ਜਿਲੇ ਵਿੱਚ 76 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 4388, 6 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2067 ਨਵੇਂ ਸੈਂਪਲ ਲੈਣ ਨਾਲ ਅਤੇ 2107 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 76 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4388 ਹੋ ਗਈ ਹੈ। ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 101197 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਟਾਂ ਅਨੁਸਾਰ 95672 ਸੈਂਪਲ ਨੈਗਟਿਵ ਜਦਕਿ 1553 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 146 ਹੈ । ਐਕਟਿਵ ਕੇਸਾ ਦੀ ਗਿਣਤੀ 628  ਹੈ । ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 3614 ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 76 ਪਾਜੇਟਿਵ ਕੇਸ  ਨਵੇ ਹਨ । ਹੁਸ਼ਿਆਰਪੁਰ ਸ਼ਹਿਰ 29 ਕੇਸ ਸਬੰਧਿਤ ਹਨ ਜਦਕਿ 47 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ । ਜਿਲੇ ਵਿੱਚ ਛੇ ਮੌਤਾਂ (1) 72 ਸਾਲਾ ਔਰਤ  ਵਾਸੀ ਮੁਗੋਵਾਲ ਮੌਤ ਸ਼ਹੀਦ ਭਗਤ ਸਿੰਘ ਨਗਰ, (2) 73 ਸਾਲਾ ਵਿਆਕਤੀ  ਵਾਸੀ ਟਗੋਰ ਨਗਰ ਹੁਸ਼ਿਆਰਪੁਰ ਡੀ ਐਮ ਸੀ ਲੁਧਿਆਣਾ (3) 71  ਸਾਲਾ ਵਿਅਕਤੀ ਵਾਸੀ ਚੱਕ ਬਾਮੂ ਮੌਤ ਨਿਜੀ ਹਸਪਤਾਲ ਜਲੰਧਰ (4) 80 ਸਾਲਾ ਵਿਆਕਤੀ ਵਾਸੀ  ਜਲਾਲਪੁਰ ਟਾਡਾ ਮੌਤ ਮਾਨ ਮੈਡੀ ਸਿਟੀ ਜਲੰਧਰ  (5) 55 ਸਾਲਾ ਵਿਆਕਤੀ ਵਾਸੀ ਨਿਊ ਸਬਜੀਮੰਡੀ ਹੁਸ਼ਿਆਰਪੁਰ ਮੌਤ ਪੀ ਜੀ ਆਈ ਚੰਡੀਗੜ (6) 66 ਸਾਲਾ ਵਿਆਕਤੀ ਵਾਸੀ ਬੈਸ ਅਵਾਨ ਟਾਡਾ ਮੌਤ ਐਮ ਐਚ ਜਲੰਧਰ ।

ਇਹ 6 ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here