ਪ੍ਰਾਪਰਟੀਆ ਸਬੰਧੀ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਵਲੋਂ ਕਰਵਾਇਆ ਜਾ ਰਿਹਾ ਸਰਵੇ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਵਿਚ ਪੈਂਦੀਆ ਪ੍ਰਾਪਰਟੀਆ ਸਬੰਧੀ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਵਲੋਂ ਸਰਵੇ ਕਰਵਾਇਆ ਜਾ ਰਿਹਾ ਹੈ, ਇਸ ਸਰਵੇ ਰਾਹੀਂ ਹਰੇਕ ਪ੍ਰਾਪਰਟੀ ਮਾਲਿਕ ਨੂੰ ਇੱਕ ਯੂਨੀਕ ਆਈ.ਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਯੂਨਿਕ ਆਈਡੀ ਜਰਨੇਟ ਹੋਣ ਨਾਲ ਪਬਲਿਕ ਲਈ ਪ੍ਰਾਪਰਟੀ ਟੈਕਸ, ਵਾਟਰ ਸਪਲਾਈ, ਟਰੇਡ ਲਾਇੰਸੈਂਸ ਅਤੇ ਬਿਲਡਿੰਗ ਨਕਸ਼ਾ ਆਦਿ ਦਾ ਕੰਮ ਨਗਰ ਨਿਗਮ ਦੇ ਦਫਤਰ ਵਿਖੇ ਅਸਾਨੀ ਨਾਲ ਕਰਵਾਇਆ ਜਾ ਸਕਦਾ ਹੈ।

Advertisements

ਇਸ ਲਈ ਸ਼ਹਰਿ ਵਾਸੀਆਂ ਵਲੋਂ ਸਰਵੇ ਟੀਮ ਨੂੰ ਪ੍ਰਾਪਰਟੀ ਟੈਕਸ ਵਾਟਰ ਸਪਲਾਈ, ਸੀਵਰੇਜ਼ ਅਤੇ ਟਰੇਡ ਲਾਈਸੰਸ ਦੀ ਰਸੀਦ ਦਖਾਉਣੀ ਜਰੂਰੀ ਹੋਵੇਗੀ। ਨਗਰ ਨਿਗਮ ਵਲੋਂ ਕਰਵਾਇਆ ਜਾ ਰਿਹਾ ਇਹ ਸਰਵੇ ਸਬੰਧੀ ਕੋਈ ਵੀ ਫੀਸ ਪਬਲਿਕ ਕੋਲੋ ਨਹੀਂ ਲਈ ਜਾਵੇਗੀ। ਇਸਦੀ ਕੋਈ ਵੀ ਫੀਸ ਨਹੀਂ ਹੈ, ਜੇਕਰ ਇਸ ਸਬੰਧੀ ਸਰਵੇ ਅਰ ਕੋਈ ਫੀਸ ਦੀ ਮੰਗ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਸੁਪਰਡੰਟ, ਸੁਆਮੀ ਸਿੰਘ, 92162-00095 ਅਤੇ ਇੰਸਪੈਕਟਰ ਅਸ਼ਵਨੀ ਕੁਮਾਰ 75890-87628 ਮੋਬਾਇਲ ਨੰਬਰਾ ਤੇ ਕੀਤੀ ਜਾ ਸਕਦੀ ਹੈ।  ਇਸ ਯੂਨੀਕ ਆਈਡੀ ਦਾ ਸਰਵੇ ਸਬੰਧੀ ਪਬਿਲਕ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ।

LEAVE A REPLY

Please enter your comment!
Please enter your name here