ਬੀ. ਇੰਡੀਆ ਸੈਂਟਰ ਨੇ “ਏ.ਡਬਲਯੂ.ਈ.ਬੀ. ਜਰਨਲ ਆਫ ਇਲੈਕਸਨਜ” ਨਾਮਕ ਵਿਸਵ ਪੱਧਰੀ ਰਸਾਲਾ ਪ੍ਰਕਾਸਤ ਕਰਨ ਵਿੱਚ ਵੀ ਕਾਫੀ ਪ੍ਰਗਤੀ ਕੀਤੀ ਹੈ। ਇਸ ਰਸਾਲੇ ਦਾ ਪਹਿਲਾ ਅੰਕ ਮਾਰਚ 2021 ਵਿੱਚ ਜਾਰੀ ਕੀਤਾ ਜਾਵੇਗਾ।

ਇਸ ਵੈਬਿਨਾਰ ਵਿੱਚ ਦੁਨੀਆਂ ਭਰ ਦੇ 45 ਦੇਸਾਂ (ਜਿਵੇਂ ਅੰਗੋਲਾ, ਅਰਜਨਟੀਨਾ, ਆਸਟਰੇਲੀਆ, ਬੰਗਲਾਦੇਸ, ਭੂਟਾਨ, ਬੋਸਨੀਆ ਅਤੇ ਹਰਜੇਗੋਵਿਨਾ, ਬੋਤਸਵਾਨਾ, ਬ੍ਰਾਜੀਲ, ਕੰਬੋਡੀਆ, ਕੈਮਰੂਨ, ਕੋਲੰਬੀਆ, ਡੈਮੋਕਰੇਟਿਕ ਰੀਪਬਲਿਕ ਆਫ ਕੌਂਗੋ, ਡੋਮਿਨਿਕਾ, ਅਲ ਸੈਲਵਾਡੋਰ, ਈਥੋਪੀਆ, ਫਿਜੀ, ਜਾਰਜੀਆ, ਇੰਡੋਨੇਸੀਆ, ਜਾਰਡਨ, ਕਜਾਕਿਸਤਾਨ, ਰੀਪਬਲਿਕ ਆਫ ਕੋਰੀਆ, ਕਿਰਗਿਜ ਰਿਪਬਲਿਕ, ਲਾਇਬੇਰੀਆ, ਮਾਲਾਵੀ, ਮਾਲਦੀਵ, ਮਾਲਡੋਵਾ, ਮੰਗੋਲੀਆ, ਮੋਜਾਮਬੀਕ, ਨਾਈਜੀਰੀਆ, ਫਿਲਸਤੀਨ, ਫਿਲਪੀਨਜ, ਰੋਮਾਨੀਆ, ਰੂਸ, ਸਾਓ ਟੋਮ ਅਤੇ ਪ੍ਰਿੰਸਿਪ, ਸੋਲੋਮਨ ਆਈਲੈਂਡ, ਸੀਅਰਾ ਲਿਓਨ, ਦੱਖਣੀ ਅਫਰੀਕਾ, ਸ੍ਰੀਲੰਕਾ, ਸੂਰੀਨੇਮ, ਸਵੀਡਨ, ਤਾਈਵਾਨ, ਟੋਂਗਾ, ਤੁਰਕੀ, ਉਜਬੇਕਿਸਤਾਨ ਅਤੇ ਜ਼ਾਂਬੀਆ) ਦੇ 120 ਤੋਂ ਵੱਧ ਪ੍ਰਤੀਨਿਧੀਆਂ ਅਤੇ 4 ਅੰਤਰਰਾਸਟਰੀ ਸੰਸਥਾਵਾਂ (ਜਿਵੇਂ ਇੰਟਰਨੈਸਨਲ ਆਈ.ਡੀ.ਈ.ਏ., ਇੰਟਰਨੈਸਨਲ ਫਾਊਂਡੇਸ਼ਨ ਆਫ਼ ਇਲੈਕਟੋਰਲ ਸਿਸਟਮਜ਼ (ਆਈ.ਐਫ.ਈ.ਐਸ.), ਐਸੋਸੀਏਸਨ ਆਫ਼ ਵਰਲਡ ਇਲੈਕਸਨ ਬਾਡੀਜ (ਏ-ਡਬਲਯੂ.ਈ.ਬੀ.) ਅਤੇ ਯੂਰਪੀਅਨ ਸੈਂਟਰ ਫਾਰ ਇਲੈਕਸ਼ਨਜ਼) ਨੇ ਭਾਗ ਲਿਆ। ਐਸੋਸੀਏਸਨ ਆਫ਼ ਵਰਲਡ ਇਲੈਕਸਨ ਬਾਡੀਜ (ਏ-ਡਬਲਯੂ.ਈ.ਬੀ.) ਕੌਮਾਂਤਰੀ ਪੱਧਰ ‘ਤੇ ਇਲੈਕਸ਼ਨ ਮੈਨੇਜਮੈਂਟ ਬਾਡੀਜ (ਈ.ਐਮ.ਬੀਜ਼) ਦੀ ਸਭ ਤੋਂ ਵੱਡੀ ਐਸੋਸੀਏਸਨ ਹੈ। ਮੌਜੂਦਾ ਸਮੇਂ ਏ-ਡਬਲਯੂ.ਈ.ਬੀ ਕੋਲ ਸਹਿਯੋਗੀ ਮੈਂਬਰਾਂ ਵਜੋਂ 115 ਈ.ਐਮ.ਬੀਜ਼ ਅਤੇ ਐਸੋਸ਼ੀਏਟ ਮੈਂਬਰਾਂ ਵਜੋਂ 16 ਖੇਤਰੀ ਐਸੋਸੀਏਸਨ/ਸੰਸਥਾਵਾਂ ਹਨ। ਈ.ਸੀ.ਆਈ. ਸਾਲ 2011-12 ਤੋਂ ਏ-ਡਬਲਯੂ.ਈ.ਬੀ. ਦੇ ਗਠਨ ਦੀ ਪ੍ਰਕਿਰਿਆ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ।    

LEAVE A REPLY

Please enter your comment!
Please enter your name here