2 ਅਕਤੂਬਰ ਨੂੰ 890 ਵਿਅਕਤੀਆਂ ਨੂੰ ਵੰਡੇ ਜਾਣਗੇ ਹੀਅਰਿੰਗ ਏਡ: ਸਾਂਪਲਾ

DSC05738ਹੀਅਰਿੰਗ ਏਡ ਕੰਪਨੀ ਸਟਾਰ ਕੀ ਫਾਊਂਡੇਸ਼ਨ ਵੱਲੋਂ ਲਗਾਏ ਗਏ ਕੈਂਪ ਦਾ ਸ੍ਰੀ ਸਾਂਪਲਾ ਨੇ ਕੀਤਾ  ਉਦਘਾਟਨ
ਹੁਸ਼ਿਆਰਪੁਰ, 18 ਸਤੰਬਰ: ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ  ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਯੂ.ਐਸ.ਏ. ਦੀ ਪ੍ਰਸਿੱੱਧ ਹੀਅਰਿੰਗ ਏਡ ਕੰਪਨੀ ਸਟਾਰ ਕੀ ਫਾਊਂਡੇਸ਼ਨ ਵੱਲੋਂ ਲਗਾਏ ਗਏ ਮੁਫ਼ਤ ਹੀਅਰਿੰਗ ਏਡ ਫਿਟਿੰਗ ਕੈਂਪ ਦਾ ਉਦਘਾਟਨ ਕੀਤਾ । ਕੈਂਪ ਵਿਖੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਸਿਵਲ ਸਰਜਨ ਡਾ. ਸੰਜੀਵ ਬਬੂਟਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਤਹਿਸੀਲਦਾਰ ਬਲਜਿੰਦਰ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ ਅਤੇ ਕਾਲਜ ਦੀ ਪ੍ਰਿੰਸੀਪਲ ਰਚਨਾ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਕੈਂਪ ਦੇ ਉਦਘਾਟਨੀ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਯੂ.ਐਸ.ਏ. ਦੀ ਪ੍ਰਸਿੱੱਧ ਹੀਅਰਿੰਗ ਏਡ ਕੰਪਨੀ ਸਟਾਰ ਕੀ ਫਾਊਂਡੇਸ਼ਨ ਵੱਲੋਂ ਇਹ ਮੁਫ਼ਤ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਘੱਟ ਸੁਣਨ ਸ਼ਕਤੀ ਵਾਲੇ ਵਿਅਕਤੀਆਂ ਨੂੰ ਹੇਅਰਿੰਗ ਏਡ ਕੰਪਨੀ ਵੱਲੋਂ ਮੁਫ਼ਤ ਏਅਰਿੰਗ ਏਡ ਲਗਾਏ ਜਾਣਗੇ। ਅੱਜ ਦੇ ਇਸ ਕੈਂਪ ਵਿੱਚ 890  ਵਿਅਕਤੀਆਂ ਦੁਆਰਾ ਰਜਿਸਟਰੇਸ਼ਨ ਕਰਵਾਈ ਗਈ ਹੈ ਅਤੇ ਰਜਿਸਟਰਡ ਕੀਤੇ ਗਏ ਸਾਰੇ ਵਿਅਕਤੀਆਂ ਨੂੰ  2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਮੁਫ਼ਤ ਹੇਅਰਿੰਗ ਏਡ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਲਗਾਇਆ ਗਿਆ ਇਹ ਮੁਫ਼ਤ ਕੈਂਪ ਇੱਕ ਸਰਾਹਨਾਯੋਗ ਕਦਮ ਹੈ। ਅੱਜ ਦੇ ਸਮੇਂ ਵਿੱਚ ਜਿਥੇ ਕਈ ਸਮਾਜ ਸੇਵੀ ਸੰਸਥਾਵਾਂ ਮੁਫ਼ਤ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ, ਉਥੇ ਇਸ ਤਰ੍ਹਾਂ ਦੀਆਂ ਕੰਪਨੀਆਂ ਦਾ ਵੀ ਮੁਫ਼ਤ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਨ ਵਿੱਚ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਕੰਨਾਂ ਦਾ ਨਾਪ ਲੈਣ ਵਾਲੇ ਵਿਅਕਤੀਆਂ ਨੂੰ ਆਣ-ਜਾਣ ਦੇ ਕਿਰਾਏ ਦੇ ਤੌਰ ‘ਤੇ 100/- ਵੀ ਮੁਹੱਈਆ ਕਰਵਾਏ ਗਏ ਹਨ।  ਉਨ੍ਹਾਂ ਨੇ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕਾਲਜ ਦੇ ਐਨ ਐਸ ਐਸ ਵਲੰਟੀਅਰਜ਼ ਦਾ ਵੀ ਧੰਨਵਾਦ ਕੀਤਾ ਅਤੇ ਕੰਪਨੀ ਦੇ ਐਮ ਡੀ ਰੋਹਿਤ ਮਿਸ਼ਰਾ, ਨੈਸ਼ਨਲ ਸੇਲਜ਼ ਮੈਨੇਜਰ ਦੀਪਕ ਸ਼ਰਮਾ ਅਤੇ ਰਿਜਨਲ ਹੈਡ ਨਵੀਨ ਸਤੀਜਾ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ, , ਬਹਾਦਰ ਸਿਘ ਸਨੇਤ, ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਅਗਰਵਾਲ, ਸੰਜੀਵ ਤਲਵਾੜ, ਸਾਹਿਲ ਸਾਂਪਲਾ, ਡਾ. ਰਮਨ ਘਈ, ਭਾਰਤ ਭੂਸ਼ਨ ਵਰਮਾ, ਰਜਿੰਦਰ ਪਰਮਾਰ, ਸੁਧੀਰ ਸ਼ਰਮਾ, ਅਜੀਤ ਸਿੰਘ ਲੱਕੀ, ਨਰੇਸ਼ ਅਗਰਵਾਲ, ਸਰਬਜੀਤ ਕੌਰ, ਗੁਪਾਲ ਅਗਰਵਾਲ, ਵਿਵੇਕ ਸੈਣੀ, ਗੋਲਡੀ, ਮਨੋਜ, ਸੁਰਿੰਦਰ ਸੋਢੀ, ਦੀਪਕ ਰੋਕਸੀ, ਵੇਦ ਪ੍ਰਕਾਸ਼, ਭਾਜਪਾ ਹੈਂਡੀਕੈਪਡ ਸੈਲ ਦੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਕੌਰ, ਗੁਰਮੇਲ ਸਿੰਘ ਹੀਰਾ, ਬੇਅੰਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਲੋਕ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here