ਰਜਿੰਦਰਪਾਲ ਸਿੰਘ ਨੇ ਸਹਾਇਕ ਕਮਿਸ਼ਨਰ ਕਮ ਡੈਜ਼ੀਗਨੇਟਿਡ ਅਫਸਰ ਫੂਡ ਸੇਫਟੀ ਵੱਲੋਂ ਸੰਭਾਲਿਆ ਚਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਹੁਸ਼ਿਆਰਪੁਰ ਵਿੱਚ ਡਾ. ਲਖਵੀਰ ਸਿੰਘ ਜੀ ਦੀ ਸਵੈ-ਇਛੁੱਕ ਰਿਟਾਇਰਮੈਂਟ ਲੈਣ ਉਪਰੰਤ ਉਨ੍ਹਾਂ ਦੀ ਥਾਂ ਤੇ ਅੱਜ ਰਜਿੰਦਰਪਾਲ ਸਿੰਘ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਕਮ ਡੈਜ਼ੀਗਨੇਟਿਡ ਅਫਸਰ ਫੂਡ ਸੇਫਟੀ ਵੱਲੋਂ ਚਾਰਜ ਸੰਭਾਲਿਆ। ਇਸ ਮੌਕੇ ਉਨਾਂ ਨਾਲ ਮੁਨੀਸ਼ ਸੋਢੀ ਫੂਡ ਸੇਫਟੀ ਅਫਸਰ, ਵਿਕੇਕ ਕੁਮਾਰਫੂਡ ਸੇਫਟੀ ਅਫਸਰ, ਸੰਦੀਪ ਕੁਮਾਰ ਅਤਟ ਰਾਮ ਲੁਭਾਇਆ ਹਾਜ਼ਰ ਸਨ।

Advertisements

ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2009 ਵਿੱਚ ਉਹਨਾਂ ਵੱਲੋਂ ਬਤੌਰ ਫੂਡ ਇੰਸਪੈਕਟਰ ਵਿਭਾਗ ਵਿੱਚ ਜੁਆਇਨ ਕੀਤਾ ਗਿਆ ਸੀ ਅਤੇ ਸਾਲ 2012 ਤੋਂ ਲੈਕੇ ਸਾਲ 2016 ਤੱਕ ਉਹ ਜਿਲ੍ਹਾ ਹੁਸ਼ਿਆਰਪੁਰ ਵਿਖੇ ਫੂਡ ਸੇਫਟੀ ਅਫਸਰ ਵੱਜੋਂ ਤੈਨਾਤ ਰਹੇ ਅਤੇ ਨਵੰਬਰ 2016 ਵਿੱਚ ਵਿਭਾਗੀ ਤਰੱਕੀ ਪਾਉਣ ਉਪਰੰਤ ਬਤੌਰ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਜਿਲ੍ਹਾ ਮਾਨਸਾ ਵਿਖੇ ਸੇਵਾ ਨਿਭਾਈ ਗਈ ਅਤੇ ਸਾਲ 2017 ਵਿੱਚ ਪਠਾਨਕੋਟ ਵਿਖੇ ਤਬਾਦਲਾ ਹੋ ਗਿਆ ਜਿੱਥੇ ਲਗਭਗ  ਉਨ੍ਹਾਂ ਵੱਲੋਂ 03 ਸਾਲ ਸੇਵਾਵਾਂ ਨਿਭਾਈਆਂ। ਸਾਲ 2020 ਤੋਂ ਸਾਲ 2021 ਤੱਕ ਜਿਲ੍ਹਾ ਤਰਨਤਾਰਨ ਵਿਖੇ ਤੈਨਾਤ ਰਹੇ ਅਤੇ ਨਵੰਬਰ 2021 ਤੋਂ ਹੁਣ ਤੱਕ ਜਿਲ੍ਹਾ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾ ਰਹੇ ਹਨ।

ਹੁਣ ਸਰਕਾਰ ਵੱਲੋਂ ਉਨ੍ਹਾਂ ਨੂੰ ਜਿਲ੍ਹਾ ਹੁਸ਼ਿਆਰਪੁਰ ਵਿਖੇ ਵੀ ਬਤੌਰ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਿਲ੍ਹਾ ਹੁਸ਼ਿਆਰਪੁਰ ਵਿਖੇ ਫੂਡ ਸੇਫਟੀ ਐਕਟ ਨੂੰ ਪੂਰਣ ਤੌਰ ਤੇ ਲਾਗੂ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਨਾਲ ਹੀ ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਐਕਟ ਅਧੀਨ ਆਪਣੀਆਂ ਦੁਕਾਨਾਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਕਰਵਾਉਣ। ਫੂਡ ਵਿਕਰੇਤਾ ਆਪਣੀਆਂ ਦੁਕਾਨਾਂ ਤੇ ਸਾਫ ਸਫਾਈ ਦਾ ਖਾਸ ਧਿਆਨ ਦੇਣ ਅਤੇ ਖਾਦ ਪਦਾਰਥਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮਿਲਾਵਟ ਨਾ ਕਰਨ। ਜੇਕਰ ਅਜਿਹਾ ਕੋਈ ਵੀ ਮਾਮਲਾ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਉਸ ਦੁਕਾਨਦਾਰ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਸਖਤ ਤੋਂ ਸਖਤ ਕਾਰਵਾਈ ਆਰੰਭੀ ਜਾਵੇਗੀ ।

LEAVE A REPLY

Please enter your comment!
Please enter your name here